ਪੰਜਾਬ ਪੁਲਿਸ : ਫ਼ਰਜ਼ੀ ਤਰੱਕੀ ਮਾਮਲੇ ‘ਚ ਮੋਹਾਲੀ ‘ਚ ਤਾਇਨਾਤ 2 ਅਫ਼ਸਰ ਗ੍ਰਿਫ਼ਤਾਰ

ਪੰਜਾਬ ਪੁਲਿਸ ਵਿਭਾਗ ’ਚ 11 ਮੁਲਾਜ਼ਮਾਂ ਦੇ ਫ਼ਰਜ਼ੀ ਤਰੱਕੀ ਮਾਮਲੇ ’ਚ ਐੱਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ  ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਡਰੱਗਜ਼ ਕੇਸ ’ਚ ਬਰਖ਼ਾਸਤ ਸਬ ਇੰਸਪੈਕਟਰ ਸਰਬਜੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ।

ਇਸ ਮਾਮਲੇ ਵਿਚ ਪੰਜਾਬ ਡੀਜੀਪੀ ਦਫਤਰ ਵਿਚ ਤਾਇਨਾਤ ਸੁਪਰਡੈਂਟ ਸੰਦੀਪ ਕੁਮਾਰ, ਬਹਾਦਰ ਸਿੰਘ ਅਤੇ ਹੈੱਡ ਕਾਂਸਟੇਬਲ ਮਨੀ ਕਟੌਚ ਦੀ ਵੀ ਗਿ੍ਰਫਤਾਰੀ ਹੋਈ ਸੀ। ਐੱਸਆਈਟੀ ਨੇ ਸਾਰੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਸੀ ਜਦਕਿ ਪੁਲਿਸ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਸਾਰਿਆਂ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ।

ਸੂਤਰਾਂ ਅਨੁਸਾਰ ਇਸ ਤਰੱਕੀ ਮਾਮਲੇ ਦੀ ਪਹਿਲੀ ਲਿਸਟ ਵਿਚ 15 ਮੁਲਾਜ਼ਮਾਂ ਦੇ ਨਾਂ ਸ਼ਾਮਲ ਕਰਨ ਦੇ ਨਾਲ ਕਰੋੜਾਂ ਰੁਪਏ ’ਚ ਡੀਲ ਹੋਈ ਸੀ। ਹੁਣ ਇਸ ਸਬੰਧੀ ਪੁਲਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਮੁਲਜ਼ਮਾਂ ਨੇ ਫ਼ਰਜ਼ੀ ਲੈਟਰ ਟਾਇਪ ਕਰਕੇ ਐੱਸਆਈ/ਐੱਲਆਰ ਹਰਵਿੰਦਰ ਸਿੰਘ ਕੋਲ ਪਹੁੰਚਾਇਆ ਸੀ ਜਿਸ ਦੀ ਪੁਲਿਸ ਨੂੰ ਭਾਲ ਹੈ, ਉਹ ਦਫਤਰ ਵਿਚੋਂ ਗੈਰ ਹਾਜ਼ਰ ਚੱਲ ਰਿਹਾ ਹੈ। ਮੋਹਾਲੀ ਵਿਚ ਤਾਇਨਾਤ ਹਰਵਿੰਦਰ ਦਾ ਨਾਂ ਵੀ ਤਰੱਕੀ ਲਿਸਟ ਵਿਚ ਸ਼ਾਮਲ ਸੀ। ਲਿਸਟ ਵਿਚ ਹਵਾਲਾ ਦਿੱਤਾ ਕਿ ਸਾਲ 2021 ’ਚ ਅੰਨ੍ਹੇ ਕਤਲ ਕੇਸ, ਐੱਨਡੀਪੀਐੱਸ ਐਕਟ ਵਿਚ ਬਿਹਤਰ ਕੰਮ ਕਰਨ ਲਈ ਹਰਵਿੰਦਰ ਨੂੰ ਐੱਸਆਈ/ਐੱਲਆਈ ਤੋਂ ਐੱਸਆਈ ਪ੍ਰਮੋਟ ਕਰ ਦਿੱਤਾ। ਮੁਲਜ਼ਮ ਮਨੀ ਕਟੋਚ ਦਾ ਨਾਂ ਵੀ ਲਿਸਟ ਵਿਚ ਸੀ।

15 ਮੁਲਾਜ਼ਮਾਂ ਦੀ ਲਿਸਟ ਵਿਚ 11 ਪ੍ਰਮੋਟ, 5 ਤੋਂ 10 ਲੱਖ ਵਿਚ ਡੀਲ!

ਸੂਤਰਾਂ ਅਨੁਸਾਰ ਹਰਵਿੰਦਰ ਜ਼ਰੀਏ ਲਿਸਟ ਇੰਸਪੈਕਟਰ ਕੋਲ ਪਹੁੰਚੀ ਸੀ। ਪਹਿਲਾਂ ਲਿਸਟ ਵਿਚ 15 ਨਾਂ ਹੋਣ ’ਤੇ 11 ਨੂੰ ਫਰਜ਼ੀ ਪ੍ਰਮੋਟ ਕਰ ਦਿੱਤਾ ਗਿਆ। ਉਥੇ ਰੈਂਕ ਦੇ ਆਧਾਰ ’ਤੇ ਪੰਜ ਤੋਂ 10 ਲੱਖ ਰੁਪਏ ’ਚ ਡੀਲ ਨਿਰਧਾਰਤ ਹੋਈ ਸੀ। ਐੱਸਆਈਟੀ ਨੇ ਵਾਰਦਾਤ ਵਿਚ ਵਰਤੇ ਜਾਅਲੀ ਆਦੇਸ਼, ਮੋਬਾਈਲ ਫੋਨ, ਡਿਸਪੈਚ ਰਜਿਸਟਰ, ਕਾਰ, ਲਿਸਟ ਟਾਇਪ ਹੋਣ ਵਾਲਾ ਸੰਦੀਪ ਦਾ ਲੈਪਟਾਪ ਸਮੇਤ ਸੀਪੀਯੂ ਜ਼ਬਤ ਕਰ ਲਿਆ ਹੈ।

ਪੰਜਾਂ ਮੁਲਜ਼ਮਾਂ ਦੀ ਭੂਮਿਕਾ

55 ਸਾਲਾ ਸੁਪਰਡੈਂਟ ਸੰਦੀਪ ਕੁਮਾਰ ਮੋਹਾਲੀ ਫੇਜ 6 ਵਿਚ ਰਹਿੰਦਾ ਹੈ। ਦੋਸ਼ ਹੈ ਕਿ ਮਨੀ ਕਟੋਚ ਨਾਲ ਮਿਲ ਕੇ ਉਸ ਨੇ ਲੈਪਟਾਪ ’ਤੇ ਫ਼ਰਜ਼ੀ ਆਦੇਸ਼ ਟਾਇਪ ਕਰਕੇ ਆਰਡਰ ਕੀਤੇ ਸਨ।

ਸੈਕਟਰ 9 ਪੰਜਾਬ ਪੁਲਿਸ ਮੁੱਖ ਦਫਤਰ ਦੇ ਈ1 ਬਰਾਂਚ ’ਚ ਤਾਇਨਾਤ 52 ਸਾਲਾ ਸੁਪਰਡੈਂਟ ਬਹਾਦਰ ਸਿੰਘ ’ਤੇ ਦੋਸ਼ ਹਨ ਕਿ ਉਹ ਫਰਜ਼ੀ ਲਿਸਟ ’ਤੇ ਡਾਕ ਨੰਬਰ ਲਗਾਉਂਦਾ ਸੀ।

* ਮੋਹਾਲੀ ’ਚ ਰਹਿਣ ਵਾਲੇ 47 ਸਾਲਾ ਸਰਬਜੀਤ ਸਿੰਘ ਐਨਡੀਪੀਐੱਸ ਮਾਮਲੇ ਵਿਚ 2013 ’ਚ ਬਰਖਾਸਤ ਕਰ ਦਿੱਤਾ ਗਿਆ ਸੀ। ਦੋਸ਼ ਹਨ ਕਿ ਉਹ ਮੌਕੇ ਦੇ ਡੀਜੀਪੀ ਨਾਲ ਚੰਗੇ ਸਬੰਧ ਹੋਣ ਦਾ ਦਾਅਵਾ ਕਰਦਾ ਸੀ। ਉਸ ਨੇ ਫਰਜ਼ੀ ਦਸਤਾਵੇਜ਼ ਲਏ ਸਨ।

* ਫਾਜ਼ਿਲਕਾ ਦੇ ਰਹਿਣ ਵਾਲੇ ਇੰਸਪੈਕਟਰ ਸਤਵੰਤ ਸਿੰਘ ’ਤੇ ਦੋਸ਼ ਹਨ ਕਿ ਉਸ ਨੇ ਸਰਬਜੀਤ ਸਿੰਘ ਨਾਲ ਮਿਲ ਕੇ ਹੋਰਨਾਂ ਮੁਲਜ਼ਮਾਂ ਨਾਲ ਮੀਟਿੰਗ ਕਰਕੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਵਾਏ ਸਨ।

Leave a Reply

Your email address will not be published. Required fields are marked *