ਪ੍ਰੀਖਿਆ ਹਾਲ ਚ 15 ਸਾਲਾਂ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪ੍ਰੀਖਿਆ ਹਾਲ ਚ 15 ਸਾਲਾਂ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੈਸੂਰ : ਕਰਨਾਟਕ ਦੇ ਮੈਸੂਰ ਜ਼ਿਲੇ ‘ਚ 15 ਸਾਲਾ ਵਿਦਿਆਰਥਣ ਦੀ ਪ੍ਰੀਖਿਆ ਦਿੰਦੇ ਸਮੇਂ ਮੌਤ ਹੋ ਗਈ।

ਉਹ ਸਰਕਾਰੀ ਹਾਈ ਸਕੂਲ ਮਾਦਾਪੁਰਾ ਦੀ ਵਿਦਿਆਰਥਣ ਸੀ ਅਤੇ ਮੂਲ ਰੂਪ ਵਿੱਚ ਨੇੜਲੇ ਪਿੰਡ ਅੱਕੁਰ ਦੀ ਰਹਿਣ ਵਾਲੀ ਸੀ। ਦੱਸਿਆ ਗਿਆ ਹੈ ਕਿ ਅਨੁਸ਼੍ਰੀ (15) ਟੀ ਨਰਸੀਪੁਰਾ ਸ਼ਹਿਰ ਦੇ ਵਿਦਯੋਦਿਆ ਹਾਈ ਸਕੂਲ ਪ੍ਰੀਖਿਆ ਕੇਂਦਰ ਦੇ ਪ੍ਰੀਖਿਆ ਹਾਲ ਵਿੱਚ ਪ੍ਰੀਖਿਆ ਦੇਣ ਆਈ ਸੀ। ਇੱਥੇ ਪ੍ਰੀਖਿਆ ਸ਼ੁਰੂ ਹੋਣ ਦੇ ਕਰੀਬ 7 ਮਿੰਟ ਹੀ ਹੋਏ ਸਨ ਕਿ ਅਨੁਸ਼੍ਰੀ ਆਪਣੀ ਸੀਟ ਤੋਂ ਹੇਠਾਂ ਡਿੱਗ ।

ਉਸ ਦੇ ਅਚਾਨਕ ਡਿੱਗਣ ਤੋਂ ਉੱਚੀ ਆਵਾਜ਼ ਆਈ। ਇਸ ਤੋਂ ਬਾਅਦ ਉੱਥੇ ਪੁੱਜੇ ਲੋਕਾਂ ਨੇ ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰੀਖਿਆ ਹਾਲ ‘ਚ ਮੌਜੂਦ ਸਟਾਫ ਨੇ ਦੱਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਕਰੀਬ 6 ਤੋਂ 7 ਮਿੰਟ ‘ਚ ਅਨੁਸ਼੍ਰੀ ਕੁਰਸੀ ਸਮੇਤ ਹੇਠਾਂ ਡਿੱਗ ਗਈ। ਇਸ ‘ਤੇ ਉਥੇ ਮੌਜੂਦ ਲੋਕਾਂ ਨੇ ਅਨੁਸ਼੍ਰੀ ਨੂੰ ਹਸਪਤਾਲ ਭੇਜ ਦਿੱਤਾ। 

Leave a Reply

Your email address will not be published.