ਫਿਲਸਤੀਨ-ਇਜ਼ਰਾਈਲ ਸੰਘਰਸ਼ : ਧੀਆਂ-ਪੁੱਤਾਂ ਦੇ ਹਤਿਆਰਿਆਂ ਨੂੰ ਮਾਪਿਆਂ ਕੀਤਾ ਮੁਆਫ਼

Home » Blog » ਫਿਲਸਤੀਨ-ਇਜ਼ਰਾਈਲ ਸੰਘਰਸ਼ : ਧੀਆਂ-ਪੁੱਤਾਂ ਦੇ ਹਤਿਆਰਿਆਂ ਨੂੰ ਮਾਪਿਆਂ ਕੀਤਾ ਮੁਆਫ਼
ਫਿਲਸਤੀਨ-ਇਜ਼ਰਾਈਲ ਸੰਘਰਸ਼ : ਧੀਆਂ-ਪੁੱਤਾਂ ਦੇ ਹਤਿਆਰਿਆਂ ਨੂੰ ਮਾਪਿਆਂ ਕੀਤਾ ਮੁਆਫ਼

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਫਿਲਸਤੀਨ ’ਚ ਹਿੰਸਾ ਦੇ ਲੰਮੇ ਦੌਰ ਤੋਂ ਬਾਅਦ ਹਾਲ ਹੀ ’ਚ ਸੀਜ਼ਫਾਇਰ ਹੋਇਆ ਹੈ।

ਕੀ ਇਸ ਨਾਲ ਜੰਗ ਨਾਲ ਕੋਈ ਨਵਾਂ ਰਸਤਾ ਨਿਕਲੇਗਾ। ਅਜਿਹੇ ਹੀ ਹਿੰਸਾ ਦੇ ਦੌਰ ’ਚ ਆਪਣੇ ਪੁੱਤ ਨੂੰ ਗੁਆ ਚੁੱਕੀ ਇਜ਼ਰਾਈਲ ਦੀ ਰੌਬੀ ਡੇਮਲਿਨ ਤੇ ਧੀ ਨੂੰ ਗੁਆ ਚੁੱਕੇ ਬਾਸਮ ਅਰਾਮਿਨ ਨੇ ਆਪਣੇ ਬੱਚਿਆਂ ਦੇ ਹਤਿਆਰਿਆਂ ਨੂੰ ਮੁਆਫ ਕਰ ਦਿੱਤਾ ਹੈ। ਉਨ੍ਹਾਂ ਨੇ ਅਜਿਹੇ ਮਾਪਿਆਂ ਨੂੰ ਇਕੱਠੇ ਕਰ ਕੇ ‘ਪੇਰੈਂਟਸ ਸਰਕਲ’ ਵੀ ਬਣਾਇਆ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਜੰਗ ’ਚ ਗੁਆ ਦਿੱਤਾ ਹੈ। ਇਸ ਸੰਗਠਨ ਵੱਲੋਂ ਲੜ ਚੁੱਕੇ ਅੱਤਵਾਦੀ ਸ਼ਾਂਤੀ ਦੀ ਭਾਲ ’ਚ ਹਨ। ਸ਼ਾਂਤੀ ਦੀ ਅਨੋਖੀ ਮੁਹਿੰਮ ’ਤੇ ਚੱਲੇ ਇਸ ਸੰਗਠਨ ਦੇ ਮੈਂਬਰਾਂ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਇਜ਼ਰਾਈਲ-ਫਿਲਸਤੀਨ ਜੰਗ ’ਚ ਆਪਣੀ 10 ਸਾਲ ਦੀ ਬੱਚੀ ਗੁਆ ਚੁੱਕੇ ਬਾਸਮ ਅਰਾਮਿਨ, ਜੋ ਫਿਲਸਤੀਨ ਤੋਂ ਹਨ, ਨੇ ਕਿਹਾ ਕਿ ਮੇਰੀ ਬੱਚੀ ਸਕੂਲ ਦੇ ਬਾਹਰ ਖੜ੍ਹੀ ਸੀ ਤਾਂ ਉਸ ਨੂੰ ਮਾਰ ਦਿੱਤਾ ਗਿਆ। ਉਸ ਦਾ ਹਤਿਆਰਾ ਫੌਜ ’ਚ ਨਹੀਂ ਸੀ। ਉਸ ਦੇ ਹਤਿਆਰੇ ਨੂੰ ਮੈਂ ਮੁਆਫ ਕਰ ਦੇਵਾਂ, ਇਹ ਕਿਵੇਂ ਸੰਭਵ ਹੈ ਪਰ ਅਸੀਂ ਇਨਸਾਨ ਹਾਂ, ਇਸ ਲਈ ਮੈਂ ਸੋਚਦਾ ਹਾਂ। ਮੈਨੂੰ 18 ਸਾਲ ਦੇ ਉਸ ਨੌਜਵਾਨ ਤੋਂ ਕੀ ਮਿਲਿਆ। ਮੈਂ ਕਿਹਾ ਕਿ ਤੈਨੂੰ ਮਾਫ ਕਰ ਦਿੱਤਾ। ਤੁਸੀਂ ਹਾਲਾਤ ਦੇ ਸ਼ਿਕਾਰ ਹੋ। ਤੇਰੇ ਤੋਂ ਕੀ ਬਦਲਾ ਲਵਾਂ।

ਦੋ ਸਾਲ ਬਾਅਦ ਉਸ ਨੂੰ ਮਿਲਿਆ ਤਾਂ ਉਹ ਬਦਲ ਚੁੱਕਾ ਸੀ। ਉਸ ਨੂੰ ਪਛਤਾਵਾ ਸੀ। ਇਹੀ ਮੇਰਾ ਬਦਲਾ ਸੀ। ਉਸ ਨੇ ਕਿਹਾ ਕਿ ਇਜ਼ਰਾਈਲ ਦੀ ਪੂਰੀ ਫੌਜ ਨੂੰ ਭਾਰਤ ਭੇਜਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ’ਚ ਹਿੰਸਾ ਬਾਰੇ ਖਿਆਲ ਨਾਲ ਆਵੇ। ਭਾਰਤ ਨੇ ਅਹਿੰਸਾ ਰਾਹੀਂ ਹੀ ਇੰਨੇ ਵੱਡੇ ਸਾਮਰਾਜ ਦੇ ਗੋਡੇ ਟੇਕ ਦਿੱਤੇ ਸਨ। ਇਹ ਨੀਤੀ ਸਭ ਤੋਂ ਵਧੀਆ ਹੈ। ਜਦੋਂ ਰੌਬੀ ਡੇਮਲਿਨ ਨੂੰ ਪਤਾ ਲੱਗਾ ਕਿ ਉਸ ਦੇ ਪੁੱਤ ਡੇਵਿਡ ਨੂੰ ਫਿਲਸਤੀਨੀਆਂ ਨੇ ਮਾਰ ਮੁਕਾਇਆ ਹੈ, ਤਾਂ ਉਸ ਨੇ ਕਿਹਾ ਕਿ ਡੇਵਿਡ ਨੂੰ ਨਹੀਂ ਮਾਰਿਆ ਬਲਕਿ ਉਸ ਦੀ ਫੌਜੀ ਵਰਦੀ ਨੂੰ ਮਾਰਿਆ ਹੈ। ਕੋਈ ਡੇਵਿਡ ਨੂੰ ਜਾਣਦਾ ਤਾਂ ਕਿਉਂ ਮਾਰਦਾ। ਮੈਂ ਆਪਣੇ ਪੁੱਤ ਦੇ ਹਤਿਆਰੇ ਨੂੰ ਚਿੱਠੀ ਲਿਖੀ। ਮੈਂ ਦੱਖਣੀ ਅਫਰੀਕਾ ਗਈ ਸੀ, ਉਥੇ ਇਕ ਸ਼ਵੇਤ ਮਹਿਲਾ ਨੇ ਆਪਣੀ ਬੇਟੀ ਦੇ ਹਤਿਆਰੇ ਅਸ਼ਵੇਤ ਨੂੰ ਮਾਫ ਕਰ ਦਿੱਤਾ ਸੀ। ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹੋਈ। ਮੇਰੇ ’ਚ ਇਹ ਹਿੰਮਤ ਇਸ ਲਈ ਆਈ ਕਿਉਂਕਿ ਮੈਂ ਨਿਆਂ ਤੇ ਸ਼ਾਂਤੀ ਦਾ ਸਮਰਥਨ ਕਰਨ ਵਾਲੇ ਪਰਿਵਾਰ ਤੋਂ ਹਾਂ। ਮੇਰੇ ਚਚੇਰੇ ਭਰਾ ਗਾਂਧੀ ਜੀ ਨਾਲ ਪੈਦਲ ਡਰਬਨ ਤੋਂ ਜੋਹਾਨਸਬਰਗ ਗਏ ਸਨ। ਮੈਨੂੰ ਲੱਗਾ ਕਿ ਜਦੋਂ ਮੈਂ ਅਜਿਹਾ ਸੋਚ ਸਕਦੀ ਹਾਂ ਤਾਂ ਬਾਕੀ ਕਿਉਂ ਨਹੀਂ। ਇਸੇ ਲਈ ਇਜ਼ਰਾਈਲ ਤੇ ਫਿਲਸਤੀਨ ’ਚ ਪੇਰੈਂਟਸ ਸਰਕਲ ਬਣਾਇਆ ਹੈ। ਦਰਅਸਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਇਤਿਹਾਸ ਤੋਂ ਜਾਣੂ ਨਹੀਂ ਕਰਵਾਇਆ।

Leave a Reply

Your email address will not be published.