Connect with us

ਪੰਜਾਬ

ਪੰਜਾਬ: ਤੀਆਂ ਤੋਂ ਰੱਖੜੀ ਤੱਕ

Published

on

ਡਾ. ਆਸਾ ਸਿੰਘ ਘੁੰਮਣ ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਵਣ ਦਾ ਮਹੀਨਾ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ।

ਇਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲ੍ਹਾਰ ਜੁੜੇ ਹੋਏ ਹਨ। ਜੇਠ-ਹਾੜ ਦੀਆਂ ਤਪਦੀਆਂ ਲੂਆਂ ਅਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਡੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇੱਕ ਅਲੌਕਿਕ ਸੁਖਾਵਾਂ ਵਾਤਾਵਰਣ ਸਿਰਜਿਆ ਜਾਂਦਾ ਹੈ। ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤ੍ਰਿਪਤੀ ਬਖਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ। ਪੰਜਾਬ ਦੀ ਸੰਭਾਵਨਾਵਾਂ-ਭਰਪੂਰ ਜਰਖੇਜ਼ ਧਰਤੀ ਇੰਜ ਮੌਲਦੀ ਹੈ, ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ। ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ। ਧਰਤੀ ਹੀ ਨਹੀਂ, ਅਸਮਾਨ ਵੀ ਪੁਰ-ਜਲੌਅ ਹੁੰਦਾ ਹੈ। ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ ਅਤੇ ਦ੍ਰਿਸ਼ਟ-ਇੰਦਰੀਆਂ ਨੂੰ ਤ੍ਰਿਪਤ ਕਰਦੈ। ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ!

ਚਮਕ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਰਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ। ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀਤੇ ਡਿੱਗਦੀਆਂ ਹਨ, ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ। ਸਹਿਜ-ਭਾਅ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਹੁੰਦੀ ਹੈ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ। ਕਣੀਆਂ ਦਾ ਆਪਣਾ ਰਾਗ ਹੁੰਦਾ ਹੈ, ਪਰਨਾਲਿਆਂ ਦਾ ਆਪਣਾ। ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸੱਭੋ ਇੰਦਰੀਆਂ ਤ੍ਰਿਪਤ ਹੋ ਜਾਂਦੀਆਂ ਹਨ। ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਪਿੱਛੇ ਨਹੀਂ ਰਹਿੰਦੇ, ਖਾਸ ਤੌਰ ਤੇ ਪੰਜਾਬਣਾਂ। ਪੰਜਾਬਣਾਂ ਨੇ ਸਾਉਣ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ।

ਅੱਜ ਦੇ ਕਾਰੋਬਰੀ-ਕੇਂਦਰਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ-ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ। ਇਸ ਦੀ ਮਿਸਾਲ ਹੈ, ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਉਹਾਰ, ਜੋ ਮੁੱਖ ਤੌਰ ਤੇ ਔਰਤਾਂ ਨਾਲ ਸੰਬੰਧਤ ਹਨ: ਤੀਆਂ ਅਤੇ ਰੱਖੜੀ। ਔਰਤ ਹਰ ਸਮਾਜ ਵਿਚ ਹੀ ਆਪਸੀ ਸੰਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕਰਦੀ ਰਹੀ ਹੈ। ਸਮਾਜ ਵਿਚਲੇ ਖੂਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ। ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ।

ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਫੋਕਸ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ। ਇਹ ਅਜਿਹਾ ਸਮਾਜ ਹੈ, ਜਿਸ ਵਿਚ ਕੇਂਦਰੀ ਧੁਰੇ ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ, ਸਗੋਂ ਸਮਰਪਣ ਅਤੇ ਸ਼ਰਹ; ਪਾਕੀਜ਼ਗੀ ਅਤੇ ਪਵਿੱਤਰਤਾ; ਉੱਚਤਮ ਅਤੇ ਸੁੱਚਤਮ ਦੇ ਅਹਿਸਾਸ ਵਿਦਮਾਨ ਹਨ। ਪੰਜਾਬਣ ਦੇ ਮਨ ਵਿਚ ਵੀ ਸਾਉਣ ਮਹੀਨੇ ਵਿਚ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵੱਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦੁਭੁਤ ਖਿੱਚਾਂ ਵੱਧ ਮਹੱਤਵਪੂਰਨ ਹਨ।

ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਇਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਵਾਰ ਵਾਰ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਸਗੋਂ ਕੂਕ ਕੂਕ ਕੇ ਪੁਕਾਰਦਾ ਅਤੇ ਖਿੱਚਾਂ ਪਾਉਂਦਾ ਸੀ; ਖਾਸ ਤੌਰ ਤੇ ਸਾਵਣ ਦੇ ਦਿਨਾਂ ਵਿਚ। ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ-ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ। ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ ‘ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ ‘ਤੇ ਫੁੱਲ-ਬੂਟੇ ਪਾਉਣ ਲੱਗਦੀ। ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ। ਅਚਾਨਕ ਹੀ ਕੋਈ ਜਣੀ ਗੀਤ ਗੁਨਗੁਨਾਉਣ ਲੱਗਦੀ, ਕੋਈ ਹੋਰ ਆਵਾਜ਼ ਨਾਲ ਆਵਾਜ਼ ਰਲਾ ਦਿੰਦੀ। ਕੋਈ ਮਾਂਗ੍ਹਾ ਮਾਰਨ ਲੱਗਦੀ ਅਤੇ ਕੋਈ ਉੱਠ ਕੇ ਗਿੱਧਾ ਪਾਉਣ ਲੱਗਦੀ।

ਹੌਲੀ ਹੌਲੀ ਪਿੜ ਬੱਝ ਜਾਂਦਾ। ਚਰਖੇ ਦੀ ਘੂਕਰ ਰੁੱਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ। ਗਿੱਧਾ ਮਘ ਉੱਠਦਾ। ਗੋਡਿਆਂ-ਗਿਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦਾ। ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ। ਅਗਲਾ ਤਾਂ ਦੌੜਿਆ ਆਉਂਦਾ ਅਤੇ ਕਿਸੇ ਮਜ਼ਬੂਤ ਟਾਹਣੇ ‘ਤੇ ਪੀਂਘ ਪਾ ਦਿੰਦਾ। ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ। ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ। ਮਨ ਹੋਰ ਉੱਚਾ, ਹੋਰ ਉੱਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ। ਸਿਆਣੀ ਉਮਰ ਦੀਆਂ ਔਰਤਾਂ ਉੱਚੀ ਆਵਾਜ਼ ਵਿਚ ਡਰਾਵੇ ਦਿੰਦੀਆਂ, ਜੁਆਨੀ ਹੋਰ ਚਾਂਭਲਦੀ। ਉਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ। ਪੀਂਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ। ਉਪਰੋਂ ਫੂਹਰ ਆਣ ਲੱਥਦੀ।

ਸਿਆਣੀ ਉਮਰ ਦੀਆਂ ਆਪਣਾ ਸਾਜੋ਼-ਸਾਮਾਨ ਲੈ ਘਰੀਂ ਪਹੁੰਚਦੀਆਂ। ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ-ਸਿਜਣਾ ਸਗੋਂ ਚੰਗਾ-ਚੰਗਾ ਲੱਗਦਾ। ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ। ਖਾਸ ਤੌਰ ਤੇ ਸ਼ੁਰੂ ਸ਼ੁਰੂ ਵਿਚ। ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਿੰਡ ਲੈ ਆਉਂਦੇ। ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ। ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ। ਬਾਪ ਜਾਂ ਭਰਾ ਕੱਪੜਾ-ਲੱਤਾ, ਫਲ ਅਤੇ ਮਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ। ਸਹੁਰਿEਂ ਜਦੋਂ ਕੋਈ ਲੈਣ ਆਉਂਦਾ, ਉਹ ਵੀ ਘੱਟ ਨਾ ਕਰਦੇ। ਖਾਸ ਤੌਰ ਤੇ ਪਹਿਲੀ ਵਾਰ ਤਾਂ ਕਿੰਨਾ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜ੍ਹੇ-ਲਿਖੇ ਲੋਕ “ਸੰਧਾਰਾ” ਆਖਦੇ ਹਨ। ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂ ਤੇ “ਸਾਵੇਂ” ਹੀ ਕਹਿੰਦੀਆਂ ਸਨ। ਇਨ੍ਹਾਂ ਸਾਵਿਆਂ ਦਾ ਖਾਸ ਤੌਰਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜ੍ਹਿਆ ਹੁੰਦਾ ਸੀ। ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾ ਕੁਝ ਲੈ ਕੇ ਆਉਂਦੇ।

“ਸਾਵੇਂ” ਕਈ ਵਾਰੀ ਪ੍ਰਾਹੁਣਾ ਲੈ ਕੇ ਆਉਂਦਾ, ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ। ਨਵੇਂ ਨਵੇਂ ਸਾਕਾਂ ਦੀ ਪ੍ਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ। ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਂਆਂ ਵੱਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ; ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ; ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ। ਖੂਬ ਮਹਿਮਾਨ ਨਿਵਾਜੀ ਹੁੰਦੀ। ਪ੍ਰਾਹੁਣੇ ਬੜੇ ਹੱਕ ਨਾਲ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ। ਤੀਆਂ ਦੇ ਮੌਕੇ ਉਚੇਚੇ ਤੌਰ ‘ਤੇ ਪੇਕੇ-ਪਿੰਡ ਆਈਆਂ ਨਵ-ਵਿਆਹੀਆਂ ਮੁਟਿਆਰਾਂ ਇਕ ਦੂਜੀ ਨੂੰ ਘੁੱਟ ਘੁੱਟ ਕੇ ਮਿਲਦੀਆਂ। ਰਲ ਮਿਲ ਖੁੱਲੇ੍ਹ ਪਿੜਾਂ ਵਿਚ ਖੂਬ ਧਮੱਚੜ ਪਾਂਦੀਆਂ; ਰੁੱਖਾਂ ਉੱਤੇ ਪੀਘਾਂ ਝੂਟਦੀਆਂ, ਗਿੱਧੇ ਪਾਂਦੀਆਂ, ਗੀਤ ਗਾਉਂਦੀਆਂ, ਮਸ਼ਖਰੀਆਂ ਕਰਦੀਆਂ, ਇਕ ਦੂਜੀ ਦੇ ਘਰ ਵਾਲੇ ਦਾ ਨਾਂ ਲੈ ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ ‘ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ।

ਕੁਝ ਦਿਨਾਂ ‘ਚ ਹੀ ਪੁੰਨਿਆਂ ਆ ਜਾਂਦੀ। ਸਵੇਰੇ ਸਵੇਰੇ ਨਹਾ-ਧੋ ਕੇ, ਵਾਗ੍ਹਰੂ-ਵਾਗ੍ਹਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ। ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ। ਸੁੱਖਣਾਂ ਸੁੱਖਦੀਆਂ, ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੀਆਂ, ਬਦਲੇ ਵਿਚ ਅਸੀਸਾਂ ਤੇ “ਪਿਆਰ” ਪ੍ਰਾਪਤ ਕਰਦੀਆਂ। ਤੁਰਨ ਲੱਗਿਆਂ ਫਿਰ ਦੌੜ ਕੇ ਆਪਦੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ। ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਨ ਆਉਂਦੀਆਂ। ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਅਤੇ ਮੂੰਹੋਂ ਬਿਰਕਦੀਆਂ, “ਮੁੜ ਪਿੰਡ ਆਵਾਂਗੇ, ਵਰ੍ਹੇ ਦਿਨਾਂ ਨੂੰ ਫੇਰ।” ਉਨ੍ਹਾਂ ਦੀ ਜਾਣੇ ਬਲਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ। ਉਹ ਤਾਂ ਬੱਸ ਇਹ ਜਾਣਦੀਆਂ ਸਨ, “ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ।” ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ। ਆਪਣਿਆਂ ਮੁੱਢਾਂ ਨਾਲ ਜੁੜਨ ਦਾ ਮਹੀਨੈ। ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ। ਉਨ੍ਹਾਂ ਦੀਆਂ ਤਾਂ ਮਾਂਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁੱਖਣਾਂ ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ, ਉਸ ਨੂੰ “ਰਾਖੀ” ਜਾਂ “ਰਕਸ਼ਾ-ਬੰਧਨ” ਕਹਿੰਦੇ ਨੇ।

ਅਖੇ ਜੀ ਰਾਖੀ ਬੰਨਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ। ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿਆਂ ਹੀ ਕਰਨੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ “ਰੱਬ ਦੀਆਂ ਰੱਖਾਂ” ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰੋਬਰ ਸੀ। ਮਹੱਤਵਪੂਰਨ ਤਾਂ ਆਪਦੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ। ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ। ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ!

Continue Reading
Advertisement
Click to comment

Leave a Reply

Your email address will not be published. Required fields are marked *

ਮਨੋਰੰਜਨ8 hours ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਪੰਜਾਬ8 hours ago

ਭਗਵੰਤ ਮਾਨ ਵਰਗੇ ਕਾਮੇਡੀਅਨ ਦੀ ਸੂਬੇ ਨੂੰ ਲੋੜ ਨਹੀਂ: ਕੈਪਟਨ

ਭਾਰਤ8 hours ago

ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਭਾਰਤ10 hours ago

ਸੰਯੁਕਤ ਸਮਾਜ ਮੋਰਚੇ ਵਲੋਂ ਵਧਿਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਦੁਨੀਆ10 hours ago

ਟੈਕਸਾਸ ‘ਚ ਹਥਿਆਰਬੰਦ ਨੇ ਪ੍ਰਾਰਥਨਾ ਕਰ ਰਹੇ ਲੋਕਾਂ ਨੂੰ 10 ਘੰਟੇ ਬੰਧਕ ਬਣਾ ਕੇ ਰੱਖਿਆ

ਭਾਰਤ10 hours ago

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਪੰਜਾਬ11 hours ago

ਉਮੀਦਵਾਰਾਂ ਦੀ ਪਿਹਲੀ ਸੂਚੀ ਨੇ ਹੀ ਲਿਆਂਦਾ ਪੰਜਾਬ ਕਾਂਗਰਸ `ਚ ਭੂਚਾਲ

ਕੈਨੇਡਾ12 hours ago

ਕੈਨੇਡਾ ਦੇ ਬਾਰਡਰ ’ਤੇ ਚਾਰ ਭਾਰਤੀਆਂ ਦੀ ਦੁਖਦ ਮੌਤ ਨੂੰ ਜਸਟਿਨ ਟਰੂਡੋ ਨੇ ਦੱਸਿਆ ਝੰਜੋੜ ਦੇਣ ਵਾਲੀ ਤ੍ਰਾਸਦੀ

ਭਾਰਤ12 hours ago

ਮਨੀਪੁਰ ‘ਚ ਅੱਤਵਾਦੀ ਵੀ ਪਾ ਸਕਣਗੇ ਵੋਟਾਂ

ਟੈਕਨੋਲੋਜੀ12 hours ago

ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਲਾਭ 41 ਫੀਸਦ ਵਧ ਕੇ 18,549 ਕਰੋੜ ਰੁਪਏ ਹੋਇਆ

ਦੁਨੀਆ12 hours ago

ਚੀਨ ਨੇ ਕਰ ਦਿੱਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ

ਭਾਰਤ12 hours ago

70 ਸਾਲਾ ਬਜ਼ੁਰਗ ਦਾ ਨੂੰਹ ਨੇ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮਨੋਰੰਜਨ12 hours ago

ਵਿਆਹ ਦੇ 3 ਸਾਲ ਬਾਅਦ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਬਣੀ ਮਾਂ

ਭਾਰਤ12 hours ago

ਮੁੰਬਈ ਦੀ 20 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, 7 ਦੀ ਮੌਤ

ਦੁਨੀਆ12 hours ago

ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੰਮਕਾਜੀ ਛੁੱਟੀਆਂ ਕੱਟਣ ਵਾਲਿਆਂ ਲਈ ‘ਵੀਜ਼ਾ ਫੀਸ ਰੀਫੰਡ’ ਦੀ ਕੀਤੀ ਪੇਸ਼ਕਸ਼

ਸਿਹਤ12 hours ago

ਅਮਰੀਕੀ ਡਾਕਟਰਾਂ ਨੇ ਬ੍ਰੇਨ ਡੈੱਡ ਵਿਅਕਤੀ ਦੇ ਲਾਇਆ ਸੂਰ ਦਾ ਗੁਰਦਾ

ਦੁਨੀਆ12 hours ago

ਅਫ਼ਗਾਨਿਸਤਾਨ ਦੇ ਸਿੱਖ…

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ9 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ8 hours ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ5 days ago

ਨਵੇਂ ਪੰਜਾਬੀ ਗੀਤ 2022 | ਕਰੀਬ (ਆਫੀਸ਼ੀਅਲ ਵੀਡੀਓ) ਸ਼ਿਵਜੋਤ ਫੀਟ ਸੁਦੇਸ਼ ਕੁਮਾਰੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ1 week ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ1 week ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ2 weeks ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ3 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ3 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ3 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ3 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ4 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ4 weeks ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

Recent Posts

Trending