ਪੰਜਾਬ ਨੂੰ ਮਿਲਣ ਵਾਲੀ ਸੀ ਵੱਡੀ ਸੌਗਾਤ, ਕਾਂਗਰਸ ਨੇ ਰੋਕ ਦਿੱਤੀ : ਅਸ਼ਵਨੀ ਸ਼ਰਮਾ

Home » Blog » ਪੰਜਾਬ ਨੂੰ ਮਿਲਣ ਵਾਲੀ ਸੀ ਵੱਡੀ ਸੌਗਾਤ, ਕਾਂਗਰਸ ਨੇ ਰੋਕ ਦਿੱਤੀ : ਅਸ਼ਵਨੀ ਸ਼ਰਮਾ
ਪੰਜਾਬ ਨੂੰ ਮਿਲਣ ਵਾਲੀ ਸੀ ਵੱਡੀ ਸੌਗਾਤ, ਕਾਂਗਰਸ ਨੇ ਰੋਕ ਦਿੱਤੀ : ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਟਵੀਟ ਕਰਕੇ ਆਖਿਆ ਹੈ ਕਿ ਪੰਜਾਬ ਨੂੰ ਵੱਡੀ ਸੌਗਾਤ ਮਿਲਣੀ ਸੀ, ਜਿਸ ਨੂੰ ਕਾਂਗਰਸ ਨੇ ਰੋਕ ਦਿੱਤਾ ਹੈ। 

ਭਾਜਪਾ ਪ੍ਰਧਾਨ ਨੇ ਦੱਸਿਆ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 39,500 ਕਰੋੜ ਰੁਪਏ, 1700 ਕਰੋੜ ਨਾਲ ਅੰਮ੍ਰਿਤਸਰ-ਊਨਾ ਚਹੁੰ ਮਾਰਗ,  ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ,  ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਨਾਲ ਦੋ ਮੈਡੀਕਲ ਕਾਲਜ ਇਹ ਉਹ ਸੌਗਾਤਾਂ ਨੇ, ਜੋ ਪੰਜਾਬ ਨੂੰ ਮਿਲਣੀ ਸੀ, ਜਿਸ ਨੂੰ ਕਾਂਗਰਸ ਨੇ ਰੋਕ ਦਿੱਤਾ ਹੈ। 
ਦੱਸ ਦਈਏ ਇਹ ਉਹ ਐਲਾਨ ਸਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਰਨੇ ਸਨ। ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਕਾਰਨ ਉਹ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਪਰਤ ਗਏ ਸਨ।

ਭਾਜਪਾ ਦਾ ਦੋਸ਼ ਹੈ ਕਿ ਇਹ ਪੰਜਾਬ ਸਰਕਾਰ ਨੇ ਜਾਣਬੁਝ ਕੇ ਕੀਤਾ ਸੀ। ਹੁਣ ਭਾਜਪਾ ਪ੍ਰਧਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਸੌਗਾਤਾਂ ਦੇਣੀਆਂ ਸਨ ਪਰ ਕਾਂਗਰਸ ਕਾਰਨ ਇਹ ਰੁਕ ਗਈਆਂ।

Leave a Reply

Your email address will not be published.