ਪੜ੍ਹਾਈ ਲਈ ਆਸਟ੍ਰੇਲੀਆ ਗਏ ਪੰਜਾਬ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

ਪੜ੍ਹਾਈ ਲਈ ਆਸਟ੍ਰੇਲੀਆ ਗਏ ਪੰਜਾਬ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

ਰਾਜਪੁਰਾ ਅਧੀਨ ਪੈਂਦੇ ਪਿੰਡ ਨੀਲਪੁਰ ਦੀ ਗੁਰੂ ਹਰਕ੍ਰਿਸ਼ਨ ਕਾਲੋਨੀ ਤੋਂ ਆਸਟ੍ਰੇਲੀਆ ਪੜ੍ਹਾਈ ਲਈ ਗਏ ਨੌਜਵਾਨ ਸਾਹਿਲ ਸ਼ਰਮਾ (23) ਪੁੱਤਰ ਸੁਖਵਿੰਦਰ ਸ਼ਰਮਾ ਦੀ ਐਡੀਲੇਡ ਵਿੱਚ ਭੇਤ-ਭਰੇ ਹਾਲਾਤਾਂ ਵਿੱਚ ਮੌਤ ਹੋ ਗਈ।

 ਸਾਹਿਲ ਦੇ ਅਮਰੀਕਾ ਰਹਿ ਰਹੇ ਦਾਦਾ ਰਵਿੰਦਰ ਸਿੰਘ ਲਾਲੀ ਨੇ ਫੋਨ ’ਤੇ ਦੱਸਿਆ ਕਿ ਸਾਹਿਲ 4 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ, ਜਿੱਥੇ ਉਹ ਆਪਣੇ ਮਾਮੇ ਦੇ ਮੁੰਡੇ ਜਤਿੰਦਰ ਕੁਮਾਰ ਨੇੜੇ ਹੀ ਰਹਿ ਰਿਹਾ ਸੀ। ਤਿੰਨ ਦਿਨ ਪਹਿਲਾਂ ਸਾਹਿਲ ਦੇ ਦੋਸਤਾਂ ਨੇ ਫੋਨ ’ਤੇ ਉਸ ਦੇ ਪਿਤਾ ਨੂੰ ਮੌਤ ਸਬੰਧੀ ਜਾਣਕਾਰੀ ਦਿੱਤੀ। ਮ੍ਰਿਤਕ ਦੇ ਦਾਦੇ ਨੇ ਦੱਸਿਆ ਕਿ ਸਾਹਿਲ ਦੀ ਮੌਤ ਦੇ ਕਾਰਨਾਂ ਸਬੰਧੀ ਆਸਟ੍ਰੇਲੀਆ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਉਹ ਖੁਦ ਭਾਰਤ ਪਰਤ ਰਹੇ ਹਨ ਤਾਂ ਜੋ ਲਾਸ਼ ਲਿਆਉਣ ਲਈ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published.