ਪੰਜ ਸਾਲਾਂ ‘ਚ ਜਬਰ ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ

Home » Blog » ਪੰਜ ਸਾਲਾਂ ‘ਚ ਜਬਰ ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ
ਪੰਜ ਸਾਲਾਂ ‘ਚ ਜਬਰ ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ

ਨਵੀਂ ਦਿੱਲੀ / ਸਰਕਾਰ ਨੇ ਅੱਜ ਸੰਸਦ ‘ਚ ਜਾਣਕਾਰੀ ਦਿੱਤੀ ਕਿ ਬੀਤੇ ਪੰਜ ਸਾਲਾਂ ਵਿਚ ਦੇਸ਼ ‘ਚ ਜਬਰ-ਜਨਾਹ ਦੇ 1.71 ਲੱਖ ਮਾਮਲੇ ਦਰਜ ਹੋਏ ਹਨ ਅਤੇ ਸਭ ਤੋਂ ਵੱਧ ਮਾਮਲੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਸਾਹਮਣੇ ਆਏ ਹਨ |

ਰਾਜ ਸਭਾ ‘ਚ ਇਕ ਸਵਾਲ ਦੇ ਲਿਖਤੀ ਜਵਾਬ ‘ਚ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਦੱਸਿਆ ਕਿ 2015- 19 ਦਰਮਿਆਨ ਮੱਧ ਪ੍ਰਦੇਸ਼ ‘ਚ ਜਬਰ-ਜਨਾਹ ਦੇ ਸਭ ਤੋਂ ਵੱਧ 22,753 ਮਾਮਲੇ ਦਰਜ ਕੀਤੇ ਗਏ ਹਨ | ਜਿਸ ਤੋਂ ਬਾਅਦ ਰਾਜਸਥਾਨ ‘ਚ 20,937, ਉੱਤਰ ਪ੍ਰਦੇਸ਼ ‘ਚ 19,098, ਮਹਾਰਾਸ਼ਟਰ ‘ਚ 14,707 ਅਤੇ ਦਿੱਲੀ ‘ਚ 8,051 ਮਾਮਲੇ ਦਰਜ ਕੀਤੇ ਗਏ ਹਨ |

Leave a Reply

Your email address will not be published.