ਪ੍ਰੋ, ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਗੱਲਬਾਤ

Home » Blog » ਪ੍ਰੋ, ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਗੱਲਬਾਤ
ਪ੍ਰੋ, ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਗੱਲਬਾਤ

ਟਰਾਂਟੋ / ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 27 ਫ਼ਰਵਰੀ ਨੂੰ ‘ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ, ਉਂਟਾਰੀਉ’, ‘ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ’ ਅਤੇ ‘ਕਨੇਡੀਅਨ ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਪ੍ਰੋਫ਼ੈਸਰ ਜਗਮੋਹਨ ਸਿੰਘ ਨਾਲ਼ ਭਾਰਤ ਅੰਦਰ ਹੋ ਰਹੇ ਜਮਹੂਰੀ ਹੱਕਾਂ ਦੇ ਘਾਣ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਕਨੇਡਾ, ਅਮਰੀਕਾ, ਇੰਗਲੈਂਡ, ਅਤੇ ਭਾਰਤ ਤੋਂ ਲੋਕ ਸ਼ਾਮਿਲ ਹੋਏ।

ਗੱਲਬਾਤ ਸ਼ੁਰੂ ਕਰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਵਿਵਾਦਗ੍ਰਸਤ ਕਨੂੰਨਾਂ ਦਾ ਬਣਨਾ ਆਪਣੇ ਆਪ ਵਿੱਚ ਹ ਜਮਹੂਰੀ ਹੱਕਾਂ ਤੇ ਇੱਕ ਵੱਡਾ ਹਮਲਾ ਹੈ ਕਿਉਂਕਿ 2018ਚ ਹੋਏ ਸੰਯੁਕਤ ਰਾਸ਼ਟਰ ਦੇ ਇੱਕ ਅੰਤਰਰਾਸ਼ਟਰੀ ਸਮਝੌਤੇ, ਤੇ ਭਾਰਤ ਸਰਕਾਰ ਨੇ ਵੀ ਦਸਤਖ਼ਤ ਕੀਤੇ ਹੋਏ ਨੇ ਜਿਸ ਵਿੱਚ ਇਹ ਐਲਾਨਿਆ ਗਿਆ ਸੀ ਕਿ ਕਿਸੇ ਵੀ ਦਿਹਾਤੀ ਇਲਾਕੇ ਬਾਰੇ ਕੋਈ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਲਈ ਉਂਥੋਂ ਦੇ ਲੋਕਾਂ ਨਾਲ਼ ਸਲਾਹ ਕਰਨੀ ਜ਼ਰੂਰੀ ਹੋਵੇਗੀ ਪਰ ਇਹ ਕਾਨੂੰਨ ਬਣਾਉਣ ਲੱਗਿਆਂ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਸ਼ਨਾਂ ਨੂੰ ਮਾਲ ਕੰਟਰੋਲ ਕਰਨ ਦੀ ਖੁੱਲ੍ਹ ਦਿੰਦੇ ਨੇ ਜਿਸ ਕਾਰਨ ਪੈਦਾ ਹੋਣ ਵਾਲ਼ੇ ਖ਼ਤਰੇ ਦੀ ਦੂਸਰੀ ਮਿਸਾਲ ਹੈ ਕਿ ਪਿਛਲੇ ਸਾਲਾਂ ਦੌਰਾਨ ਪਹਿਲਾਂ ਭਾਰਤ ਵੱਲੋਂ 27.5 ਹਜ਼ਾਰ ਕਰੋੜ ਦਾ ਅਨਾਜ ਬਾਹਰਲੇ ਦੇਸ਼ਾਂ ਨੂੰ ਭੇਜਿਆ ਗਿਆ ਤੇ ਫਿਰ ਭਾਰਤ ਵਾਸੀਆਂ ਨੂੰ 100 ਰੁਪੈ ਕਿੱਲੋ ਗੰਢੇ ਅਤੇ 80 ਰੁਪੈ ਕਿੱਲੋ ਆਲੂ ਵੇਚੇ ਗਏ। ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਭੀਮਾ ਕੋਰੇਗਾEਂ ਦੇ ਕੇਸ ਵਿੱਚ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਅਤੇ ਹੁਣ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਵਾਲ਼ੇ ਪੱਤਰਕਾਰਾਂ ਨਾਲ਼ ਉਹੀ ਸਲੂਕ ਕੀਤਾ ਜਾ ਰਿਹਾ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਦੀ ਰੋਕਾਂ ਲਾ ਕੇ ਤੇ ਹੁਣ ਕਰੋਨਾ ਦਾ ਡਰ ਪਾ ਕੇ ਲੋਕਾਂ ਨੂੰ ਦਿੱਲੀ ਤੱਕ ਪਹੁੰਚਣ ਤੋਂ ਰੋਕ ਰਹੀ ਹੈ ਅਤੇ ਦੂਸਰੇ ਪਾਸੇ ਪੜ੍ਹੇ ਲਿਖੇ ਲੋਕਾਂ ਨੂੰ ਇਸ ਅੰਦੋਲਨ ਦੀ ਹਮਾਇਤ ਵਿੱਚ ਜੁੜਨ ਤੋਂ ਰੋਕਣ ਲਈ ਯੂਨੀਵਰਸਿਟੀਆਂ ਵੀ ਨਹੀਂ ਖੋਲ੍ਹੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਜਦੋਂ ਵਿਦਿਆਰਥੀ ਕਾਲਿਜਾਂ ਯੂਨੀਵਰਸਿਟੀਆਂਚ ਇਕੱਠੇ ਹੋਣਗੇ ਤਾਂ ਨਿਰਸੰਦੇਹ ਉਹ ਇਸ ਅੰਦੋਲਨ ਦੀ ਹਮਾਇਤ ਵਿੱਚ ਨਿੱਤਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਭਾਵੇਂ ਜਿੱਤੇ ਭਾਵੇਂ ਹਾਰੇ ਪਰ ਇਹ ਸਾਡੀਆਂ ਸੱਭਿਅਚਾਰਕ ਕਦਰਾਂ-ਕੀਮਤਾਂ, ਸਾਡੇ ਸਮਾਜੀ ਸਰੋਕਾਰਾਂ ਅਤੇ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਵੱਡੀ ਤਬਦੀਲੀ ਜ਼ਰੂਰ ਲਿਆਵੇਗਾ।

ਉਨ੍ਹਾਂ ਦੇ ਸ਼ਬਦਾਂ ਵਿੱਚ, “ਜਦੋਂ ਹੜ੍ਹ ਆਉਂਦਾ ਹੈ ਤਾਂ ਉਹ ਬਹੁਤ ਸਾਰਾ ਕੂੜਾ ਕਰਕਟ ਹੁੰਝ ਕੇ ਲੈ ਜਾਂਦਾ ਹੈ ਤੇ ਨਵੀਂ ਉਸਾਰੀ ਲਈ ਧਰਾਤਲ ਤਿਆਰ ਕਰ ਜਾਂਦਾ ਹੈ।” ਡਾਕਟਰ ਸਵੈਮਾਨ ਸਿੰਘ ਦੇ ਪਿਤਾ, ਜਸਵਿੰਦਰ ਸਿੰੰਘ ਪੱਖੋਕੇ ਨੇ ਕਿਹਾ ਕਿ ਇਸ ਅੰਦੋਲਨ ਤੋਂ ਪਹਿਲਾਂ ਭਾਰਤ ਸਰਕਾਰ ਦੇ ਹਿੰਦੂਤਵ ਦਾ ਰੱਥ ਬੇਰੋਕ ਸਰਪੱਟ ਦੌੜੀ ਜਾ ਰਿਹਾ ਸੀ ਪਰ ਅੰਦੋਲਨਕਾਰੀਆਂ ਨੇ ਉਸ ਰੱਥ ਦੇ ਘੋੜਿਆਂ ਦੀਆਂ ਲਗਾਮਾਂ ਫੜ ਕੇ ਉਨ੍ਹਾਂ ਨੂੰ ਪਿਛਾਂਹ ਵੱਲ ਮੋੜ ਦਿੱਤਾ ਹੈ। ਉਪਰੋਕਤ ਗੱਲਬਾਤ ਨੂੰ ਤਰਤੀਬ ਦੇਣ ਲਈ ਬਲਦੇਵ ਰਹਿਪਾ, ਸੁਰਿੰਦਰ ਧੰਜਲ, ਵਰੁਨ ਖੰਨਾ, ਵਿਕਰਮ ਸਿੰਘ, ਪਰਮਿੰਦਰ ਸਵੈਚ, ਜਸਵੀਰ ਮੰਗੂਵਾਲ਼, ਬਲਵਿੰਦਰ ਸਿੰਘ ਬਰਨਾਲ਼ਾ, ਡਾ ਬਲਜਿੰਦਰ ਸੇਖੋ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਜਰਨੈਲ ਸਿੰਘ ਕਹਾਣੀ ਕਾਰ, ਜਸਵਿੰਦਰ ਸੰਧੂ, ਦਰਸ਼ਨ ਗਿੱਲ, ਗੁਰਮੀਤ ਸਿੰਘ, ਡਾ. ਅਮਰਜੀਤ ਸਿੰਘ ਅਤੇ ਕੁਲਵਿੰਦਰ ਖਹਿਰਾ ਵੱਲੋਂ ਸਵਾਲ ਕੀਤੇ ਗਏ। ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਅਤੇ ਪਰਮਜੀਤ ਦਿEਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਜ਼ੂਮ ਵਿੱਚ ਕੋਈ 50 ਦੇ ਕਰੀਬ ਮਹਿਮਾਨਾਂ ਨੇ ਭਾਗ ਲਿਆ।

Leave a Reply

Your email address will not be published.