ਪੀ.ਐੱਮ. ਮੋਦੀ ਦੀ ਕਮਲਾ ਹੈਰਿਸ ਨਾਲ ਮੁਲਾਕਾਤ ਭਾਰਤੀ-ਅਮਰੀਕੀਆਂ ਲਈ ਇਕ ਯਾਦਗਾਰ ਪਲ

Home » Blog » ਪੀ.ਐੱਮ. ਮੋਦੀ ਦੀ ਕਮਲਾ ਹੈਰਿਸ ਨਾਲ ਮੁਲਾਕਾਤ ਭਾਰਤੀ-ਅਮਰੀਕੀਆਂ ਲਈ ਇਕ ਯਾਦਗਾਰ ਪਲ
ਪੀ.ਐੱਮ. ਮੋਦੀ ਦੀ ਕਮਲਾ ਹੈਰਿਸ ਨਾਲ ਮੁਲਾਕਾਤ ਭਾਰਤੀ-ਅਮਰੀਕੀਆਂ ਲਈ ਇਕ ਯਾਦਗਾਰ ਪਲ

ਵਾਸ਼ਿੰਗਟਨ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀਰਵਾਰ ਦੁਪਹਿਰ ਨੂੰ ਵ੍ਹਾਈਟ ਹਾਊਸ ਵਿਚ ਆਯੋਜਿਤ ਬੈਠਕ ਨੂੰ ਹੈਰਿਸ ਦੇ ਗ੍ਰਹਿ ਰਾਜ ਦੇ ਇਕ ਪ੍ਰਮੁੱਖ ਅਮਰੀਕੀ ਅਖ਼ਬਾਰ ਨੇ ਭਾਰਤੀ ਅਮਰੀਕੀਆਂ ਲਈ ਇਕ ‘ਯਾਦਗਾਰ’ ਪਲ ਦੱਸਿਆ।

‘ਦੀ ਲਾਸ ਏਂਜਲਿਸ ਟਾਈਮਜ਼’ ਅਖ਼ਬਾਰ ਨੇ ਲਿਖਆ ਕਿ ਅਮਰੀਕਾ ਦੀ ਪਹਿਲੀ ਭਾਰਤੀ-ਅਮਰੀਕੀ ਉਪ ਰਾਸ਼ਟਰਪਤੀ ਹੈਰਿਸ (56) ਮੋਦੀ ਨਾਲ ਵੀਰਵਾਰ ਨੂੰ ਮੁਲਾਕਾਤ ਕਰੇਗੀ। ਇਸ ਦੇ ਨਾਲ ਹੀ ਉਹ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿਚ ਸ਼ਾਮਲ ਦੇਸ਼ ਦੇ ਨੇਤਾ ਦਾ ਸਵਾਗਤ ਕਰਨ ਵਾਲੀ ਸਰਬ ਉੱਚ ‘ਰੈਕਿੰਗ’ ਵਾਲੀ ਭਾਰਤੀ-ਅਮਰੀਕੀ ਬਣੇਗੀ। ਇਹ ਹੈਰਿਸ ਦੀ ਮੋਦੀ (71) ਨਾਲ ਪਹਿਲੀ ਬੈਠਕ ਹੋਵੇਗੀ। ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਨਾ ਸਿਰਫ ਹਿਮਾਇਤ ਕੀਤੀ ਹੈ ਸਗੋਂ ਵਿਸ਼ਵ ਪੱਧਰ ‘ਤੇ ਵੀ ਉਹਨਾਂ ਦੇ ਹਿੱਤਾਂ ਦੇ ਮਾਮਲੇ ਚੁੱਕਣ ਤੋਂ ਕਦੇ ਪਿੱਛੇ ਨਹੀਂ ਹਟੇ। ਪ੍ਰਧਾਨ ਮੰਤਰੀ ਵਿਦੇਸ਼ ਯਾਤਰਾਵਾਂ ਵਿਚ ਖੁਦ ਵੀ ਭਾਰਤੀ ਭਾਈਚਾਰਿਆਂ ਨਾਲ ਗੱਲਬਾਤ ਕਰਦੇ ਹਨ।

ਕਾਰਨੇਗੀ ਏਂਡੋਮੇਂਟ ਫੋਰ ਇੰਟਰਨੈਸ਼ਨਲ ਪੀਸ ਵਿਚ ਦੱਖਣ ਏਸ਼ੀਆ ਪ੍ਰੋਗਰਾਮ ਦੇ ਨਿਰਦੇਸ਼ਕ ਮਿਲਨ ਵੈਸ਼ਨਵ ਨੇ ਕੈਲੀਫੋਰਨੀਆ ਸਥਿਤ ਅਖ਼ਬਾਰ ਨੂੰ ਕਿਹਾ,’’ਮੋਦੀ-ਹੈਰਿਸ ਦੀ ਇਹ ਬੈਠਕ ਭਾਈਚਾਰੇ ਲਈ ਇਕ ਯਾਦਗਾਰ ਪਲ ਦੀ ਨੁਮਾਇੰਦਗੀ ਕਰਦੀ ਹੈ। ਇਸ ਭਾਈਚਾਰੇ ਵਿਚ ਹੁਣ 40 ਲੱਖ ਤੋਂ ਵੱਧ ਲੋਕ ਸ਼ਾਮਲ ਹਨ।’’ ਅਖ਼ਬਾਰ ਨੇ ਕਿਹਾ,’’ਨੇਤਾਵਾਂ ਵਿਚਕਾਰ ਇਹ ਬੈਠਕ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਬਾਈਡੇਨ ਪ੍ਰਸ਼ਾਸਨ ਖੇਤਰ ਵਿਚ ਆਰਥਿਕ ਅਤੇ ਮਿਲਟਰੀ ਸੰਬੰਧ ਬਣਾ ਕੇ ਚੀਨ ਦੀ ਵੱਧਦੀ ਸ਼ਕਤੀ ਦਾ ਜਵਾਬ ਦੇਣ ਦੀ (ਅਮਰੀਕਾ ਦੇ ਸਾਬਕਾ ਰਾਸ਼ਟਰਪਤੀ) ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਅਤੇ ਹੋਰ ਏਸ਼ੀਆਈ ਅਤੇ ਪ੍ਰਸ਼ਾਂਤ ਦੇਸ਼ਾਂ ਦੇ ਹੋਰ ਨੇੜੇ ਜਾ ਰਿਹਾ ਹੈ।’’

ਹੈਰਿਸ ਨੇ ਮੋਦੀ ਨਾਲ 3 ਜੂਨ ਨੂੰ ਫੋਨ ‘ਤੇ ਗੱਲ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਇਹ ਉਹਨਾਂ ਵਿਚਕਾਰ ਆਹਮੋ-ਸਾਹਮਣੇ ਦੀ ਪਹਿਲੀ ਬੈਠਕ ਹੋਵੇਗੀ ਜਿਸ ਲਈ ਇਕ ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੈਰਿਸ ਇਸ ਬੈਠਕ ਦੌਰਾਨ ਅਮਰੀਕਾ ਅਤੇ ਭਾਰਤ ਵਿਚਕਾਰ ਰਣਨੀਤਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਅਧਿਕਾਰੀ ਨੇ ਪੀ[ਟੀ[ਆਈ-ਭਾਸ਼ਾ ਨੂੰ ਕਿਹਾ ਸੀ,’’ਇਹ ਬੈਠਕ ਦੋਹਾਂ ਨੇਤਾਵਾਂ ਵਿਚਕਾਰ ਕੋਵਿਡ-19 ਨਾਲ ਨਜਿੱਠਣ ਦੇ ਸੰਬੰਧ ਵਿਚ 3 ਜੂਨ ਨੂੰ ਟੇਲੀਫੋਨ ‘ਤੇ ਹੋਈ ਗੱਲਬਾਤ ਨੂੰ ਅੱਗੇ ਵਧਾਏਗੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ ਲੋਕਤੰਤਰ, ਮਨੁੱਖੀ ਅਧਿਕਾਰ, ਜਲਵਾਯੂ ਤਬਦੀਲੀ ਅਤੇ ਗਲੋਬਲ ਸਿਹਤ ਦੇ ਮੁੱਦਿਆਂ ‘ਤੇ ਵੀ ਚਰਚਾ ਹੋਈ।’’ ਯੂ[ਸੀ[ ਰੀਵਰਸਾਈਡ ਵਿਚ ਲੋਕ ਨੀਤੀ ਦੇ ਪ੍ਰੋਫੈਸਰ ਕਾਰਤਿਕ ਰਾਮਕ੍ਰਿਸ਼ਨਨ 2008 ਤੋਂ ਭਾਰਤੀ ਅਮਰੀਕੀ ਜਨਮਤ ‘ਤੇ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਦੀ ਲਾਸ ਏਂਜਲਿਸ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਦਾ ਮੰਨਣਾ ਹੈਕਿ ਵਿਦੇਸ਼ ਨੀਤੀ ਵਿਚ ਦਿਲਚਸਪੀ ਰੱਖਣ ਵਾਲੇ ਭਾਰਤੀ-ਅਮਰੀਕੀ ਇਸ ਬੈਠਕ ‘ਤੇ ਕਰੀਬ ਨਾਲ ਨਜ਼ਰ ਰੱਖਣਗੇ।

Leave a Reply

Your email address will not be published.