ਪੰਜਸ਼ੀਰ ‘ਚ ਗਹਿਗੱਚ ਲੜਾਈ 350 ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ

Home » Blog » ਪੰਜਸ਼ੀਰ ‘ਚ ਗਹਿਗੱਚ ਲੜਾਈ 350 ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ
ਪੰਜਸ਼ੀਰ ‘ਚ ਗਹਿਗੱਚ ਲੜਾਈ 350 ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ

ਤਾਲਿਬਾਨ ਵਲੋਂ ਨਵੀਂ ਸਰਕਾਰ ਦੇ ਗਠਨ ਲਈ ਕਵਾਇਦ

ਅੰਮ੍ਤਿਸਰ / ਬੀਤੀ ਰਾਤ ਤੋਂ ਪੰਜਸ਼ੀਰ ‘ਚ ਤਾਲਿਬਾਨ ਅਤੇ ਉੱਤਰੀ ਗੱਠਜੋੜ ਵਿਚਾਲੇ ਜੰਗ ਮੁੜ ਤੇਜ਼ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਗੁਲਬਹਾਰ ਨਾਲ ਪੰਜਸ਼ੀਰ ਨੂੰ ਜੋੜਨ ਵਾਲੇ ਪੁਲ ਨੂੰ ਉਡਾ ਦਿੱਤਾ ਹੈ | ਭਾਰੀ ਲੜਾਈ ਕਾਰਨ ਪੰਜਸ਼ੀਰ ਨੂੰ ਪਰਵਾਨ ਸੂਬੇ ਨਾਲ ਜੋੜਨ ਵਾਲੀ ਸੜਕ ਵੀ ਬੰਦ ਹੋ ਗਈ ਹੈ | ਇਸ ਦੇ ਨਾਲ ਹੀ ਤਾਲਿਬਾਨ ਨੇ ਸ਼ੁਤੁਲ ਜ਼ਿਲ੍ਹੇ ‘ਤੇ ਕਬਜ਼ਾ ਕਰਕੇ ਮੁੱਖ ਸੜਕ ਨੂੰ ਕੰਟੇਨਰਾਂ ਨਾਲ ਬੰਦ ਕਰ ਦਿੱਤਾ ਹੈ | ਉੱਤਰੀ ਗੱਠਜੋੜ ਨੇ ਦਾਅਵਾ ਕੀਤਾ ਹੈ ਕਿ ਇਸ ਲੜਾਈ ‘ਚ 350 ਤੋਂ ਵੱਧ ਤਾਲਿਬਾਨ ਲੜਾਕਿਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ‘ਚ ਹਥਿਆਰ ਅਤੇ ਅਮਰੀਕੀ ਵਾਹਨ ਜ਼ਬਤ ਕੀਤੇ ਗਏ ਹਨ | ਕੁਝ ਰਿਪੋਰਟਾਂ ‘ਚ ਉੱਤਰੀ ਗੱਠਜੋੜ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ 40 ਤੋਂ ਵੱਧ ਤਾਲਿਬਾਨੀਆਂ ਨੂੰ ਬੰਧਕ ਬਣਾ ਲਿਆ ਹੈ | ਹਾਲਾਂਕਿ ਇਸ ਦੀ ਪੱਕੇ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਪਰ ਤਾਲਿਬਾਨ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਾਟ ‘ਤੇ ਲਿਖਿਆ ਜਾ ਰਿਹਾ ਹੈ ਕਿ ਲੋਕ ਪੰਜਸ਼ੀਰ ‘ਚ ਲੜ ਰਹੇ ਮੁਜ਼ਾਹਦੀਨਾਂ ਲਈ ਪ੍ਰਾਰਥਨਾ ਕਰਨ |

ਅਜਿਹੀਆਂ ਸੋਸ਼ਲ ਮੀਡੀਆ ਪੋਸਟਾਂ ਤਾਲਿਬਾਨ ਦੀ ਸਥਿਤੀ ਦੇ ਕਮਜ਼ੋਰ ਹੋਣ ਦਾ ਸੰਕੇਤ ਦੇ ਰਹੀਆਂ ਹਨ | ਪੰਜਸ਼ੀਰ ਤੋਂ ਜਾਰੀ ਹੋਈਆਂ ਕੁਝ ਵੀਡੀਓ ‘ਚ ਉੱਤਰੀ ਗੱਠਜੋੜ ਵਲੋਂ ਤਾਲਿਬਾਨ ‘ਤੇ ਇਕੱਠਿਆਂ ਕਈ ਬੰਬ ਵਰ੍ਹਾਉਂਦਿਆਂ ਅਤੇ ਵੱਡੀ ਗਿਣਤੀ ‘ਚ ਤਾਲਿਬਾਨ ਲੜਾਕੇ ਪੰਜਸ਼ੀਰ ਘਾਟੀ ਨੂੰ ਘੇਰੇ ‘ਚ ਲੈਂਦੇ ਵਿਖਾਈ ਦੇ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਨ ਪ੍ਰਾਂਤ ਦੇ ਜ਼ਿਲ੍ਹਾ ਜਬਾਲ ਸਰਾਜ, ਬਗਲਾਨ ਪ੍ਰਾਂਤ ਦੇ ਜ਼ਿਲ੍ਹਾ ਅੰਦਰਾਬ ਤੇ ਖਵਾਕ ਪੰਜਸ਼ੀਰ ‘ਚ ਵੀ ਲੜਾਈ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਪੰਜਸ਼ੀਰ ਘਾਟੀ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉੱਤਰੀ ਗੱਠਜੋੜ ਦੇ ਲੜਾਕੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ | ਬੀਤੀ ਰਾਤ ਲਗਪਗ 11 ਵਜੇ, ਪੰਜਸ਼ੀਰ ਨੂੰ ਜਾਂਦੇ ਮੁੱਖ ਪ੍ਰਵੇਸ਼ ਰਸਤੇ ਗੁਲਬਹਾਰ ਇਲਾਕੇ ‘ਚ ਵੀ ਲੜਾਈ ਹੋਈ | ਜਿੱਥੇ ਅਹਿਮਦ ਮਸੂਦ ਉੱਤਰੀ ਗੱਠਜੋੜ ਦੀ ਅਗਵਾਈ ਕਰ ਰਹੇ ਹਨ | ਉੱਧਰ, ਤਾਲਿਬਾਨ ਨੇ ਮੁਜਾਹਦੀਨ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਵਿਰੋਧੀ ਸੈਨਾ ਦੀਆਂ ਲਾਸ਼ਾਂ ਯੁੱਧ ਦੇ ਮੈਦਾਨ ‘ਚ ਪਈਆਂ ਹਨ ਅਤੇ ਕਈ ਹੋਰਨਾਂ ਨੂੰ ਜਿਊਾਦੇ ਕਾਬੂ ਕੀਤਾ ਗਿਆ ਹੈ |

Leave a Reply

Your email address will not be published.