ਪੰਜਾਬ ’ਚ ਕੋਰੋਨਾ ਦੀ ਮੌਤ ਦਰ ਦੇਸ਼ ਨਾਲੋਂ ਦੁੱਗਣੀ ਹੋਈ

Home » Blog » ਪੰਜਾਬ ’ਚ ਕੋਰੋਨਾ ਦੀ ਮੌਤ ਦਰ ਦੇਸ਼ ਨਾਲੋਂ ਦੁੱਗਣੀ ਹੋਈ
ਪੰਜਾਬ ’ਚ ਕੋਰੋਨਾ ਦੀ ਮੌਤ ਦਰ ਦੇਸ਼ ਨਾਲੋਂ ਦੁੱਗਣੀ ਹੋਈ

ਪੰਜਾਬ ਵਿਚ ਕੋਰੋਨਾ ਦੀ ਤੀਸਰੀ ਲਹਿਰ ’ਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਜਾਨਲੇਵਾ ਵੀ ਸਾਬਤ ਹੋਣ ਲੱਗੀ ਹੈ।

ਰਾਜ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਦੇਸ਼ ਦੇ ਮੁਕਾਬਲੇ ਦੁੋ ਗੁਣਾ ਦੇ ਲਗਭਗ ਪਹੁੰਚ ਗਈ ਹੈ। ਇਸ ਤੋਂ ਬਾਅਦ ਪੰਜਾਬ ਮਹਾਰਾਸ਼ਟਰ ਨੂੰ ਪਿੱਛੇ ਛੱਡ ਕੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ’ਚ ਦੇਸ਼ ਵਿਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਘੱਟ ਖ਼ਤਰਨਾਕ ਦੱਸ ਰਿਹਾ ਹੈ।

ਸਿਹਤ ਵਿਭਾਗ ਅਨੁਸਾਰ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ 1.37 ਫੀਸਦੀ ਦਰਜ ਕੀਤੀ ਗਈ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਮਹਾਰਾਸ਼ਟਰ ਵਿਚ ਮੌਤ ਦਰ 2.07 ਫੀਸਦੀ ਹੈ। ਕਰਨਾਟਕ ਵਿਚ ਇਹ ਦਰ 1.26 ਤੇ ਸਭ ਤੋਂ ਪਹਿਲਾਂ ਕੋਰੋਨਾ ਦੀ ਗਿ੍ਰਫਤ ਵਿਚ ਆਉਣ ਵਾਲੇ ਕੇਰਲ ਸੂਬੇ ਵਿਚ 0.93 ਫੀਸਦੀ ਹੈ। ਪੰਜਾਬ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ 2.71 ਫੀਸਦੀ ਹੈ ਜੋ ਦੇਸ਼ ਦੀ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਤੋਂ ਦੁੱਗਣੇ ਦੇ ਲਗਪਗ ਅਤੇ ਦੇਸ਼ ਵਿਚ ਸਭ ਤੋਂ ਵੱਧ ਹੈ। ਰਾਜ ਵਿਚ ਪਿਛਲੇ ਸਾਲ ਨਵੰਬਰ ਵਿਚ 42 ਤੇ ਦਸੰਬਰ ਵਿਚ 36 ਮੌਤਾਂ ਹੋ ਚੁੱਕੀਆਂ ਹਨ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੁਣ ਤਕ 15 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਸਟੇਟ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਮੁਕਾਬਲੇ ਪੰਜਾਬ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਬਹੁਤ ਵੱਡਾ ਫ਼ਰਕ ਹੈ। ਉਥੇ ਲੋਕ ਸੈਂਪਲ ਜਾਂਚ ਕਰਵਾਉਣ ਲਈ ਸੈਂਟਰਾਂ ’ਤੇ ਪਹੁੰਚ ਰਹੇ ਹਨ। ਪੰਜਾਬ ਵਿਚ ਲੋਕ ਬਿਮਾਰੀ ਵਿਗੜਨ ’ਤੇ ਹੀ ਹਸਪਤਾਲ ਪਹੁੰਚਦੇ ਹਨ। ਉਥੇ ਸਹਿ-ਬਿਮਾਰੀਆਂ ਨੂੰ ਲੈ ਕੇ ਵੀ ਸਾਵਧਾਨੀਆਂ ਦੀ ਘੱਟ ਹੀ ਪਾਲਣਾ ਕਰਦੇ ਹਨ। ਪੰਜਾਬ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਲੋਕਾਂ ਨੂੰ ਕੋਰੋਨਾ ਦੇ ਲੱਛਣਾਂ ਦੇ ਸ਼ੁਰੂਆਤੀ ਦੌਰ ਵਿਚ ਹੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਪਾਜ਼ੇਟਿਵ ਆਉਣ ’ਤੇ ਸੰਪਰਕ ’ਚ ਆਉਣ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ।

Leave a Reply

Your email address will not be published.