ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ‘ਤੇ ਲੱਗੀ ਮੋਹਰ ! ਕਾਂਗਰਸ ਨੇ ਜਾਰੀ ਕੀਤਾ ਪੋਸਟਰ

ਪੰਜਾਬ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਵੱਲੋਂ ਕਰਵਾਏ ਜਾ ਰਹੇ ਸਰਵੇ ਦਾ ਕੰਮ ਪੂਰਾ ਹੋ ਗਿਆ ਹੈ।

ਸੂਤਰਾਂ ਮੁਤਾਬਕ ਸਰਵੇ ‘ਚ ਮੌਜੂਦਾ ਸੀਐੱਮ ਚਰਨਜੀਤ ਚੰਨੀ ਦੇ ਨਾਂ ‘ਤੇ ਮੋਹਰ ਲੱਗੀ ਹੈ। ਹੁਣ ਐਤਵਾਰ ਨੂੰ ਰਾਹੁਲ ਗਾਂਧੀ ਲੁਧਿਆਣਾ ‘ਚ ਰਸਮੀ ਐਲਾਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਚਿਹਰੇ ਲਈ ਮੁੱਖ ਦਾਅਵੇਦਾਰ ਹਨ। ਇਸ ਸਬੰਧੀ ਕਰਵਾਏ ਗਏ ਸਰਵੇ ਵਿੱਚ ਸੀਐਮ ਚੰਨੀ ਜਿੱਤਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕਾਂਗਰਸ ਨੇ ਸੀਐੱਮ ਚੰਨੀ ਦਾ ਇੱਕ ਪੋਸਟਰ ਵੀ ਜਾਰੀ ਕੀਤਾ, ਜਿਸ ਵਿੱਚ ਮਸ਼ਹੂਰ ਫਿਲਮ ਪੁਸ਼ਪਾ ਦੀ ਤਰਜ਼ ‘ਤੇ ਲਿਖਿਆ ਗਿਆ ਹੈ ਕਿ ਈਡੀ ਨੂੰ ਮਾਰੋ ਜਾਂ ਝੂਠੇ ਦੋਸ਼ ਲਗਾਓ…ਚੰਨੀ ਨਹੀਂ ਝੁਕੇਗਾ।

ਇਹ ਪੰਜਾਬ ਦਾ ਸ਼ੇਰ ਹੈ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ‘ਸਾਡਾ ਚੰਨੀ-ਸਾਡਾ ਮੁੱਖ ਮੰਤਰੀ’ ਵਿਸ਼ੇ ‘ਤੇ ਪ੍ਰਚਾਰ ਸਮੱਗਰੀ ਬਣਾਈ ਜਾਣ ਲੱਗੀ ਹੈ। ਚੰਨੀ ਦੇ ਵਿਸ਼ੇਸ਼ ਪੋਸਟਰ ਤਿਆਰ ਕਰ ਕੇ 117 ਸਰਕਲਾਂ ਨੂੰ ਭੇਜੇ ਗਏ ਹਨ। ਉੱਧਰ, ਨਵਜੋਤ ਸਿੱਧੂ ਨੇ ਵੀ ਅੱਜ ਆਪਣਾ ਰਵੱਈਆ ਨਰਮ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਵੀ ਫੈਸਲਾ ਲੈਣਗੇ, ਉਹ ਸਵੀਕਾਰ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿੱਧੂ ਨੇ ਹਾਈਕਮਾਂਡ ‘ਤੇ ਵਰ੍ਹਦਿਆਂ ਕਿਹਾ ਸੀ ਕਿ ਉੱਪਰ ਬੈਠੇ ਲੋਕ ਕਠਪੁਤਲੀ ਮੁੱਖ ਮੰਤਰੀ ਚਾਹੁੰਦੇ ਹਨ, ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਸੀ।

Leave a Reply

Your email address will not be published. Required fields are marked *