ਪੰਜਾਬੀ ਇੰਡਸਟਰੀ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵੇਗੀ ਫ਼ਿਲਮ ‘ਬੱਬਰ’

 ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਇਕ ਵਾਰ ਫਿਰ ਤੋਂ ਪਾਲੀਵੁੱਡ ਇੰਡਸਟਰੀ ਵਿੱਚ ਧਮਾਕਾ ਮਚਾਉਣ ਲਈ ਤਿਆਰ ਹਨ।

ਜੀ ਹਾਂ, ਦਰਅਸਲ ਜਿਸਦਾ ਫੈਂਸ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਪਲ ਨਜ਼ਦੀਕ ਆ ਚੁੱਕਿਆ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫ਼ਿਲਮ ਬੱਬਰ ਦੀ, ਜੋ ਕਿ 18 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਲੈ ਕੇ ਦਰਸ਼ਕਾਂ ਵਿੱਚ ਕਾਫੀ ਕਰੇਜ਼ ਦੇਖਣ ਨੂੰ ਨਜ਼ਰ ਆ ਰਿਹਾ ਹੈ। ਜਿਵੇਂ ਜਿਵੇਂ ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਹੋ ਰਹੇ ਹਨ ਉਵੇਂ ਉਵੇਂ ਫੈਨਸ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ।

ਇਹ ਫ਼ਿਲਮ 18 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘ਬੱਬਰ’ ਦੇ ਟ੍ਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਵਿੱਚ ਬਹੁਤ ਉਤਸੁਕਤਾ ਅਤੇ ਸਸਪੈਂਸ ਪੈਦਾ ਕਰ ਦਿੱਤਾ ਸੀ। ਕਿਉਂਕਿ ਇਹ ਟ੍ਰੇਲਰ ਉਮੀਦ ਤੋਂ ਕਿਤੇ ਪਰੇ ਹੈ, ਟ੍ਰੇਲਰ ਪਹਿਲਾਂ ਹੀ ਦੱਖਣ ਦੀਆਂ ਫ਼ਿਲਮਾਂ ਦੀ ਦਿੱਖ ਅਤੇ ਅਨੁਭਵ ਦੇ ਰਿਹਾ ਹੈ।ਦੱਸ ਦੇਈਏ ਕਿ ਫ਼ਿਲਮ ਵਿੱਚ ਗੋਨਿਆਣਾ ਵਾਲਾ ਜੱਟ, ਅੰਮ੍ਰਿਤ ਮਾਨ ਮੁੱਖ ਭੂਮਿਕਾ ਵਿੱਚ ਹਨ, ਜੋ ਪਹਿਲਾਂ ਵੀ ਆਪਣੀਆਂ ਫ਼ਿਲਮਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਕੁੱਝ ਅਨੋਖਾ ਲੈ ਕੇ ਆ ਰਹੇ ਹਨ।ਲਰ ‘ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਸ਼ਾਨਦਾਰ ਤਰੀਕੇ ਨਾਲ ਬੋਲੇ ਗਏ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ।ਸਭ ਤੋਂ ਸਫ਼ਲ ਫ਼ਿਲਮ ‘ਵਾਰਨਿੰਗ’ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਨੇ ਨਾ ਸਿਰਫ਼ ‘ਬੱਬਰ’ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਬਲਕਿ ਉਹ ਫ਼ਿਲਮ ਵਿੱਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਉਣਗੇ।
ਇਸ ਦੇ ਨਾਲ ਹੀ ਇਸ ਫਿਲਮ ਵਿੱਚ ਬੱਬਰ ਦੇ ਰੂਪ ਵਿੱਚ ਯੋਗਰਾਜ ਸਿੰਘ ਨਜ਼ਰ ਆਉਣਗੇ ਅਤੇ ਫ਼ਿਲਮ ਵਿੱਚ ਹਰ ਕੋਈ ਰਾਜਾ ਬਣਨ ਲਈ ਉਹਨਾਂ ਦੀ ਕੁਰਸੀ ‘ਤੇ ਬੈਠਣਾ ਚਾਹੁੰਦਾ ਹੈ। ਰਘਵੀਰ ਬੋਲੀ ਵੀ ਵੱਖਰੇ ਪਰ ਮਜ਼ਬੂਤ ਕਿਰਦਾਰ ਵਿੱਚ ਨਜ਼ਰ ਆਉਣਗੇ। ਬੱਬਰ ਦੀ ਸਟਾਰ ਕਾਸਟ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੇ ਵੱਡੇ ਸਿਤਾਰੇ ਸ਼ਾਮਲ ਹਨ।

Leave a Reply

Your email address will not be published. Required fields are marked *