ਪੇਟੀਐਮ ਦੇ ਸੀਈਉ ਤੇ ਮਾਮਲਾ ਦਰਜ,  ਡੀ.ਸੀ.ਪੀ ਦੀ ਗੱਡੀ ਠੋਕਣ ਦਾ ਦੋਸ਼

ਪੇਟੀਐੱਮ ਦੇ ਫਾਊਂਡਰ ਤੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀ।

ਦੋਸ਼ ਹੈ ਕਿ ਉਨ੍ਹਾਂ ਨੇ ਡੀਸੀਪੀ ਸਾਊਥ ਦਿੱਲੀ ਦੀ ਗੱਡੀ ਵਿੱਚ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਹ ਘਟਨਾ ਫਰਵਰੀ ਮਹੀਨੇ ਦੀ ਹੈ। ਵਿਜੇ ਸ਼ੇਖਰ ਸ਼ਰਮਾ ਨੂੰ ਆਈ.ਪੀ.ਸੀ. ਦੀ ਧਾਰਾ 279 (ਤੇਜ਼ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਹ ਘਟਨਾ 22 ਫਰਵਰੀ ਦੀ ਹੈ। ਦੱਖਣੀ ਦਿੱਲੀ ਦੀ ਡੀਸੀਪੀ ਬੇਨਿਤਾ ਮੈਰੀ ਜੈਕਰ ਦੀ ਗੱਡੀ ਵਿੱਚ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਉਨ੍ਹਾਂ ਦੇ ਡਰਾਈਵਰ ਕਾਂਸਟੇਬਲ ਦੀਪ ਕੁਮਾਰ ਨੇ ਵਿਜੇ ਸ਼ੇਖਰ ਸ਼ਰਮਾ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਐੱਫ.ਆਈ.ਆਰ. ਮੁਤਾਬਕ ਦਿੱਲੀ ਦੇ ਅਰਵਿੰਦੋ ਮਾਰਗ ‘ਤੇ ਦੀ ਮਦਰਸ ਇੰਟਰਨੈਸ਼ਨਲ ਸਕੂਲ ਦੇ ਬਾਹਰ ਡੀਸੀਪੀ ਦੀ ਗੱਡੀ ਨੂੰ ਇੱਕ ਜੈਗਵਾਰ ਲੈਂਡ ਰੋਵਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨੂੰ ਕਥਿਤ ਤੌਰ ‘ਤੇ ਪੇਟੀਐੱਮ. ਦੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਚਲਾ ਰਹੇ ਸਨ।

ਦਿੱਲੀ ਪੁਲਿਸ ਦੀ ਬੁਲਾਰਨ ਸੁਮਨ ਨਲਵਾ ਨੇ ਕਿਹਾ ਕਿ ਵਿਜੇ ਸ਼ੇਖਰ ਸ਼ਰਮਾ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ। ਕਾਂਸਟੇਬਲ ਦੀਪਕ ਕੁਮਾਰ ਮੁਤਾਬਕ ਉਨ੍ਹਾਂ ਦੀ ਡਿਊਟੀ (ਜੈਕਰ) ਦੇ ਨਾਲ ਲੱਗੀ ਸੀ। ਉਹ 22 ਫਰਵਰੀ ਦੀ ਸਵੇਰ ਲਗਭਗ 8 ਵਜੇ ਡੀਸੀਪੀ ਦੀ ਗੱਡੀ ਵਿੱਚ ਤੇਲ ਪਵਾਉਣ ਇੱਕ ਪੈਟਰੋਲ ‘ਤੇ ਲੈ ਕੇ ਗਏ ਸਨ।ਕਾਂਸਟੇਬਲ ਦੀਪਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਹੋਰ ਡਰਾਈਵਰ, ਕਾਂਸਟੇਬਲ ਪ੍ਰਦੀਪ ਮੇਰੇ ਨਾਲ ਸਨ।

ਅਸੀਂ ਡੀਸੀਪੀ ਦੀ ਗੱਡੀ ਲੈ ਕੇ ਮਦਰਸ ਇੰਟਰਨੈਸ਼ਨਲ ਸਕੂਲ ਪਹੁੰਚੇ ਤਾਂ ਉਥੇ ਟ੍ਰੈਫਿਕ ਜਾਮ ਸੀ। ਮੈਂ ਗੱਡੀ ਦੀ ਰਫਤਾਰ ਨੂੰ ਹੌਲੀ ਕੀਤਾ ਤੇ ਪ੍ਰਦੀਪ ਨੂੰ ਕਿਹਾ ਕਿ ਹੇਠਾਂ ਉਤਰ ਕੇ ਟ੍ਰੈਫਿਕ ਕਲੀਅਰ ਕਰਵਾਉਣ। ਮੈਂ ਉਡੀਕ ਰਿਹਾ ਸੀ ਉਦੋਂ ਇੱਕ ਜੈਗਵਾਰ ਲੈਂਡ ਰੋਵਰ ਤੇਜ਼ ਰਫਤਾਰ ਨਾਲ ਆਈ ਤੇ ਸਾਈਡ ਤੋਂ ਡੀਸੀਪੀ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਰਜਿਸਟ੍ਰੇਸ਼ਨ ਨੰਬਰ ਹਰਿਆਣਆ ਦਾ ਸੀ। ਉਹ ਵਿਅਕਤੀ ਮੌਕੇ ‘ਤੇ ਆਪਣੀ ਗੱਡੀ ਲੈ ਕੇ ਭੱਜਣ ਵਿੱਚ ਕਾਮਯਾਬ ਰਿਹਾ।

Leave a Reply

Your email address will not be published. Required fields are marked *