ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ, ਪੁਡੂਚੇਰੀ ‘ਚ ਸ਼ਾਂਤੀਪੂਰਨ ਮਤਦਾਨ

Home » Blog » ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ, ਪੁਡੂਚੇਰੀ ‘ਚ ਸ਼ਾਂਤੀਪੂਰਨ ਮਤਦਾਨ
ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ, ਪੁਡੂਚੇਰੀ ‘ਚ ਸ਼ਾਂਤੀਪੂਰਨ ਮਤਦਾਨ

ਨਵੀਂ ਦਿੱਲੀ / ਅੱਜ ਪੱਛਮੀ ਬੰਗਾਲ ਤੇ ਆਸਾਮ ਵਿਚ ਤੀਜੇ ਪੜਾਅ ਤਹਿਤ ਵੋਟਾਂ ਪਈਆਂ ਅਤੇ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ‘ਚ ਵੀ ਵੋਟਾਂ ਪਈਆਂ, ਇਨ੍ਹਾਂ ਤਿੰਨਾਂ ਸੂਬਿਆਂ ‘ਚ ਇਕੋ ਪੜਾਅ ‘ਚ ਵੋਟਾਂ ਪੈਣੀਆਂ ਸਨ ।

ਜਦੋਂਕਿ ਆਸਾਮ ‘ਚ ਅੱਜ ਆਖਰੀ ਪੜਾਅ ਤਹਿਤ ਵੋਟਾਂ ਪਈਆਂ । ਛੋਟੀਆਂ-ਮੋਟੀਆਂ ਹਿੰਸਾ ਅਤੇ ਗੜਬੜੀ ਦੀਆਂ ਘਟਨਾਵਾਂ ਨੂੰ ਛੱਡ ਕੇ ਸਾਰੇ ਰਾਜਾਂ ‘ਚ ਵੋਟਾਂ ਦੌਰਾਨ ਸ਼ਾਂਤੀ ਰਹੀ । ਇਸ ਦੌਰਾਨ ਆਸਾਮ ‘ਚ 82.33 ਫ਼ੀਸਦੀ, ਪੱਛਮੀ ਬੰਗਾਲ ‘ਚ 84.21 ਫ਼ੀਸਦੀ, ਤਾਮਿਲਨਾਡੂ ‘ਚ 63.60 ਫ਼ੀਸਦੀ ਅਤੇ ਕੇਰਲ ‘ਚ 74 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ।

ਪੱਛਮੀ ਬੰਗਾਲ ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ‘ਚ ਤੀਜੇ ਗੇੜ ਦੇ ਮਤਦਾਨ ‘ਚ ਤਿੰਨ ਜ਼ਿਲ੍ਹਿਆਂ ਦੀਆਂ 31 ਵਿਧਾਨ ਸਭਾ ਸੀਟਾਂ ਲਈ ਕੁੱਝ ਘਟਨਾਵਾਂ ਨੂੰ ਛੱਡ ਕੇ ਸ਼ਾਮ 5.30 ਵਜੇ ਤੱਕ ਸ਼ਾਂਤੀਪੂਰਨ ਤਰੀਕੇ ਨਾਲ 84.21 ਫ਼ੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ । ਕੇਂਦਰੀ ਸੁਰੱਖਿਆ ਬਲਾਂ ਦੀਆਂ 832 ਕੰਪਨੀਆਂ ਦੀ ਨਿਗਰਾਨੀ ‘ਚ ਸਵੇਰੇ 7 ਵਜੇ ਮਤਦਾਨ ਸ਼ੁਰੂ ਹੋਇਆ । 13 ਔਰਤਾਂ ਸਮੇਤ 205 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਗਈ ।

ਆਸਾਮ ਗੁਹਾਟੀ-ਆਸਾਮ ‘ਚ ਅੱਜ ਤੀਜੇ ਪੜਾਅ ਤਹਿਤ ਸਵੇਰੇ 7 ਵਜੇ ਤੋਂ 6 ਵਜੇ ਤੱਕ 12 ਜ਼ਿਲ੍ਹਿਆਂ ‘ਚ 40 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਤਹਿਤ ਸ਼ਾਮ 5 ਵਜੇ ਤੱਕ 79.19 ਲੱਖ ਵੋਟਰਾਂ ‘ਚੋਂ 82.33 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ । ਇਥੇ ਵੀ ਹਲਕੀ ਹਿੰਸਾ ਅਤੇ ਗੜਬੜੀ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਸ਼ਾਂਤੀਪੂਰਨ ਰਿਹਾ । ਭਾਜਪਾ ਮੰਤਰੀਆਂ ਹੇਮੰਤ ਬਿਸਵਾ ਸਰਮਾ, ਚੰਦਰ ਮੋਹਨ ਪਟੋਵਰੀ, ਸਿੱਧਾਰਥ ਭੱਟਾਚਾਰੀਆ ਤੇ ਫਨੀ ਭੂਸਨ ਚੌਧਰੀ ਨੇ ਸਵੇਰੇ ਵੋਟ ਪਾਈ । ਬੀ. ਪੀ. ਐਫ. ਦੇ ਮੰਤਰੀਆਂ ਚੰਦਨ ਬ੍ਰਹਮਾ ਅਤੇ ਪ੍ਰੋਮਿਲਾ ਰਾਣੀ ਬ੍ਰਹਮਾ ਨੇ ਅਤੇ ਬੀ. ਪੀ. ਐਲ. ਮੁਖੀ ਹਗਰਾਮਾ ਮੋਹੀਲਰੀ, ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ, ਕਾਂਗਰਸ ਆਗੂ ਰਤੁਲ ਪਟੋਵਰੀ ਤੇ ਸੂਬਾ ਚੋਣ ਅੰਬੈਸਡਰ ਅਤੇ ਅਦਾਕਾਰ ਕੋਪਿਲ ਬੋਰਾ ਨੇ ਵੋਟ ਪਾਈ ।

ਤਾਮਿਲਨਾਡੂ ਚੇਨਈ-ਤਾਮਿਲਨਾਡੂ ‘ਚ ਸ਼ਾਮ ਤੱਕ 71.79 ਫ਼ੀਸਦੀ ਮਤਦਾਨ ਹੋਇਆ । ਇਥੇ ਏ. ਆਈ. ਏ. ਡੀ. ਐਮ. ਕੇ. ਦੇ ਦੇ ਪਲਾਨੀਸਵਾਮੀ, E ਪਨੀਰਸੇਲਵਮ ਅਤੇ ਡੀ. ਐਮ. ਕੇ. ਮੁਖੀ ਐਮ. ਕੇ. ਸਟਾਲਿਨ ਅਤੇ ਹੋਰਨਾਂ ਨੇ ਆਪਣੀ ਵੋਟ ਪਾਈ । ਸੂਬੇ ‘ਚ ਇਕ-ਦੋ ਥਾਵਾਂ ‘ਤੇ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ । ਨਮੱਕਲ ਵਿਖੇ ਸਭ ਤੋਂ ਜ਼ਿਆਦਾ 70.79 ਫ਼ੀਸਦੀ ਤੇ ਤਿਰੂਨੇਲਵੇਲੀ ਵਿਖੇ ਸਭ ਤੋਂ ਘੱਟ 50.05 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ । ਏ. ਆਈ. ਏ. ਡੀ. ਐਮ. ਕੇ. ਨੇ ਮੁੱਖ ਚੋਣ ਅਧਿਕਾਰੀ ਨੂੰ ਡੀ. ਐਮ. ਕੇ. ਦੇ ਉਮੀਦਵਾਰ ਉਦੈਨਿਧੀ ਸਟਾਲਿਨ ਵਿਰੁੱਧ ਪਾਰਟੀ ਦਾ ਬਿੱਲਾ ਪਹਿਨਣ ਅਤੇ ਪਾਰਟੀ ਦਾ ਚਿੰਨ੍ਹ ਲੈ ਕੇ ਚੱਲਣ ਦੀ ਸ਼ਿਕਾਇਤ ਕੀਤੀ । ਏ. ਆਈ. ਏ. ਡੀ. ਐਮ. ਕੇ. ਲੋਕ ਸਭਾ ਸੰਸਦ ਮੈਂਬਰ ਪੀ ਰਵਿੰਦਰਨਾਥ ਨੇ ਦੋਸ਼ ਲਾਇਆ ਕਿ ਉਸ ਦੇ ਤੇ ਉਸ ਦੇ ਸਮਰਥਕਾਂ ‘ਤੇ ਡੀ. ਐਮ. ਕੇ. ਦੇ ਵਿਅਕਤੀਆਂ ਨੇ ਹਮਲਾ ਕੀਤਾ ।

ਕੇਰਲ ਤਿਰੂਵਨੰਤਪੁਰਮ-140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਦੌਰਾਨ ਕਰੀਬ 74.02 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ । ਕੁੱਲ 2.4 ਕਰੋੜ ਵੋਟਰਾਂ ‘ਚੋਂ ਕਰੀਬ 74.02 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ । ਸੂਬੇ ਦੇ ਕਈ ਹਿੱਸਿਆਂ ‘ਚ ਕੜਾਕੇ ਦੀ ਗਰਮੀ ਤੇ ਕਈ ਥਾਈਾ ਹਲਕੀ ਬਾਰਿਸ਼ ਦੇ ਬਾਵਜੂਦ ਔਰਤਾਂ ਅਤੇ ਬਜ਼ੁਰਗਾਂ ਸਮੇਤ ਲੋਕਾਂ ਨੇ ਆਪਣੀ ਵੋਟ ਪਾਉਣ ਲਈ ਲੰਬੀਆਂ ਕਤਾਰਾਂ ‘ਚ ਲੱਗ ਕੇ ਲੰਬਾ ਸਮਾਂ ਇੰਤਜ਼ਾਰ ਕੀਤਾ । ਸੂਤਰਾਂ ਅਨੁਸਾਰ ਉੱਤਰੀ ਕਿਨੌਰ, ਕੋਝੀਕੋਡੇ, ਪਲੱਕਡ ਤੇ ਥਰਿਸੂਰ ਉਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮਤਦਾਨ ਹੋਇਆ, ਜਦੋਂ ਕਿ ਦੱਖਣੀ ਜ਼ਿਲ੍ਹੇ ਜਿਵੇਂ ਪਠਾਨਾਮਥਿਤਾ ਅਤੇ ਇਦੂਕੀ ‘ਚ ਘੱਟ ਵੋਟਿੰਗ ਦੇਖਣ ਨੂੰ ਮਿਲੀ । ਤਕਨੀਕੀ ਖ਼ਰਾਬੀ ਅਤੇ ਜਾਅਲੀ ਵੋਟਾਂ ਦੀਆਂ ਇੱਕਾ-ਦੁੱਕਾ ਸ਼ਿਕਾਇਤਾਂ ਨੂੰ ਛੱਡ ਦੇ ਸੂਬੇ ‘ਚ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਰਿਹਾ । ਕੁੱਝ ਇਕ ਥਾਵਾਂ ‘ਤੇ ਵਿਰੋਧੀ ਪਾਰਟੀਆਂ ‘ਚ ਬਹਿਸਬਾਜ਼ੀ ਦੀਆਂ ਘਟਨਾਵਾਂ ਹੋਈਆਂ । ਮੁੱਖ ਮੰਤਰੀ ਪਿਨਾਰਈ ਵਿਜਯਨ (ਧਰਮਾਦਾਮ), ਵਿਰੋਧੀ ਧਿਰ ਦੇ ਆਗੂ ਰਾਮੇਸ਼ ਚੇਨੀਥਾਲਾ (ਹਰੀਪਦ), ਸੀਨੀਅਰ ਕਾਂਗਰਸੀ ਆਗੂ Eਮਨ ਚੰਡੀ (ਪੁਥੂਪੱਲੀ), ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ (ਕੋਨੀ ਅਤੇ ਮੰਜੇਸਵਰਮ) ਅਤੇ ਮੈਟਰੋ ਮੈਨ ਈ ਸ੍ਰੀਧਰਨ (ਪਲੱਕਡ) ਸਮੇਤ ਹੋਰਾਂ ਨੇ ਆਪਣੀਆਂ ਵੋਟਾਂ ਪਾਈਆਂ ।

ਪੁਡੂਚੇਰੀ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ‘ਚ ਵੀ ਅੱਜ ਵੋਟਾਂ ਪਈਆਂ । 30 ਵਿਧਾਨ ਸਭਾ ਹਲਕਿਆਂ ‘ਚ 10.04 ਲੱਖ ਵੋਟਰਾਂ ‘ਚੋਂ 81.64 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ । ਲੋਕ ਸਵੇਰੇ ਹੀ ਵੋਟ ਪਾਉਣ ਲਈ ਲੰਬੀਆਂ ਕਤਾਰਾਂ ‘ਚ ਲੱਗ ਗਏ, ਤਾਂ ਜੋ ਗਰਮੀ ਜ਼ਿਆਦਾ ਵਧਣ ਤੋਂ ਪਹਿਲਾਂ ਉਹ ਵੋਟ ਪਾ ਕੇ ਵਾਪਸ ਜਾ ਸਕਣ । ਕੇਂਦਰੀ ਸ਼ਾਸਤ ਪ੍ਰਦੇਸ਼ ‘ਚ ਵਿਧਾਨ ਸਭਾ ‘ਚ ਕੁਲ 33 ਸੀਟਾਂ ਹਨ, ਬਾਕੀ 3 ਸੀਟਾਂ ‘ਤੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ।

Leave a Reply

Your email address will not be published.