ਪੰਜਾਬ ਵਿਧਾਨ ਸਭਾ ਚੋਣਾਂ : ਡੇਰਾ ਪ੍ਰੇਮੀਆਂ ਦਾ ਸ਼ਕਤੀ ਪ੍ਰਦਸ਼ਨ, ਸਿਆਸੀ ਆਗੂ ਵੀ ਭੁੱਜੇ

Home » Blog » ਪੰਜਾਬ ਵਿਧਾਨ ਸਭਾ ਚੋਣਾਂ : ਡੇਰਾ ਪ੍ਰੇਮੀਆਂ ਦਾ ਸ਼ਕਤੀ ਪ੍ਰਦਸ਼ਨ, ਸਿਆਸੀ ਆਗੂ ਵੀ ਭੁੱਜੇ
ਪੰਜਾਬ ਵਿਧਾਨ ਸਭਾ ਚੋਣਾਂ : ਡੇਰਾ ਪ੍ਰੇਮੀਆਂ ਦਾ ਸ਼ਕਤੀ ਪ੍ਰਦਸ਼ਨ, ਸਿਆਸੀ ਆਗੂ ਵੀ ਭੁੱਜੇ

ਪੰਜਾਬ ਵਿਚ ਚੋਣਾਂ ਦਾ ਬਿੱਗਲ ਵੱਜਦਿਆਂ ਹੀ ਡੇਰਾ ਸਿਰਸਾ ਪ੍ਰੇਮੀਆਂ ਨੇ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।

ਡੇਰਾ ਪੇ੍ਮੀਆਂ ਨੇ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਮਨਾਉਣ ਦੇ ਨਾਂ ’ਤੇ ਇਕ ਵੱਡਾ ਇਕੱਠ ਕੀਤਾ। ਇਸ ਮੌਕੇ ਪੰਜਾਬ ਦੇ ਕਈ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ।

ਨਾਮ ਚਰਚਾ ਦੌਰਾਨ ਡੇਰਾ ਮੁਖੀ ਦੇ ਬਚਨਾਂ ਦੀ ਰਿਕਾਰਡ ਕੀਤੀ ਵੀਡੀਓ ਸੁਣਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਅਤੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਮਾਨਵਤਾ ਭਲਾਈ ਦੇ ਜੋ 135 ਕਾਰਜ ਚਲਾਏ ਹਨ, ਉਨ੍ਹਾਂ ਨੂੰ ਹੋਰ ਰਫਤਾਰ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਮੱਦਦ ਹੋ ਸਕੇ। 

ਇਨ੍ਹਾਂ ਖ਼ਾਸ ਸ਼ਖ਼ਸੀਅਤਾਂ ਨੇ ਲਗਵਾਈ ਹਾਜ਼ਰੀ

ਇਸ ਮੌਕੇ ਡੇਰਾ ਪ੍ਰੇਮੀਆਂ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਵੀ ਹਾਜ਼ਰੀ ਲਗਾਈ। ਡੇਰੇ ਵਿਚ ਪਹੁੰਚਣ ਵਾਲੇ ਆਗੂਆਂ ਵਿਚ ਕਾਂਗਰਸੀ ਆਗੂ ਤੇ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ, ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ, ਕਾਂਗਰ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਉਨ੍ਹਾਂ ਦੀ ਪਤਨੀ ਤੇ ਮੌੜ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਮਨੋਜ ਬਾਲਾ, ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਗਿੱਲ, ਦਿੜ੍ਹਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਮੂਨਕ, ਕੋਟਕਪੂਰਾ ਤੋਂ ਭਾਜਪਾ ਮਹਿਲਾ ਆਗੂ ਸੁਨੀਤਾ ਗਰਗ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਜਪਾ ਆਗੂ ਹਰਜੀਤ ਗਰੇਵਾਲ, ਕਾਂਗਰਸੀ ਆਗੂ ਰਾਹੁਲ ਇੰਦਰ ਸਿੱਧੂ, ਭਾਜਪਾ ਆਗੂ ਐਡਵੋਕੇਟ ਮੋਹਨ ਲਾਲ ਗਰਗ ਤੇ ਵੀਨਾ ਗਰਗ ਆਦਿ ਨੇ ਹਾਜ਼ਰੀ ਲਗਵਾਈ।

Leave a Reply

Your email address will not be published.