ਦੇਹਰਾਦੂਨ, 5 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੁਲੀਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ ਉੱਤਰਾਖੰਡ ਸਰਕਾਰ ਨੇ ਵੀਰਵਾਰ ਨੂੰ 15 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਅਨੁਸਾਰ, ਆਈਪੀਐਸ ਅਭਿਨਵ ਕੁਮਾਰ, ਜੋ ਕਿ ਖੁਫੀਆ ਵਿਭਾਗ ਦੇ ਡੀਜੀਪੀ/ਏਡੀਜੀਪੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਏਡੀਜੀਪੀ (ਲਾਅ ਐਂਡ ਆਰਡਰ) ਵਜੋਂ ਤਾਇਨਾਤ ਕੀਤਾ ਗਿਆ ਹੈ। ਆਈਪੀਐਸ ਅਧਿਕਾਰੀ ਏਪੀ ਅੰਸ਼ੁਮਨ, ਜੋ ਕਿ ਏਡੀਜੀਪੀ (ਲਾਅ ਐਂਡ ਆਰਡਰ) ਹਨ, ਨੂੰ ਖੁਫੀਆ ਵਿਭਾਗ ਦੇ ਏਡੀਜੀਪੀ ਦਾ ਅਹੁਦਾ ਸੌਂਪਿਆ ਗਿਆ ਹੈ।
ਨੀਰੂ ਗਰਗ, ਜੋ ਇਸ ਸਮੇਂ ਆਈਜੀ, ਫਾਇਰ ਸਰਵਿਸ ਦੇ ਅਹੁਦੇ ‘ਤੇ ਹਨ, ਨੂੰ ਆਈਜੀ, ਪੀਏਸੀ ਅਤੇ ਏਟੀਸੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇੱਕ ਹੋਰ ਆਈਪੀਐਸ ਅਧਿਕਾਰੀ, ਮੁਖਤਾਰ ਮੋਹਸਿਨ, ਜੋ ਕਿ ਆਈਜੀ/ਡਾਇਰੈਕਟਰ ਟਰੈਫਿਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਫਾਇਰ ਸਰਵਿਸ ਵਿਭਾਗ ਵਿੱਚ ਆਈਜੀ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।
ਅਰੁਣ ਮੋਹਨ ਜੋਸ਼ੀ, ਆਈਜੀ (ਪੀਏਸੀ/ਏਟੀਸੀ), ਨੂੰ ਆਈਜੀ/ਡਾਇਰੈਕਟਰ, ਟਰੈਫਿਕ ਅਤੇ ਚਾਰਧਾਮ ਯਾਤਰਾ ਵਜੋਂ ਤਬਦੀਲ ਕੀਤਾ ਗਿਆ ਹੈ।
ਆਈਪੀਐਸ ਅਧਿਕਾਰੀ ਮੰਜੂਨਾਥ ਟੀ.ਸੀ. ਊਧਮ ਸਿੰਘ ਨਗਰ ਦੇ ਐਸਐਸਪੀ ਵਜੋਂ ਸੇਵਾ ਨਿਭਾਅ ਰਹੇ ਉਨ੍ਹਾਂ ਨੂੰ ਐਸਪੀ, ਸੁਰੱਖਿਆ ਅਤੇ ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।
ਟਿਹਰੀ ਦੇ ਐਸਐਸਪੀ ਨਵਨੀਤ ਸਿੰਘ ਨੂੰ ਸਪੈਸ਼ਲ ਟਾਸਕ ਫੋਰਸ ਦਾ ਐਸਐਸਪੀ ਲਾਇਆ ਗਿਆ ਹੈ।
ਹੋਰ ਮਹੱਤਵਪੂਰਨ ਫੇਰਬਦਲ ਵਿੱਚ, ਮਣੀਕਾਂਤ ਮਿਸ਼ਰਾ, ਕਮਾਂਡੈਂਟ, ਐਸ.ਡੀ.ਆਰ.ਐਫ. ਦਾ ਤਬਾਦਲਾ ਕੀਤਾ ਗਿਆ ਹੈ।