ਪੁਣੇ, 2 ਅਕਤੂਬਰ (ਪੰਜਾਬ ਮੇਲ)- ਬਾਵਧਨ ਖੇਤਰ ਤੋਂ ਉੱਡ ਰਹੇ ਹੈਰੀਟੇਜ ਐਵੀਏਸ਼ਨ, ਨਵੀਂ ਦਿੱਲੀ ਦਾ ਇੱਕ ਹੈਲੀਕਾਪਟਰ ਪਹਾੜੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਪਾਇਲਟਾਂ ਅਤੇ ਇੱਕ ਏਅਰਕ੍ਰਾਫਟ ਇੰਜੀਨੀਅਰ ਸਮੇਤ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਅੱਜ ਸਵੇਰੇ ਬਾਵਧਨ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਕੈਪਟਨ ਪਰਮਜੀਤ ਸਿੰਘ ਅਤੇ ਕੈਪਟਨ ਜੀ ਕੇ ਪਿੱਲਈ ਤੋਂ ਇਲਾਵਾ ਏਅਰਕਰਾਫਟ ਮੇਨਟੇਨੈਂਸ ਇੰਜਨੀਅਰ ਪ੍ਰੀਤਮਚੰਦ ਭਾਰਦਵਾਜ ਦੀ ਮੌਤ ਹੋ ਜਾਣ ਵਾਲੇ ਦੁਖਾਂਤ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਅਧਿਕਾਰੀਆਂ ਮੁਤਾਬਕ ਹੈਲੀਕਾਪਟਰ, ਅਗਸਤਾ 109-ਵੀਟੀ-ਈਡਬਲਯੂ, ਨੇ ਸਵੇਰੇ 7.15 ਵਜੇ ਦੇ ਕਰੀਬ ਯਾਤਰੀਆਂ ਦੇ ਬਿਨਾਂ ਪੁਣੇ ਦੇ ਆਕਸਫੋਰਡ ਗੋਲਫ ਕਲੱਬ ਤੋਂ ਮੁੰਬਈ ਦੇ ਜੁਹੂ ਹਵਾਈ ਅੱਡੇ ਲਈ ਉਡਾਣ ਭਰੀ ਸੀ।
ਬਾਵਧਨ ਨੇੜੇ ਦੁਖਾਂਤ ਵਾਲੀ ਥਾਂ ਤੋਂ ਗੱਲ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਸਤੇ ਵਿੱਚ, ਸਿਰਫ 20 ਕਿਲੋਮੀਟਰ ਦੀ ਦੂਰੀ ‘ਤੇ ਅਤੇ ਟੇਕ-ਆਫ ਤੋਂ ਲਗਭਗ 4-5 ਮਿੰਟ ਬਾਅਦ, ਹੈਲੀਕਾਪਟਰ ਸਵੇਰੇ 7.20 ਵਜੇ ਦੇ ਕਰੀਬ HEMRL-DRDO ਫੈਕਟਰੀ ਦੇ ਕੋਲ ਅਚਾਨਕ ਹਾਦਸਾਗ੍ਰਸਤ ਹੋ ਗਿਆ।
ਕੁਝ ਸਥਾਨਕ ਲੋਕਾਂ ਦੁਆਰਾ ਸ਼ੂਟ ਕੀਤੀ ਗਈ ਘਟਨਾ ਦੇ ਵੀਡੀਓ ਵਿੱਚ ਹੈਲੀਕਾਪਟਰ ਦਿਖਾਇਆ ਗਿਆ ਹੈ