ਪੰਜਾਬ ਦੇ ਨਾਮੀ ਸਿੰਗਰ ਹਨ ਧੰਨ ਕੁਬੇਰ

ਪੰਜਾਬ ਦੇ ਨਾਮੀ ਸਿੰਗਰ ਹਨ ਧੰਨ ਕੁਬੇਰ

ਤੁਸੀਂ ਪੰਜਾਬੀ ਗਾਣਿਆਂ ਨੂੰ ਚਾਹੇ ਪਸੰਦ ਕਰੋ ਚਾਹੇ ਨਾਪਸੰਦ, ਪਰ ਇਸ ‘ਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਗਾਣੇ ਅੱਜ ਦੁਨੀਆਂ ਭਰ ਵਿੱਚ ਇੱਕ ਵਰਤਾਰਾ ਬਣ ਗਏ ਹਨ।

ਗੱਲ ਭਾਵੇਂ ਬ੍ਰਾਊਨ ਮੁੰਡਿਆਂ ਦੀ ਹੋਵੇ, ਡੀਜੇ ਵਾਲੇ ਬਾਬੂ ਦੀ ਜਾਂ ਦੇਸੀ ਦਾਰੂ ਦੀ, ਬੰਦਾ ਇਹਨਾਂ ਤੇ ਥਿਰਕੇ ਬਿਨਾਂ ਨਹੀਂ ਰਹਿ ਸਕਦਾ। ਪੰਜਾਬੀ ਗਾਣੇ ਹਰ ਸਟੇਟ ਦੇ ਵਿਆਹਾਂ ਚ ਵੱਜਦੇ ਸੁਣੇ ਜਾ ਸਕਦੇ ਹਨ। ਹੁਣ ਤਾਂ ਪੰਜਾਬੀ ਗਾਣਿਆਂ ਤੋਂ ਬਿਨਾਂ ਵਿਆਹ ਹੀ ਅਧੂਰੇ ਲੱਗਦੇ ਹਨ। ਡੀਜੇ ਵਾਲਾ ਬਾਬੂ ਜਦੋਂ ਤੱਕ ਪੰਜਾਬੀ ਬੀਟ ਸਾਂਗ ਨਹੀਂ ਚਲਾਉਂਦਾ ਓਦੋਂ ਤੱਕ ਪਾਰਟੀ ਸ਼ੁਰੂ ਨਹੀ ਹੁੰਦੀ।

ਇਸੇ ਕਰਕੇ ਪੰਜਾਬੀ ਗਾਇਕਾਂ ਦਾ ਪੂਰੀ ਦੁਨੀਆਂ ਵਿੱਚ ਇੱਕ ਬਹੁਤ ਵੱਡਾ ਫੈਨਬੇਸ ਹੈ। ਗੀਤਾਂ ਵਿੱਚ ਪ੍ਰਾਡਾ, ਮਰਸੀਡੀਜ਼ ਅਤੇ ਸਵਾਰੋਵਸਕੀ ਦਾ ਜ਼ਿਕਰ ਅਕਸਰ ਹੁੰਦਾ ਹੈ, ਇਸਤੋਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਗਾਇਕ ਕਿੰਨਾ ਪੈਸਾ ਕਮਾ ਰਹੇ ਹੋਣਗੇ।

ਆਉ ਤੁਹਾਨੂੰ ਭਾਰਤ ਦੇ ਕੁਝ ਸਭ ਤੋਂ ਅਮੀਰ ਪੰਜਾਬੀ ਗਾਇਕਾਂ ਨਾਲ ਮਿਲਵਾਉਂਦੇ ਹਾਂ।

ਗੁਰਦਾਸ ਮਾਨ – ਪਿਛਲੇ 4 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਲਈ ਸੇਵਾ ਨਿਭਾ ਰਹੇ ਗੁਰਦਾਸ ਮਾਨ ਕਮਾਈ ਦੇ ਮਾਮਲੇ ਚ ਪਹਿਲੇ ਨੰਬਰ ਤੇ ਹਨ। ਉਹਨਾਂ ਦੀ ਕੁੱਲ ਸੰਪਤੀ ਲਗਭਗ 51 ਮਿਲੀਅਨ ਯੂ.ਐਸ ਡਾੱਲਰ ਯਾਨਿ ਲਗਭਗ 350 ਕਰੋੜ ਰੁਪਏ ਹੈ। ਆਪਣੇ ਹੁਣ ਤੱਕ ਦੇ ਕਰਿਅਰ ਚ ਉਹਨਾਂ ਦੀਆਂ ਲਗਭਗ 35 ਐਲਬਮਾਂ ਆਈਆਂ ਹਨ। ਗੁਰਦਾਸ ਮਾਨ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਬਿਜਲੀ ਮਹਿਕਮੇ ਤੋਂ ਕੀਤੀ ਸੀ। ਉਹ ਬਿਜਲੀ ਮਹਿਕਮੇ ਚ ਯੂਡੀਸੀ ਦੇ ਅਹੁਦੇ ਤੇ ਸਨ। ਉਹਨਾਂ ਦੇ ਸੰਗੀਤਕ ਕਰਿਅਰ ਦੀ ਸ਼ੁਰੂਆਤ 1980 ਚ ਦਿਲ ਦਾ ਮਾਮਲਾ ਨਾਲ ਹੋਈ। 1980 ਤੋਂ ਲੈ ਕੇ ਹੁਣ ਤੱਕ ਉਹ ਪੰਜਾਬੀ ਇੰਡਸਟਰੀ ਨੂੰ 300 ਤੋਂ ਵੱਧ ਹਿੱਟ ਗਾਣੇ ਦੇ ਚੁੱਕੇ ਹਨ।

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਗੁਰਦਾਸ ਮਾਨ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਤੋਂ ਇਲਾਵਾ ਬੰਗਾਲੀ, ਰਾਜਸਥਾਨੀ, ਤਮਿਲ ਅਤੇ ਹਰਿਆਣਵੀ ਭਾਸ਼ਾਵਾਂ ਵਿੱਚ ਵੀ ਗਾ ਲੈਂਦੇ ਹਨ। ਇਸ ਤੋਂ ਇਲਾਵਾ, ਉਹ ਇਕਲੌਤੇ ਅਜਿਹੇ ਪੰਜਾਬੀ ਗਾਇਕ ਹਨ ਜਿਹਨਾਂ ਨੇ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਬੈਸਟ ਮੇਲ ਪਲੇਬੈਕ ਗਾਇਕ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ।

ਬੱਬੂ ਮਾਨ- ਬੱਬੂ ਮਾਨ ਇੱਕ ਭਾਰਤੀ ਗਾਇਕ, ਗੀਤਕਾਰ, ਅਭਿਨੇਤਾ, ਅਤੇ ਫਿਲਮ ਨਿਰਮਾਤਾ ਹਨ। ਉਹਨਾਂ ਦੀ ਕੁੱਲ ਜਾਇਦਾਦ ਲਗਭਗ 20 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 150 ਕਰੋੜ ਰੁਪਏ ਹੈ।। ਉਹ ਪੰਜਾਬੀ ਸੰਗੀਤ ਅਤੇ ਫਿਲਮਾਂ ‘ਤੇ ਆਪਣੇ ਕੰਮ ਲਈ ਬਹੁਤ ਮਸ਼ਹੂਰ ਹਨ।

ਉਹਨਾਂ ਨੇ ਆਪਣੀ ਪਹਿਲੀ ਸਟੂਡੀਓ ਐਲਬਮ 1998 ਵਿੱਚ ਰਿਲੀਜ਼ ਕੀਤੀ ਅਤੇ 2018 ਤੱਕ 10 ਐਲਬਮਾਂ ਰਿਲੀਜ਼ ਕੀਤੀਆਂ। ਮਾਨ ਨੇ 2003 ਵਿੱਚ ਫ਼ਿਲਮ ਖੇਲ – ਨੋ ਆਰਡੀਨਰੀ ਗੇਮ ਲਈ ਇੱਕ ਗਾਇਕ ਅਤੇ ਗੀਤਕਾਰ ਵਜੋਂ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ।

ਉਹਨਾਂ ਨੇ 2003 ਵਿੱਚ ਇੱਕ ਹਿੰਦੀ/ਪੰਜਾਬੀ ਫ਼ਿਲਮ ਵਿੱਚ ਆਪਣੀ ਸ਼ੁਰੂਆਤ ਕੀਤੀ।

ਬੱਬੂ ਮਾਨ ਵਾਹਗਾ, ਕਰੂਕ ਅਤੇ ਸਾਹਬ, ਬੀਵੀ ਔਰ ਗੈਂਗਸਟਰ ਵਿੱਚ ਇੱਕ ਗਾਇਕ ਅਤੇ ਗੀਤਕਾਰ ਸਨ। ਉਹ ਹਸ਼ਰ: ਏ ਲਵ ਸਟੋਰੀ, ਏਕਮ-ਸਨ ਆਫ ਸੋਇਲ, ਹੀਰੋ ਹਿਟਲਰ ਇਨ ਲਵ, ਦੇਸੀ ਰੋਮੀਓਜ਼, ਬਾਜ਼, ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਨਜ਼ਰ ਆਇਆ ਅਤੇ ਉਸ ਦਾ ਨਿਰਮਾਣ ਕੀਤਾ। ਬੱਬੂ ਮਾਨ ਨੇ 2018 ਦੀ ਫਿਲਮ ਬੰਜਾਰਾ ਵਿੱਚ ਅਭਿਨੈ ਕੀਤਾ ਸੀ।

ਦਿਲਜੀਤ ਦੁਸਾਂਝ – ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਵਿੱਚ ਕੀਤੀ ਸੀ। ਪਰ ਉਹਨਾਂ ਦਾ ਪਹਿਲਾ ਆੱਫਿਸ਼ਿਅਲ ਗੀਤ, ਇਸ਼ਕ ਦਾ ਊੜਾ-ਐੜਾ, 2000 ਵਿੱਚ ਰਿਲੀਜ਼ ਹੋਇਆ ਸੀ। ਸੀ। ਉਹਨਾਂ ਦੀ ਕੁੱਲ ਸੰਪਤੀ ਲਗਭਗ  ਯੂ.ਐਸ ਮਿਲੀਅਨ US ਡਾੱਲਰ ਯਾਨਿ ਲਗਭਗ 260 ਕਰੋੜ ਰੁਪਏ ਹੈ।

ਦੁਸਾਂਝ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2011 ਦੀ ਫਿਲਮ ‘ਦਿ ਲਾਇਨਜ਼ ਆਫ ਪੰਜਾਬ’ ਤੋਂ ਕੀਤੀ ਸੀ। ਇਸ ‘ਚ ਉਹ ਅਹਿਮ ਭੂਮਿਕਾ ਨਿਭਾਅ ਰਹੇ ਸਨ ਪਰ ਇਹ ਫਿਲਮ ਬਲਾਕਬਸਟਰ ਹਿੱਟ ਫਿਲਮ ਨਹੀਂ ਸੀ। ਇਸ ਫਿਲਮ ‘ਚ ਇਕ ਗੀਤ ਸੀ, ‘ਲੱਕ 28 ਕੁੜੀ ਦਾ’ ਜੋਕਿ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਦਾ ਸਭ ਤੋਂ ਮਸ਼ਹੂਰ ਗੀਤ ਸੀ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ, ਪਰੋਪਰ ਪਟੋਲਾ, , ਅਤੇ ਇਕ ਕੁੜੀ ਵਰਗੇ ਬਹੁਤ ਪ੍ਰਸਿੱਧ ਗਾਣੇ ਦਿੱਤੇ। ਇਸਤੋਂ ਇਲਾਵਾ ਦਿਲਜੀਤ ਨੇ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ।

ਗਿੱਪੀ ਗਰੇਵਾਲ- ਗਿੱਪੀ ਗਰੇਵਾਲ ਇੱਕ ਪੰਜਾਬੀ/ਬਾਲੀਵੁੱਡ ਗਾਇਕ, ਅਦਾਕਾਰ, ਲੇਖਕ, ਨਿਰਮਾਤਾ, ਅਤੇ ਨਿਰਦੇਸ਼ਕ ਹਨ। ਉਹਨਾਂ ਦਾ ਅਸਲੀ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ। ਉਹਨਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2002 ਚ ‘ਚੱਕਦੇ’ ਗਾਣੇ ਨਾਲ ਕੀਤੀ ਸੀ। ਪਰ ਪੰਜਾਬੀ ਇੰਡਸਟਰੀ ਚ ਉਹਨਾਂ ਨੂੰ ਪਹਿਚਾਣ, 2010 ਚ ਰਿਲੀਜ਼ ਹੋਈ ਫਿਲਮ ’ਮੇਲ ਕਰਾਦੇ ਰੱਬਾ’ ਤੋਂ ਮਿਲੀ ਸੀ। ਇਸ ਫਿਲਮ ਵਿੱਚ ਉਹ ਜਿੰਮੀ ਸ਼ੇਰਗਿੱਲ ਨਾਲ ਮੁੱਖ ਭੂਮਿਕਾ ਨਿਭਾਅ ਰਹੇ ਸਨ।

ਉਹਨਾਂ ਦੀ ਕੁੱਲ ਸੰਪਤੀ ਲਗਭਗ 32 ਮਿਲੀਅਨ ਯੂ.ਐਸ ਡਾੱਲਰ ਯਾਨਿ ਲਗਭਗ 240 ਕਰੋੜ ਰੁਪਏ ਹੈ।

2012 ਵਿੱਚ, ਉਹ ਯੋ-ਯੋ ਹਨੀ ਸਿੰਘ ਦੇ ਨਾਲ ਸੁਪਰਹਿੱਟ ਗੀਤ ‘ਅੰਗਰੇਜੀ ਬੀਟ’ ਨਾਲ ਸਾਹਮਣੇ ਆਏ ਅਤੇ ਬਾਅਦ ਵਿੱਚ ਇਹ ਗੀਤ ਬਾਲੀਵੁੱਡ ਫਿਲਮ ਕਾਕਟੇਲ ਵਿੱਚ ਵੀ ਫਿਲਮਾਇਆ ਗਿਆ ਸੀ। ਬਾਅਦ ਵਿੱਚ 2012 ਵਿੱਚ, ਉਹਨਾਂ ਨੇ “ਜੀਹਨੇ ਮੇਰਾ ਦਿਲ ਲੁਟਿਆ” ਵਿੱਚ ਮੁੱਖ ਭੂਮਿਕਾ ਨਿਭਾਈ। ਇਹ ਫਿਲਮ ਉਸ ਸਮੇਂ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਵੱਡੀ ਹਿੱਟ ਬਣ ਗਈ ਸੀ। 2015 ਵਿੱਚ, ਗਰੇਵਾਲ ਨੇ ਕਾਮੇਡੀ-ਡਰਾਮਾ ਫਿਲਮ ‘ਧਰਮ ਸੰਕਟ ਮੇਂ’ ਵਿੱਚ ਗੈਸਟ ਰੋਲ ਨਾਲ ਬਾਲੀਵੁੱਡ ਵਿੱਚ ਐਂਟਰੀ ਮਾਰੀ। ਇਸਤੋਂ ਬਾਅਦ ਉਹ ਰੋਮਾਂਟਿਕ-ਕਾਮੇਡੀ ਬਾੱਲੀਵੁਡ ਫਿਲਮ ’ਸੈਕਿੰਡ ਹੈਂਡ ਹਸਬੈਂਡ’ ਚ ਲੀਡ ਰੋਲ ਚ ਨਜ਼ਰ ਆਏ।

2017 ਵਿੱਚ ਗਿੱਪੀ ਗਰੇਵਾਲ ਨੇ ਫਰਹਾਨ ਅਖਤਰ ਦੇ ਨਾਲ ਆਪਣੀ ਦੂਜੀ ਹਿੰਦੀ ਫਿਲਮ ਲਖਨਊ ਸੈਂਟਰਲ ਵਿੱਚ ਅਭਿਨੈ ਕੀਤਾ। ਅੱਜਕਲ ਉਹਨਾਂ ਵਲੋਂ ਪਰੋਡਿਊਸ ਕੀਤੀ ਗਈ ਵੈੱਬ ਸੀਰੀਜ਼ ਵਾਰਨਿੰਗ ਚਰਚਾ ਚ ਹੈ।

ਜੈਜ਼ੀ ਬੀ- ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਇੱਕ ਪ੍ਰਸਿੱਧ ਗਾਇਕ, ਗੀਤਕਾਰ, ਅਤੇ ਅਦਾਕਾਰ ਹਨ। ਉਹ ਆਪਣੇ ਸੂਰਮਾ, ਪਟੋਲੇ, ਨਾਗ, ਮਿੱਤਰਾਂ ਦੇ ਬੂਟ, ਮਹਾਰਾਜੇ ਅਤੇ ਫੀਮ ਵਰਗੇ ਗੀਤਾਂ ਲਈ ਸਭ ਤੋਂ ਮਸ਼ਹੂਰ ਹਨ। ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ‘ਬੈਸਟ ਆਫ ਲੱਕ’ ਸੀ ਅਤੇ ਉਹਨਾਂ ਦੀ ਪਹਿਲੀ ਮਿਊਜ਼ਕ ਐਲਬਮ ‘ਘੁੱਘੀਆਂ ਦਾ ਜੋੜਾ’ ਸੀ। ਜੈਜ਼ੀ ਨੇ 15 ਸਟੂਡੀਓ ਐਲਬਮਾਂ ਅਤੇ ਦੋ ਧਾਰਮਿਕ ਐਲਬਮਾਂ ਰਿਲੀਜ਼ ਕੀਤੀਆਂ ਹਨ।

ਉਹਨਾਂ ਦੀ ਕੁੱਲ ਸੰਪਤੀ ਲਗਭਗ 53 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 400 ਕਰੋੜ ਰੁਪਏ ਹੈ।

ਉਹਨਾਂ ਨੇ ਵੱਖ-ਵੱਖ ਅਵਾਰਡ ਸਮਾਰੋਹਾਂ ਵਿੱਚ ਬੈਸਟ ਐਲਬਮ, ਬੈਸਟ ਬੈਂਡ, ਬੈਸਟ ਡੁਏਟ, ਬੈਸਟ ਕਲੱਬ ਗੀਤ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।

ਸ਼ੈਰੀ ਮਾਨ- ਸ਼ੈਰੀ ਮਾਨ ਨੇ 2011 ਵਿੱਚ ‘ਯਾਰ ਅਣਮੁੱਲੇ’ ਗੀਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦਾ ਇਹ ਗਾਣਾਂ ਲੋਕਾਂ ਚ ਤੁਰੰਤ ਹਿੱਟ ਹੋ ਗਿਆ ਸੀ। ਉਹਨਾਂ ਦੀ ਕੁੱਲ ਸੰਪਤੀ ਲਗਭਗ 10 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 75 ਕਰੋੜ ਰੁਪਏ ਹੈ। ਜਦੋਂ ਸ਼ੈਰੀ ਦੇ ਗੀਤਾਂ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋਈ ਤਾਂ ਉਹਨਾਂ ਨੇ ਫਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਪਹਿਲੀ ਫਿਲਮ ਓਏ ਹੋਏ ਪਿਆਰ ਹੋ ਗਿਆ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ।

ਸ਼ੈਰੀ ਨੂੰ ਉਸਦੇ ਗੀਤ ‘ਯਾਰ ਛੱਡਿਆ’ ਲਈ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਜ਼ ਵਿੱਚ ਬੈਸਟ ਮਿਊਜਿਕ ਵੀਡੀਓ ਦਾ ਅਵਾਰਡ ਮਿਲਿਆ ਹੈ।

ਗੁਰੂ ਰੰਧਾਵਾ- ਬਹੁਤੇ ਲੋਕ ਗੁਰੂ ਰੰਧਾਵਾ ਦੇ ਨਾਮ ਨਾਲ ਜਾਣਦੇ ਹਨ ਪਰ ਉਹਨਾਂ ਦਾ ਅਸਲੀ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਉਹਨਾਂ ਨੂੰ “ਗੁਰੂ” ਨਾਮ ਰੈਪਰ ਬੋਹੇਮੀਆ ਨੇ ਦਿੱਤਾ ਸੀ। ਉਹਨਾਂ ਦਾ ਪਹਿਲਾ ਆੱਫਿਸ਼ਿਅਲ ਗੀਤ ‘ਨਿਕਲੇ ਪਟੋਲਾ’ ਸੀ, ਜਿਸਨੇ ਯੂਟਿਊਬ ‘ਤੇ 100 ਮਿਲੀਅਨ ਤੋਂ ਵੱਧ ਵਿਯੂਜ਼ ਨੂੰ ਪਾਰ ਕੀਤਾ। ਸਭ ਤੋਂ ਵੱਧ ਪ੍ਰਸਿੱਧ ਗੀਤ ‘ਲਾਹੌਰ’ ਹੈ ਜੋ ਯੂਟਿਊਬ ‘ਤੇ 1 ਬਿਲੀਅਨ ਵਿਊਜ਼ ਤੱਕ ਪਹੁੰਚਣ ਵਾਲਾ ਹੈ।

ਉਹਨਾਂ ਦੀ ਕੁੱਲ ਸੰਪਤੀ ਲਗਭਗ 20 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 150 ਕਰੋੜ ਰੁਪਏ ਹੈ।

ਐਮੀ ਵਿਰਕ- ਅਮਨਿੰਦਰਪਾਲ ਸਿੰਘ ਵਿਰਕ, ਜਿਹਨਾਂ ਨੂੰ ਐਮੀ ਵਿਰਕ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਗਾਇਕ, ਅਦਾਕਾਰ ਅਤੇ ਨਿਰਮਾਤਾ ਹਨ ਜੋ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦੇ ਹਨ। ਉਹਨਾਂ ਦਾ ਪਹਿਲਾ ਗੀਤ ਇਕ ਪਲ ਸੀ ਜੋ ਸੁਪਰ ਹਿੱਟ ਹੋਇਆ ਅਤੇ ਇਸ ਗੀਤ ਨਾਲ ਉਹਨਾਂ ਨੂੰ ਸਰੋਤਿਆਂ ਵਿੱਚ ਬਹੁਤ ਪਛਾਣ ਮਿਲੀ। ਐਮੀ ਨੇ ਫਿਲਮ ‘ਅੰਗਰੇਜ’ ਨਾਲ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਉਹਨਾਂ ਨੂੰ ਪੀਟੀਸੀ ਬੈਸਟ ਡੈਬਿਊ ਐਕਟਰ ਅਵਾਰਡ ਵੀ ਮਿਲਿਆ ਸੀ।

ਉਹਨਾਂ ਦੀ ਕੁੱਲ ਸੰਪਤੀ ਲਗਭਗ 3.5 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 26 ਕਰੋੜ ਰੁਪਏ ਹੈ।

ਐਮੀ ਨੇ ਹਾਲ ਹੀ ਵਿੱਚ 2 ਬਾੱਲੀਵੁਡ ਫਿਲਮਾਂ, ਭੁੱਜ-ਦ ਪ੍ਰਾਈਡ ਆੱਫ ਇੰਡੀਆ ਅਤੇ 83 ਵਿੱਚ ਵੀ ਕੰਮ ਕੀਤਾ ਹੈ।

ਰਣਜੀਤ ਬਾਵਾ- ਪ੍ਰਸਿੱਧ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਪੰਜਾਬੀ ਗੀਤਾਂ ਵਿੱਚ 100 ਤੋਂ ਵੱਧ ਸਿੰਗਲ ਟਰੈਕ ਗਾਏ ਹਨ। ਰਣਜੀਤ ਬਾਵਾ 2013 ਵਿੱਚ ਆਪਣੇ ਲੋਕ ਗੀਤ “ਜੱਟ ਦੀ ਅਕਲ” ਨਾਲ ਪੰਜਾਬੀ ਸੰਗੀਤ ਜਗਤ ਵਿੱਚ ਪ੍ਰਸਿੱਧ ਹੋਇਆ। ਗਾਇਕੀ ਤੋਂ ਇਲਾਵਾ ਬਾਵਾ ਨੇ ਕੁਝ ਫਿਲਮਾਂ ਵੀ ਕੀਤੀਆਂ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਉਨ੍ਹਾਂ ਨੇ ਸਰਵਣ, ਵੇਖ ਬਰਾਤਾਂ ਚੱਲੀਆਂ, ਲਵ ਪੰਜਾਬ, ਫਰਾਰ ਅਤੇ ਤੂਫਾਨ ਸਿੰਘ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ।

ਰਣਜੀਤ ਜ਼ਿਆਦਾਤਰ ਟਰੈਂਡਿੰਗ ਵਿਸ਼ਿਆਂ ਤੇ ਗਾਉਂਦੇ ਹਨ। ਜਿਸ ਕਰਕੇ ਵਧੇਰੇ ਚਰਚਾ ਚ ਰਹਿੰਦੇ ਹਨ।

ਉਹਨਾਂ ਦੀ ਕੁੱਲ ਸੰਪਤੀ ਲਗਭਗ 2 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 15 ਕਰੋੜ ਰੁਪਏ ਹੈ।

ਸਿੱਧੂ ਮੂਸੇਵਾਲਾ- ਸਿੱਧੂ ਮੂਸੇਵਾਲਾ ਇੱਕ ਚੋਟੀ ਦਾ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। ਉਹਨਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ, ਨਿੰਜਾ ਦੁਆਰਾ ਗਾਏ ਗੀਤ “ਲਾਈਸੈਂਸ” ਦੇ ਬੋਲ ਲਿਖ ਕੇ ਕੀਤੀ। ਸਿੱਧੂ ਨੇ “ਜੀ ਵੈਗਨ” ਸਿਰਲੇਖ ਵਾਲੇ ਇੱਕ ਡੁਏਟ ਗੀਤ ਤੋਂ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। 2018 ਵਿੱਚ, ਉਹਨਾਂ ਨੇ ਆਪਣੀ ਪਹਿਲੀ ਐਲਬਮ “PBX 1” ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ਵਿੱਚ 66ਵੇਂ ਸਥਾਨ ਤੇ ਸੀ।

ਉਹਨਾਂ ਦੀ ਕੁੱਲ ਸੰਪਤੀ ਲਗਭਗ 3 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 22 ਕਰੋੜ ਰੁਪਏ ਹੈ।

ਕਰਨ ਔਜਲਾ- ਕਰਨ ਔਜਲਾ ਵੀ ਇੱਕ ਮਸ਼ਹੂਰ ਪੰਜਾਬੀ ਗਾਇਕ ਹਨ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਇਸ਼ਾਰਾ, ਡੋਂਟ ਲੁੱਕ, ਰੈੱਡ ਆਈਜ਼, ਅਤੇ ਹੋਰ ਬਹੁਤ ਸਾਰੇ ਸੁਪਰ ਡੁਪਰ ਹਿੱਟ ਪੰਜਾਬੀ ਗੀਤ ਦਿੱਤੇ ਹਨ। ਔਜਲਾ ਦਾ ਆਪਣਾ ਯੂਟਿਊਬ ਚੈਨਲ ਰੇਹਾਨ ਰਿਕਾਰਡਸ ਹੈ। ਉਹਨਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2014 ਵਿੱਚ, ਮੈਕ ਬੈਨੀਪਾਲ ਦੇ ਨਾਲ “ਸੈਲ ਫ਼ੋਨ” ਗਾਣੇ ਤੋਂ ਕੀਤੀ ਸੀ। ਪਰ ਇਸ ਗਾਣੇ ਦੇ ਸਿਰਫ ਕੁਝ ਹਜ਼ਾਰ ਵਿਯੂਜ਼ ਆਏ ਸਨ।

ਉਹਨਾਂ ਦੀ ਕੁੱਲ ਸੰਪਤੀ ਲਗਭਗ 2.5 ਮਿਲੀਅਨ  ਯੂ.ਐਸ ਡਾੱਲਰ ਯਾਨਿ ਲਗਭਗ 18 ਕਰੋੜ ਰੁਪਏ ਹੈ।

ਕੁਝ ਸਾਲਾਂ ਬਾਅਦ, ਉਹ ਦੀਪ ਜੰਡੂ ਅਤੇ ਐਲੀ ਮਾਂਗਟ ਨੂੰ ਮਿਲੇ ਅਤੇ ਉਨ੍ਹਾਂ ਨਾਲ ਟੋਰਾਂਟੋ ਸਟੂਡੀਓ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 2020 ਵਿੱਚ, ਕਰਨ ਔਜਲਾ ਨੇ ਦਿਲਜੀਤ ਦੋਸਾਂਝ ਦੀ “G.O.A.T.” ਲਈ ਗੀਤ ਲਿਖੇ ਅਤੇ ਇਹ ਐਲਬਮ ਇੱਕ ਵੱਡੀ ਹਿੱਟ ਰਹੀ।

Leave a Reply

Your email address will not be published.