ਪੁਸਤਕਾਂ ‘ਨਵੀਂ ਵਿਸ਼ਵ ਕਵਿਤਾ’ ਅਤੇ ‘ਮੱਕੀ ਦਾ ਗੀਤ’ ਲੋਕ ਅਰਪਣ

Home » Blog » ਪੁਸਤਕਾਂ ‘ਨਵੀਂ ਵਿਸ਼ਵ ਕਵਿਤਾ’ ਅਤੇ ‘ਮੱਕੀ ਦਾ ਗੀਤ’ ਲੋਕ ਅਰਪਣ
ਪੁਸਤਕਾਂ ‘ਨਵੀਂ ਵਿਸ਼ਵ ਕਵਿਤਾ’ ਅਤੇ ‘ਮੱਕੀ ਦਾ ਗੀਤ’ ਲੋਕ ਅਰਪਣ

ਚੰਡੀਗੜ੍ਹ / ਪਰਵਾਸੀ ਕਵੀ ਗੁਰਦੇਵ ਚੌਹਾਨ ਦੀਆਂ ਦੋ ਇਕੱਠੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ, ‘ਨਵੀਂ ਵਿਸ਼ਵ ਕਵਿਤਾ’, ਅਤੇ ‘ਮੱਕੀ ਦਾ ਗੀਤ’ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਸਥਾਨਕ ਲੇਖਕਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਹੋਈਆਂ।

ਪੁਸਤਕ ਨਵੀਂ ਵਿਸ਼ਵ ਕਵਿਤਾ ਵਿਚ ਪੰਜਾਹ ਤੋਂ ਵੱਧ ਪ੍ਰਸਿੱਧ ਭਾਰਤੀ ਅਤੇ ਵਿਦੇਸ਼ੀ ਕਵੀਆਂ ਦੀਆਂ ਉੱਘੀਆਂ ਤੇ ਚਰਚਿਤ ਕਵਿਤਾਵਾਂ ਦਾ ਲੇਖਕ ਰਾਹੀਂ ਅਨੁਵਾਦ ਸ਼ਾਮਲ ਹੈ। ਇਸ ਸਬੰਧੀ ਸਮਾਗਮ ਦੀ ਸ਼ੁਰੂਆਤ ਮੌਕੇ ਸ਼ਾਇਰ ਮਿੰਦਰ ਨੇ ਕਿਹਾ ਕਿ ‘ਮੱਕੀ ਦਾ ਗੀਤ’ ਵਿਚਲੀਆਂ ਕਵਿਤਾਵਾਂ ਵੀ ਲੋਕ ਗੀਤਾਂ ਵਾਂਗ ਸਹਿਜ ਤੇ ਸੁਭਾਵਕ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੁਸਤਕ ਦਾ ਦੂਸਰਾ ਐਡੀਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ। ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ‘ਨਵੀਂ ਵਿਸ਼ਵ ਕਵਿਤਾ’ ਵਿਚ ਗੁਰਦੇਵ ਚੌਹਾਨ ਨੇ ਨੋਬਲ ਜੇਤੂਆਂ ਸਮੇਤ ਹਿੰਦੀ ਅਤੇ ਪੰਜਾਬੀ ਕਵੀਆਂ ਦੀ ਰਚੀ ਰੰਗ, ਰੰਗ ਦੀ ਕਵਿਤਾ ਦੀ ਚੋਣ ਕਰਕੇ ਵਿਸ਼ਵ ਕਵਿਤਾ ਨਾਲ ਨਿਆਂ ਕੀਤਾ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ‘ਮੱਕੀ ਦਾ ਗੀਤ’ ਕਾਵਿ ਪੁਸਤਕ ਵਿਚ ਕਵੀ ਦਾ ਪਿੰਡ ਤੋਂ ਸ਼ਹਿਰ ਤੀਕ ਦਾ ਸਫ਼ਰ ਝਲਕਦਾ ਹੈ। ਸਮਾਗਮ ਦੇ ਪ੍ਰਧਾਨ ਡਾ. ਮਨਮੋਹਨ ਨੇ ਕਿਹਾ ਕਿ ਗੁਰਦੇਵ ਚੌਹਾਨ ਆਪਣੀਆਂ ਲਿਖਤਾਂ ਕਰਕੇ ਪਹਿਲਾਂ ਹੀ ਚਰਚਾ ਵਿਚ ਹਨ।

Leave a Reply

Your email address will not be published.