ਪੈਗਾਸਸ ਜਾਸੂਸੀ ਸੂਚੀ ‘ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਦੋ ਕੇਂਦਰੀ ਮੰਤਰੀਆਂ ਦੇ ਵੀ ਨਾਂਅ

Home » Blog » ਪੈਗਾਸਸ ਜਾਸੂਸੀ ਸੂਚੀ ‘ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਦੋ ਕੇਂਦਰੀ ਮੰਤਰੀਆਂ ਦੇ ਵੀ ਨਾਂਅ
ਪੈਗਾਸਸ ਜਾਸੂਸੀ ਸੂਚੀ ‘ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਦੋ ਕੇਂਦਰੀ ਮੰਤਰੀਆਂ ਦੇ ਵੀ ਨਾਂਅ

ਲੰਡਨ, ਨਵੀਂ ਦਿੱਲੀ / ਬਰਤਾਨਵੀ ਅਖ਼ਬਾਰ ਗਾਰਡੀਅਨ ‘ਚ ਛਪੀ ਰਿਪੋਰਟ ਅਨੁਸਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇਜ਼ਾਰਾਈਲੀ ਸਪਾਈਵੇਅਰ ਕੰਪਨੀ ਵਲੋਂ ਫ਼ੋਨ ਹੈਕ ਕਰ ਕੇ ਦੋ ਵਾਰ ਸੰਭਾਵੀ ਜਾਸੂਸੀ ਲਈ ਨਿਸ਼ਾਨਾ ਬਣਾਇਆ ਗਿਆ।

ਪੈਗਾਸਸ ਸਪਾਈਵੇਅਰ ਮਾਮਲੇ ‘ਚ ਖੁਲਾਸਾ ਹੋਇਆ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਤੇ ਦੋ ਕੇਂਦਰੀ ਮੰਤਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਮੰਤਰੀਆਂ ‘ਚ ਅਸ਼ਵਨੀ ਵੈਸ਼ਨਵ ਤੇ ਪ੍ਰਹਿਲਾਦ ਪਟੇਲ ਦਾ ਨਾਂਅ ਸਾਹਮਣੇ ਆਇਆ ਹੈ। ਦਿ ਵਾਇਰ ਦੀ ਰਿਪੋਰਟ ਅਨੁਸਾਰ ਲੀਕ ਹੋਏ ਡਾਟਾ ‘ਚ 300 ਭਾਰਤੀ ਮੋਬਾਈਲ ਨੰਬਰ ਹਨ, ਜਿਨ੍ਹਾਂ ‘ਚ 40 ਨੰਬਰ ਭਾਰਤੀ ਪੱਤਰਕਾਰਾਂ ਦੇ ਹਨ, ਇਨ੍ਹਾਂ ਦੇ ਇਲਾਵਾ 3 ਵੱਡੇ ਵਿਰੋਧੀ ਧਿਰ ਦੇ ਨੇਤਾ, ਮੋਦੀ ਸਰਕਾਰ ਦੇ ਦੋ ਕੇਂਦਰੀ ਮੰਤਰੀ, ਇਕ ਮੌਜੂਦਾ ਜੱਜ, ਸੁਰੱਖਿਆ ਏਜੰਸੀਆਂ ਦੇ ਮੌਜੂਦਾ ਤੇ ਸਾਬਕਾ ਮੁਖੀ ਤੇ ਅਧਿਕਾਰੀ, ਕਾਰੋਬਾਰੀ ਸ਼ਾਮਿਲ ਹਨ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਸੀ ਕਿ ਇਨ੍ਹਾਂ ਨੰਬਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਦਰਮਿਆਨ ਨਿਸ਼ਾਨਾ ਬਣਾਇਆ ਗਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਸੂਚੀ ‘ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂਅ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ‘ਚ ਆਪਣੇ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਹੈ, ਇਨ੍ਹਾਂ ਨੂੰ 2018-19 ‘ਚ ਨਿਸ਼ਾਨਾ ਬਣਾਇਆ ਗਿਆ, ਤਦ ਉਹ ਸੰਸਦ ਮੈਂਬਰ ਸਨ।

Leave a Reply

Your email address will not be published.