ਪੈਂਟਾਗਨ ਨੇੜੇ ਗੋਲੀਬਾਰੀ ਦੌਰਾਨ ਅਧਿਕਾਰੀ ਦੀ ਮੌਤ

Home » Blog » ਪੈਂਟਾਗਨ ਨੇੜੇ ਗੋਲੀਬਾਰੀ ਦੌਰਾਨ ਅਧਿਕਾਰੀ ਦੀ ਮੌਤ
ਪੈਂਟਾਗਨ ਨੇੜੇ ਗੋਲੀਬਾਰੀ ਦੌਰਾਨ ਅਧਿਕਾਰੀ ਦੀ ਮੌਤ

ਵਾਸ਼ਿੰਗਟਨ / ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਨੇੜੇ ਗੋਲੀਬਾਰੀ ਤੋਂ ਬਾਅਦ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ |

ਇਸ ਤੋਂ ਇਲਾਵਾ ਗੋਲੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋਏ ਹਨ | ਇਸ ਤੋਂ ਬਾਅਦ ਪੈਂਟਾਗਨ ਨੂੰ ਬੰਦ ਕਰ ਦਿੱਤਾ ਗਿਆ | ਅਰਲੰਿਗਟਨ ਕਾਊਾਟੀ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਕਈ ਲੋਕ ਜ਼ਖ਼ਮੀ ਹਨ | ਗੋਲੀਬਾਰੀ ਕਰਨ ਵਾਲੇ ਸ਼ੱਕੀ ਹਮਲਾਵਰ ਨੂੰ ਵੀ ਪੁਲਿਸ ਨੇ ਮਾਰ ਦਿੱਤਾ ਹੈ | ਗੋਲੀਬਾਰੀ ਦੀ ਘਟਨਾ ਮੈਟਰੋ ਬੱਸ ਪਲੈਟਫਾਰਮ ‘ਤੇ ਵਾਪਰੀ, ਜੋ ਪੈਂਟਾਗਨ ਟਰਾਂਜਿਟ ਸੈਂਟਰ ਦਾ ਹਿੱਸਾ ਹੈ | ਪੈਂਟਾਗਨ ਪ੍ਰੋਟੈਕਸ਼ਨ ਫੋਰਸ ਨੇ ਟਵੀਟ ਕੀਤਾ ਹੈ ਕਿ ਪਲੈਟਫਾਰਮ ਪੈਂਟਾਗਨ ਇਮਾਰਤ ਤੋਂ ਕੁਝ ਹੀ ਦੂਰੀ ‘ਤੇ ਹੈ | ਪੈਂਟਾਗਨ ਦੀ ਇਮਾਰਤ ਅਰਲੰਿਗਟਨ ਕਾਊਾਟੀ (ਵਰਜੀਨੀਆ) ‘ਚ ਸਥਿਤ ਹੈ | ਇਮਾਰਤ ਨੇੜੇ ਮੌਜੂਦ ਕਈ ਪੱਤਰਕਾਰਾਂ ਨੇ ਵੀ ਗੋਲੀਆਂ ਦੀ ਆਵਾਜ਼ ਸੁਣੀ ਤੇ ਹਮਲਾਵਰ ਦੀ ਮੌਜੂਦਗੀ ਦਾ ਰੌਲਾ ਪੈ ਗਿਆ | ਵੇਰਵਿਆਂ ਮੁਤਾਬਕ ਮਗਰੋਂ ਪੈਂਟਾਗਨ ਨੂੰ ਖੋਲ੍ਹ ਦਿੱਤਾ ਗਿਆ ਹੈ |

Leave a Reply

Your email address will not be published.