ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਦਾ ਕਮਾਲ, ਠੋਕਿਆ ਦੋਹਰਾ ਸੈਂਕੜਾ

ਹੈਦਰਾਬਾਦ : ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਸਲਾਮੀ ਬੱਲੇਬਾਜ਼ ਪੰਜਾਬ ਦੇ ਸ਼ੁਭਮਨ ਗਿੱਲ ਦੀ ਜ਼ਬਰਦਸਤ ਬੱਲੇਬਾਜ਼ੀ ਦੇਖਣ ਨੂੰ ਮਿਲੀ। ਇਕ ਸਿਰੇ ‘ਤੇ ਇਸ ਨੌਜਵਾਨ ਨੇ ਦੋਹਰਾ ਸੈਂਕੜਾ ਜੜ ਦਿੱਤਾ। ਇਸ ਨੌਜਵਾਨ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। 145 ਗੇਂਦਾਂ ਵਿੱਚ ਗਿੱਲ ਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਵਨਡੇ ਫਾਰਮੇਟ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੇ ਸਭ ਤੋਂ ਛੋਟੀ ਉਮਰ ਦੇ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਈਸ਼ਾਨ ਕਿਸ਼ਨ ਤੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ। ਇਸ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 8 ਵਿਕੇਟਾਂ ‘ਤੇ 349 ਦੌੜਾਂ ਬਣਾਈਆਂ। ਗਿਲਨੇ 149 ਗੇਂਦਾਂ ਵਿੱਚ 208 ਦੌੜਾਂ ਬਣਾਈਆਂ। ਗਿਲ ਨੇ 23 ਸਾਲ ਦੀ ਉਮਰ ਵਿੱਚ 132 ਦਿਨਾਂ ਵਿੱਚ ਇਹ ਕਾਰਨਾਮਾ ਕਰਕੇ ਦਿਖਾਇਆ, ਜਦਕਿ ਈਸ਼ਾਨ ਨੇ 24 ਸਾਲ, 145 ਦਿਨਾਂ ਤੇ ਰੋਹਿਤ ਨੇ 26 ਸਾਲ 186 ਦਿਨਾਂ ਵਿੱਚ ਇਹ ਕਾਰਨਾਮਾ ਕੀਤਾ ਸੀ। ਭਾਰਤ ਵੱਲੋਂ ਵਨਡੇ ਇਟਰਨੈਸ਼ਨਲ ਵਿੱਚ ਸਭ ਤੋਂ ਤੇਜ਼ 1000 ਦੌੜਾਂ ਪੂਰੇ ਕਰਨ ਵਾਲਾ ਬੱਲੇਬਾਜ਼ ਹੁਣ ਗਿਲ ਹੀ ਹੈ। ਇਸ ਤੋਂ ਪਹਿਲਾਂ ਇਰਕਾਰਡ ਵਿਰਾਟ ਤੇ ਧਵਨ ਦੇ ਨਾਂ ਦਰਜ ਸੀ। ਗਿਲ ਨੇ ਪਾਰੀ ਦੌਰਾਨ ਪਾਕਿਸਤਾਨ ਦੇ ਇੱਕ ਹੋਰ ਬੱਲੇਬਾਜ਼ ਇਮਾਮ-ਉਲ-ਹਕ ਦੀ ਬਰਾਬਰੀ ਵੀ ਕਰ ਲਈ ਹੈ, ਜਿਸ ਨੇ 19 ਪਾਰੀਆਂ ਵਿੱਚ 1000 ਵਨਡੇ ਦੌੜਾਂ ਬਣਾਈਆਂ। ਗਿਲ ਨੇ 32.4 ਓਵਰ ਵਿੱਚ ਚੌਕਾ ਮਾਰ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ। ਗਿਲ ਨੇ ਵਿਵ ਰਿਚਰਡਸ, ਕੇਵਿਨ ਪੀਟਰਸਨ, ਜੋਨਾਥਨ ਟ੍ਰਾਟ, ਕਵਿੰਟਨ ਡਿਕਾਕ, ਬਾਬਰ ਆਜ਼ਮ ਵਰਗੇ ਘਾਗ ਬੱਲੇਬਾਜ਼ਾਂ ਨੂੰ ਇਸ ਲਿਸਟ ਵਿੱਚ ਪਿੱਛੇ ਛੱਡ ਦਿੱਤਾ। ਹੈਦਰਾਬਾਦ ‘ਚ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੇ ਨਾਲ ਸ਼ੁਭਮਨ ਗਿੱਲ ਨੇ ਟੀਮ ਨੂੰ ਇੱਕ ਹੋਰ ਚੰਗੀ ਸ਼ੁਰੂਆਤ ਦਿੱਤੀ। ਰੋਹਿਤ 34 ਦੌੜਾਂ ਬਣਾ ਕੇ ਆਊਟ ਹੋ ਗਏ, ਜਿਸ ਤੋਂ ਬਾਅਦ ਪਿਛਲੇ ਮੈਚ ਦੇ ਸੈਂਚੁਰੀਵੀਰ ਵਿਰਾਟ ਕੋਹਲੀ ਵੀ ਮਿਸ਼ੇਲ ਸੈਂਟਨਰ ਦੀ ਸ਼ਾਨਦਾਰ ਗੇਂਦ ‘ਤੇ ਬੋਲਡ ਹੋ ਗਏ। ਈਸ਼ਾਨ ਕਿਸ਼ਨ ਸਿਰਫ 5 ਦੌੜਾਂ ਬਣਾ ਕੇ ਵਿਕੇਟ ਗੁਆ ਬੈਠੇ। ਵਿਕਟਾਂ ਡਿੱਗਣ ਵਿਚਾਲੇ ਸ਼ੁਭਮਨ ਗਿੱਲ ਦਾ ਬੈਟ ਖੂਬ ਦੌੜਾਂ ਬਣਾਉਂਦਾ ਰਿਹਾ। ਉਸ ਨੇ ਪਹਿਲੀਆਂ 52 ਗੇਂਦਾਂ ਵਿੱਚ 9 ਚੌਕੇ ਅਤੇ 1 ਛੱਕਾ ਲਗਾ ਕੇ ਪੰਜਾਹ ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਉਸ ਨੇ 87 ਗੇਂਦਾਂ ਦਾ ਸਾਹਮਣਾ ਕਰਦੇ ਹੋਏ 14 ਚੌਕੇ ਅਤੇ 2 ਛੱਕੇ ਲਗਾ ਕੇ ਸੈਂਕੜਾ ਪੂਰਾ ਕੀਤਾ। ਗਿੱਲ ਦਾ ਵਨਡੇ ‘ਚ ਇਹ ਲਗਾਤਾਰ ਦੂਜਾ ਅਤੇ ਕਰੀਅਰ ਦਾ ਤੀਜਾ ਸੈਂਕੜਾ ਰਿਹਾ। ਇੱਥੋਂ ਗਿੱਲ ਨੇ ਪਾਰੀ ਦੀ ਸ਼ੁਰੂਆਤ ਚੌਕਿਆਂ ਅਤੇ ਛੱਕਿਆਂ ਨਾਲ ਕੀਤੀ ਅਤੇ ਪਹਿਲਾਂ 122 ਗੇਂਦਾਂ ਵਿੱਚ 150 ਦੌੜਾਂ ਪੂਰੀਆਂ ਕੀਤੀਆਂ ਅਤੇ ਫਿਰ ਆਖਰੀ ਓਵਰ ਤੱਕ ਪਹੁੰਚਦੇ ਹੋਏ ਲਗਾਤਾਰ 3 ਛੱਕੇ ਜੜਦੇ ਹੋਏ 145 ਗੇਂਦਾਂ ਵਿੱਚ 19 ਚੌਕੇ ਅਤੇ 8 ਛੱਕੇ ਲਗਾ ਕੇ ਦੋਹਰਾ ਸੈਂਕੜਾ ਜੜਿਆ।

Leave a Reply

Your email address will not be published. Required fields are marked *