ਪ੍ਰਧਾਨ ਬਣਨ ਤੋਂ ਬਾਅਦ ਅੰਮ੍ਤਿਸਰ ਪੁੱਜੇ ਸਿੱਧੂ

Home » Blog » ਪ੍ਰਧਾਨ ਬਣਨ ਤੋਂ ਬਾਅਦ ਅੰਮ੍ਤਿਸਰ ਪੁੱਜੇ ਸਿੱਧੂ
ਪ੍ਰਧਾਨ ਬਣਨ ਤੋਂ ਬਾਅਦ ਅੰਮ੍ਤਿਸਰ ਪੁੱਜੇ ਸਿੱਧੂ

ਅੰਮ੍ਤਿਸਰ / ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਦੇ ਸਮਾਰਕ ਅਤੇ ਬੁੱਤ ‘ਤੇ ਸਿਜਦਾ ਕੀਤਾ ਗਿਆ |

ਖਟਕੜ ਕਲਾਂ ‘ਚ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਾਂ ਵਲੋਂ ਸਿੱਧੂ ਦਾ ਸਵਾਗਤ ਕੀਤਾ ਗਿਆ | ਵਰਦੇ ਮੀਂਹ ‘ਚ ਵੀ ਵਰਕਰਾਂ ‘ਚ ਭਾਰੀ ਉਤਸ਼ਾਹ ਨਜ਼ਰ ਆਇਆ | ਇਸ ਮੌਕੇ ਸਿੱਧੂ ਨੇ ਆਖਿਆ ਕਿ ਸ਼ਹੀਦਾਂ ਦੀ ਧਰਤੀ ਤੋਂ ਉਹ ਸੇਧ ਲੈਣ ਆਇਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਸਾਡੀਆਂ ਕੌਮਾਂ ਦਾ ਸਰਮਾਇਆ ਹਨ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਸੱਚੀ ਭਾਵਨਾ ਨਾਲ ਕੁਰਬਾਨੀ ਕੀਤੀ | ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਬਣਨ ਉਪਰੰਤ ਅੰਮ੍ਤਿਸਰ ਪੁੱਜੇ ਨਵਜੋਤ ਸਿੰਘ ਸਿੱਧੂ ਦਾ ਆਪ ਮੁਹਾਰੇ ਸੜਕਾਂ ‘ਤੇ ਆਏ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਕਾਂਗਰਸੀ ਵਰਕਰਾਂ ਨੇ ਢੋਲ ਵਜਾਏ, ਫੁੱਲਾਂ ਦੀ ਵਰਖਾ ਕੀਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭੰਗੜੇ ਪਾਏ ਗਏ | ਜਿਥੇ ਅੱਜ ਕਾਂਗਰਸੀ ਆਗੂ ਤੇ ਵਰਕਰ ਵੱਡੀ ਤਾਦਾਦ ‘ਚ ਸਿੱਧੂ ਦਾ ਸਵਾਗਤ ਕਰਨ ਲਈ ਪੁੱਜੇ ਸਨ ਉਥੇ ਅੰਮ੍ਤਿਸਰ ਸ਼ਹਿਰ ਨਾਲ ਸਬੰਧਿਤ ਕੋਈ ਵੀ ਮੰਤਰੀ ਜਾਂ ਵਿਧਾਇਕ ਸਵਾਗਤ ਲਈ ਨਾ ਪੁੱਜਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

ਕਰੀਬ ਤਿੰਨ ਵਜੇ ਸਿੱਧੂ ਇਥੇ ਜੀ.ਟੀ. ਰੋਡ ਗੋਲਡਨ ਗੇਟ ਵਿਖੇ ਖੁੱਲ੍ਹੀ ਛੱਤ ਵਾਲੀ ਗੱਡੀ ‘ਚ ਸਵਾਰ ਹੋ ਕੇ ਪੁੱਜੇ ਜਿਥੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ | ਸਿੱਧੂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲ ਰਹੇ ਪਿਆਰ ਤੇ ਸਤਿਕਾਰ ਨੂੰ ਕਦੇ ਵੀ ਭੁਲਾ ਨਹੀਂ ਸਕਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਸੋਨੀਆ, ਗੁਰਮੀਤ ਸਿੰਘ ਭੀਲੋਵਾਲ, ਰਵਿੰਦਰ ਸਿੰਘ ਹਦਾਇਤਪੁਰ, ਸੁਖਚੈਨ ਸਿੰਘ ਸੁੱਖ ਭੰਗਵਾਂ, ਸੋਨੀ ਰੰਧਾਵਾ, ਸੁਖਪਾਲ ਸਿੰਘ ਗਿੱਲ, ਕੌਂਸਲਰ ਮਾ: ਹਰਪਾਲ ਸਿੰਘ ਵੇਰਕਾ, ਸ਼ੈਿਲੰਦਰਜੀਤ ਸਿੰਘ ਸ਼ੈਲੀ, ਸੌਰਵ ਮਿਠੂ ਮਦਾਨ, ਜਤਿੰਦਰ ਸਿੰਘ ਮੋਤੀ ਭਾਟੀਆ, ਹਰਪਾਲ ਸਿੰਘ ਹੁੰਦਲ ਆਦਿ ਹਾਜ਼ਰ ਸਨ |

ਭੀੜ-ਭੜੱਕੇ ‘ਚ ਸਿੱਧੂ ਹੋਏ ਜ਼ਖ਼ਮੀ ਅੰਮ੍ਤਿਸਰ ਵਿਖੇ ਪੁੱਜਣ ‘ਤੇ ਹੋਏ ਜ਼ੋਰਦਾਰ ਸਵਾਗਤ ਦੌਰਾਨ ਭੀੜ ‘ਚ ਕੋਈ ਚੀਜ਼ ਵੱਜਣ ਨਾਲ ਸਿੱਧੂ ਮਾਮੂਲੀ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਦੇ ਨਹੁੰ ‘ਤੇ ਕੋਈ ਚੀਜ਼ ਵੱਜ ਗਈ ਤੇ ਖੂਨ ਨਿਕਲਣਾ ਸ਼ੁਰੂ ਹੋ ਗਿਆ | ਸਿੱਧੂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਮਲ੍ਹਮ ਪੱਟੀ ਕਰਵਾ ਕੇ ਆਪਣੇ ਘਰ ਬਾਈਪਾਸ ਸਥਿਤ ਕਾਲੋਨੀ ਹੋਲੀ ਸਿਟੀ ਲਈ ਰਵਾਨਾ ਹੋ ਗਏ | ਉਨ੍ਹਾਂ ਦੇ ਘਰ ਵੀ ਕਾਂਗਰਸੀਆਂ ਦੀ ਭੀੜ ਜਮ੍ਹਾਂ ਸੀ, ਜਿਨ੍ਹਾਂ ਵਲੋਂ ਸਿੱਧੂ ਦਾ ਘਰ ਪੁੱਜਣ ‘ਤੇ ਸਵਾਗਤ ਕੀਤਾ ਗਿਆ |

ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ ਨਵਜੋਤ ਸਿੰਘ ਸਿੱਧੂ ਜੋ ਇਥੇ ਆਪਣੇ ਘਰ ਪੁੱਜ ਚੁੱਕੇ ਹਨ 21 ਜੁਲਾਈ ਨੂੰ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ | ਸਿੱਧੂ ਸਵੇਰੇ 11 ਵਜੇ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੇ | ਪਤਾ ਲੱਗਾ ਹੈ ਕਿ ਸਿੱਧੂ ਮਾਝੇ ਨਾਲ ਸਬੰਧਿਤ ਮੰਤਰੀ ਤੇ ਵਿਧਾਇਕਾਂ ਨਾਲ ਸ੍ਰੀ ਦਰਬਾਰ ਸਾਹਿਬ ਕਾਫਲੇ ਦੇ ਰੂਪ ‘ਚ ਰਵਾਨਾ ਹੋਣਗੇ | ਉਹ ਸ੍ਰੀ ਦੁਰਗਿਆਣਾ ਤੀਰਥ ਵੀ ਜਾਣਗੇ | ਸਿੱਧੂ ਇਸ ਉਪਰੰਤ ਹਲਕਾ ਖੇਮਰਕਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਵੀ ਪੁੱਜ ਰਹੇ ਹਨ |

Leave a Reply

Your email address will not be published.