ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ

Home » Blog » ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ
ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ

ਅੱਜ ਇੱਥੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਅਤੇ ਪਾਵਰ ਮੈਨੇਜਮੈਂਟ ਦਰਮਿਆਨ ਹੈਡ ਆਫਿਸ ਪਟਿਆਲਾ ਵਿਖੇ ਮੁਲਾਜਮ ਮੰਗਾਂ ਦੇ ਹੱਲ ਲਈ ਮੀਟਿੰਗ ਹੋਈ।

ਜਿਸ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਇੰਜ: ਬਲਦੇਵ ਸਿੰਘ ਸਰਾਂ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ, ਸਮੇਤ ਦਫਤਰੀ ਅਮਲਾ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕੁਲਦੀਪ ਸਿੰਘ ਖੰਨਾ, ਹਰਪਾਲ ਸਿੰਘ, ਬਲਦੇਵ ਸਿੰਘ ਮੰਢਾਲੀ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਨਛੱਤਰ ਸਿੰਘ ਰਣੀਆ ਅਤੇ ਜਗਜੀਤ ਸਿੰਘ ਸਹਿਗਲ ਸ਼ਾਮਲ ਹੋਏ। ਮੀਟਿੰਗ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਸਰਕੂਲਰਾਂ ਅਨੁਸਾਰ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਰਹਿੰਦੇ ਭੱਤੇ ਅਪਨਾਉਣ ਜਿਵੇਂ ਮੋਬਾਇਲ ਭੱਤਾ, ਸਫਰੀ ਭੱਤਾ, ਉੱਚ ਸਿੱਖਿਆ ਭੱਤਾ, ਸਿਟੀ ਕੰਪਨਸੇਟਰੀ ਅਲਾਊਂਸ ਆਦਿ, 23 ਸਾਲ ਦੀ ਸੇਵਾ ਬਾਅਦ ਮਿਲੇ ਤਰੱਕੀ ਵਾਧੇ ਨੂੰ ਤੀਸਰੀ ਤਰੱਕੀ ਸਮੇਂ ਅਡਜਸਟ ਕਰਨ, ਮਿਤੀ 1—1—2016 ਤੋਂ ਬਾਅਦ ਭਰਤੀ ਕਰਮਚਾਰੀ ਤੇ 15# ਵਾਧੇ ਦੀਆਂ ਹਦਾਇਤਾਂ ਸਬੰਧੀ ਸਰਕੁਲਰ ਜਾਰੀ ਕਰਨਾ ਅਤੇ ਪੇ ਕਮਿਸ਼ਨ ਨਾਲ ਸਬੰਧਤ ਬਾਕੀ ਹਦਾਇਤਾਂ ਵੀ ਜਲਦੀ ਲਾਗੂ ਕਰਨ ਦਾ ਮੈਨੇਜਮੈਂਟ ਵੱਲੋਂ ਭਰੋਸਾ ਦਿੱਤਾ ਗਿਆ।

ਇਸ ਦੌਰਾਨ ਮੈਨੇਜਮੈਂਟ ਵੱਲੋਂ ਸਾਰੇ ਕੇਡਰਾਂ ਦੇ ਮੁਲਾਜਮਾਂ ਦੀ ਤਰੱਕੀ ਦੇ ਜਲਦੀ ਆਰਡਰ ਕਰਨ ਦਾ ਭਰੋਸਾ ਦਿੱਤਾ ਗਿਆ। ਸੀ.ਆਰ.ਏ. 267/11, 283/13 ਦੇ ਅਧੀਨ ਰੱਖੇ ਕੰਟਰੈਕਟ ਲਾਇਨਮੈਨ/ਐਸ.ਐਸ.ਏ. ਦਾ ਕੰਟਰੈਕਟ ਸਮਾਂ ਰੈਗੂਲਰ ਸਮੇਂ ਵਿੱਚ ਗਿਣਨ ਅਤੇ ਸੀਨੀਆਰਤਾ ਬਨਾਉਣ ਦਾ ਮਸਲਾ ਵੀ ਰੱਖਿਆ ਗਿਆ। ਇਸ ਦੌਰਾਨ ਜਥੇਬੰਦੀ ਵਲੋਂ ਪਰਖ ਕਾਲ ਸਮੇਂ ਵਾਲੇ ਕਰਮਚਾਰੀਆਂ ਦੇ ਪੰਜਾਬ ਸਰਕਾਰ ਵੱਲੋਂ ਕੱਟੇ ਤਨਖਾਹ ਕਮਿਸ਼ਨ ਦੇ ਬਕਾਏ ਦਾ ਪੱਤਰ ਵਾਪਿਸ ਲੈਣ ਦੇ ਮੁੱਦਾ ਵੀ ਮੈਨੇਜਮੈਂਟ ਪਾਸ ਰੱਖਿਆ ਗਿਆ। ਕਰਮਚਾਰੀਆਂ ਵੱਲੋਂ ਮੁਲਾਜਮ ਮੰਗਾਂ ਦੀ ਪੂਰਤੀ ਲਈ ਪਿਛਲੇ ਸਮੇਂ ਲਗਾਏ ਸਮੁੱਚੇ ਧਰਨਿਆਂ ਦਾ ਗੈਰ ਹਾਜਰੀ ਦਾ ਸਮਾਂ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮੰਗ ਪੱਤਰ ਅਨੁਸਾਰ ਬਾਕੀ ਮੰਗਾਂ ਤੇ ਪਾਵਰ ਮੈਨੇਜਮੈਂਟ ਨੇ ਜੁਆਇੰਟ ਫੋਰਮ ਨੂੰ ਜਲਦੀ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਜੁਆਇੰਟ ਫੋਰਮ ਦਾ ਵਫਦ ਟਰਾਂਸਕੋ ਦੇ ਡਾਇਰੈਕਟਰ ਪ੍ਰਬੰਧਕੀ ਨੂੰ ਸਮੂਹਿਕ ਛੁੱਟੀ ਅਤੇ ਇਸ ਸਮੇਂ ਦੀ ਤਨਖਾਹ ਦੀ ਕਟੌਤੀ ਨਾ ਕਰਨ ਅਤੇ ਪੇ ਬੈਂਡ/ ਪੇ ਕਮਿਸ਼ਨ ਦੇ ਸਰਕੂਲਰ ਜਾਰੀ ਕਰਨ ਸਬੰਧੀ ਮਿਲਿਆ।

ਵਫਦ ਨੇ ਡਾਇਰੈਕਟਰ ਸਾਹਿਬ ਨੂੰ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਕਰਨ ਅਤੇ ਪਾਵਰਕਾਮ ਦੀਆਂ ਇਨ੍ਹਾਂ ਡੈਪੂਟੇਸ਼ਨ ਦੀਆਂ ਪੋਸਟਾਂ ਖਤਮ ਨਾ ਕਰਨ ਅਤੇ ਤਿੰਨ ਧਿਰੀ ਸਮਝੌਤੇ ਅਨੁਸਾਰ ਪਾਲਿਸੀ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਟਰਾਂਸਕੋ ਮੈਨੇਜਮੈਂਟ ਵਲੋਂ ਫੌਰੀ ਤੌਰ ਤੇ ਇਸ ਸਬੰਧੀ ਬਣਦੀਆਂ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ। ਉਹਨਾ ਮੁਲਾਜਮਾਂ ਦੀ ਮਾਸ ਕੈਜੂਅਲ ਲੀਵ ਬਣਦੀ ਛੁੱਟੀ ਵਿੱਚ ਤਬਦੀਲ ਕਰਨ ਦਾ ਸਰਕੂਲਰ ਦਿੱਤਾ। ਸਾਥੀ ਕਰਮਚੰਦ  ਭਾਰਦਵਾਜ ਸਕੱਤਰ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਵਲੋਂ ਦਿੱਤੇ ਭਰੋਸੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਮੈਨੇਜਮੈਂਟ ਵੱਲੋਂ ਸੰਘਰਸ਼ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਕੀਤੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਜੁਆਇੰਟ ਫੋਰਮ ਵਲੋਂ 29 ਦਸੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਦਿੱਤਾ ਜਾਣ ਵਾਲਾ ਪ੍ਰਸਤਾਵਤ ਸੂਬਾ ਪੱਧਰੀ ਧਰਨਾ ਮੁਲਤਵੀ ਕਰਨ ਦੇ ਫੈਸਲਾ ਕੀਤਾ ਗਿਆ।
ਜਾਰੀ ਕਰਤਾ ਕਰਮਚੰਦ ਭਾਰਦਵਾਜ, ਸਕੱਤਰ, ਮੋ: 94638—91001

Leave a Reply

Your email address will not be published.