ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਦੇ ਸਿਡਨੀ ਦੇ ਓਲੰਪਿਕ ਪਾਰਕ ਵਿਚ ਆਯੋਜਿਤ ਸਮਾਗਮ ਵਿਚ ਮੌਜੂਦ ਭਾਰਤੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿਖੇ ਵੈਦਿਕ ਜਾਪ ਅਤੇ ਹੋਰ ਪਰੰਪਰਾਗਤ ਰੀਤੀ ਰਿਵਾਜਾਂ ਦੇ ਵਿਚਕਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਮੌਜੂਦ ਸਨ। ਆਸਟ੍ਰੇਲੀਆ ਦੇ ਲੋਕ ਪੀਐਮ ਮੋਦੀ ਦੀ ਲੋਕਪ੍ਰਿਅਤਾ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ। ਸਿਡਨੀ ਦਾ ਓਲੰਪਿਕ ਪਾਰਕ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪੀਐਮ ਮੋਦੀ ਇੱਥੇ 20 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਸੰਬੋਧਨ ਕੀਤਾ । ਪੀਐਮ ਮੋਦੀ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਪੀਐਮ ਮੋਦੀ ਬੌਸ ਹਨ! ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੈਂ ਇਸ ਮੰਚ ‘ਤੇ ਬਰੂਸ ਸਪ੍ਰਿੰਗਸਟੀਨ ਨੂੰ ਕਿਸੇ ਨੂੰ ਦੇਖਿਆ ਸੀ ਅਤੇ ਉਨ੍ਹਾਂ ਦਾ ਉਸ ਤਰ੍ਹਾਂ ਦਾ ਸਵਾਗਤ ਨਹੀਂ ਹੋਇਆ ਸੀ। ਜਿਵੇਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹੈ।
ਪ੍ਰਧਾਨ ਮੰਤਰੀ ਮੋਦੀ ਬੌਸ ਹਨ। ਇਸ ਦੌਰਾਨ ਪੂਰਾ ਸਟੇਡੀਅਮ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ।ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣੀ ਭਾਰਤ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ, ‘ਜਦੋਂ ਮੈਂ ਮਾਰਚ ਵਿਚ ਭਾਰਤ ਵਿਚ ਸੀ, ਇਹ ਇਕ ਸੁੰਦਰ ਪਲਾਂ ਨਾਲ ਭਰਪੂਰ ਯਾਤਰਾ ਸੀ, ਗੁਜਰਾਤ ਵਿਚ ਹੋਲੀ ਮਨਾ ਕੇ, ਦਿੱਲੀ ਵਿਚ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਂ ਜਿੱਥੇ ਵੀ ਗਿਆ, ਮੈਂ ਆਸਟ੍ਰੇਲੀਆ ਅਤੇ ਭਾਰਤ ਦੇ ਲੋਕਾਂ ਵਿਚਕਾਰ ਡੂੰਘਾ ਸਬੰਧ ਮਹਿਸੂਸ ਕੀਤਾ। ਜੇ ਤੁਸੀਂ ਭਾਰਤ ਨੂੰ ਸਮਝਣਾ ਚਾਹੁੰਦੇ ਹੋ, ਤਾਂ ਰੇਲ ਅਤੇ ਬੱਸ ਰਾਹੀਂ ਸਫ਼ਰ ਕਰੋ।”ਓਲੰਪਿਕ ਪਾਰਕ ‘ਚ ਪੀਐਮ ਮੋਦੀ ਦਾ ਰਵਾਇਤੀ ਤੌਰ ‘ਤੇ ਸਵਾਗਤ ਕੀਤਾ ਗਿਆ। ਉਥੋਂ ਦੇ ਸਥਾਨਕ ਨਿਵਾਸੀਆਂ ਨੇ ਪੀਐਮ ਮੋਦੀ ਦੀ ਆਰਤੀ ਵੀ ਕੀਤੀ। ਸਿਡਨੀ ਦੇ ਸਟੇਡੀਅਮ ਵਿੱਚ ਪੀਐਮ ਮੋਦੀ ਅਤੇ ਐਂਥਨੀ ਅਲਬਾਨੀਜ਼ ਦਾ ਭਾਰਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਵੈਦਿਕ ਮੰਤਰਾਂ ਦੇ ਜਾਪ ਦੌਰਾਨ ਪੁਜਾਰੀਆਂ ਨੇ ਦੋਵਾਂ ਆਗੂਆਂ ਨੂੰ ਟਿੱਕਾ ਵੀ ਲਗਾਇਆ। ਪੀਐਮ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਆਸਟ੍ਰੇਲੀਆ ਨਾਲ ਕੀਤੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪਿਆਰੇ ਦੋਸਤ ਐਂਥਨੀ ਐਲਬਨੀਜ਼, ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਵਿਦੇਸ਼ ਮੰਤਰੀ, ਸੰਚਾਰ ਮੰਤਰੀ, ਊਰਜਾ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਸਾਰੇ ਮੈਂਬਰ ਅਤੇ ਸਾਰੇ ਆਸਟ੍ਰੇਲੀਆ ਦੇ ਲੋਕ ਇੰਨੀ ਵੱਡੀ ਗਿਣਤੀ ਵਿਚ ਪਹੁੰਚੇ ਹਨ। ਸਾਰੀਆਂ ਨੂੰ ਮੇਰਾ ਨਮਸਕਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਸੰਬੰਧਾਂ ਦੀ ਸਭ ਤੋਂ ਮਜ਼ਬੂਤ ਤੇ ਵੱਡੀ ਨੀਂਹ ਆਪਸੀ ਵਿਸ਼ਵਾਸ ਅਤੇ ਆਪਸੀ ਸਤਿਕਾਰ ਹੈ ਅਤੇ ਇਸ ਦੇ ਪਿੱਛੇ ਅਸਲੀ ਕਾਰਨ ਪ੍ਰਵਾਸੀ ਭਾਰਤੀ ਹਨ। ਸਿਡਨੀ ਦੇ ਕੁਡੋਸ ਬੈਂਕ ਅਰੀਨਾ ਵਿਖੇ ਭਾਰਤੀ ਭਾਈਚਾਰੇ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਸਮਾਗਮ ‘ਚ ਆਸਟ੍ਰੇਲੀਆ ਭਰ ‘ਚੋਂ 21,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਮੌਜੂਦ ਰਹੇ। ਜ਼ੋਰਦਾਰ ਤਾੜੀਆਂ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਰਿਸ਼ਤਿਆਂ ਨੂੰ ਪਰਿਭਾਸ਼ਤ ਕਰਨ ਲਈ 3ਸੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਇਹ ਸਨ-ਕਾਮਨਵੈਲਥ, ਕ੍ਰਿਕਟ ਤੇ ਕਰੀ। ਇਸ ਤੋਂ ਬਾਅਦ ਇਹ 3ਡੀ ਹੋ ਗਏ-ਡੈਮੋਕ੍ਰੇਸੀ (ਲੋਕਤੰਤਰ), ਡਾਇਸਪੋਰਾ (ਪ੍ਰਵਾਸੀ ਭਾਰਤੀ) ਤੇ ਦੋਸਤੀ, ਫਿਰ ਇਹ 3ਈ ਬਣ ਗਿਆ-ਐਨਰਜੀ (ਊਰਜਾ), ਇਕੌਨਮੀ (ਅਰਥਚਾਰਾ) ਤੇ ਐਜੂਕੇਸ਼ਨ (ਸਿੱਖਿਆ)। ਮੋਦੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਭਾਰਤ ਤੇ ਆਸਟ੍ਰੇਲੀਆ ਦੇ ਸੰਬੰਧਾਂ ਦੀ ਅਸਲ ਗਹਿਰਾਈ ਇਨ੍ਹਾਂ ਸੀ, ਡੀ, ਈ, ਤੋਂ ਪਰੇ ਹੈ। ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ‘ਚ ਭੂਗੋਲਿਕ ਦੂਰੀਆਂ ਹਨ ਪਰ ਹਿੰਦ ਮਹਾਂਸਾਗਰ ਸਾਨੂੰ ਜੋੜਦਾ ਹੈ। ਦੋਵਾਂ ਦੇਸ਼ਾਂ ‘ਚ ਜੀਵਨ ਸ਼ੈਲੀ ਭਾਵੇਂ ਕਿੰਨੀ ਵੀ ਅਲੱਗ ਕਿਉਂ ਨਾ ਹੋਵੇ ਪਰ ਯੋਗਾ ਸਾਨੂੰ ਜੋੜਦਾ ਹੈ।
ਕ੍ਰਿਕਟ ਨੇ ਸਾਨੂੰ ਯੁਗਾਂ ਤੱਕ ਜੋੜੀ ਰੱਖਿਆ ਹੈ ਅਤੇ ਹੁਣ ਟੈਨਿਸ ਤੇ ਫ਼ਿਲਮਾਂ ਇਹ ਕੰਮ ਕਰ ਰਹੀਆਂ ਹਨ। ਕ੍ਰਿਕਟ ਦੇ ਮੈਦਾਨ ‘ਤੇ ਮੁਕਾਬਲਾ ਜਿੰਨਾ ਦਿਲਚਸਪ ਹੁੰਦਾ ਹੈ, ਮੈਦਾਨ ਤੋਂ ਬਾਹਰ ਸਾਡੀ ਦੋਸਤੀ ਓਨੀ ਹੀ ਡੂੰਘੀ ਹੁੰਦੀ ਹੈ। ਮੋਦੀ ਨੇ ਕਿਹਾ ਕਿ ਜਦ ਆਸਟ੍ਰੇਲੀਆ ਦੇ ਫ਼ਿਰਕੀ ਗੇਂਦਬਾਜ਼ ਸ਼ੇਨ ਵਾਰਨ ਦਾ ਦਿਹਾਂਤ ਹੋਇਆ ਸੀ ਤਾਂ ਲੱਖਾਂ ਭਾਰਤੀਆਂ ਨੇ ਸੋਗ ਮਨਾਇਆ ਸੀ। ਆਈ.ਐਮ.ਐਫ. ਵਲੋਂ ਭਾਰਤ ਨੂੰ ਆਲਮੀ ਅਰਥਚਾਰੇ ਦਾ ਚਮਕਦਾ ਸਥਾਨ ਮੰਨਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਅਨੁਸਾਰ ਜੇਕਰ ਕੋਈ ਦੇਸ਼ ਵਿਸ਼ਵ ਪੱਧਰ ‘ਤੇ ਉਲਟ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਭਾਰਤ ਹੈ। ਮੋਦੀ ਨੇ ਕਿਹਾ ਕਿ ਬੇਹੱਦ ਚੁਣੌਤੀਪੂਰਨ ਸਮੇਂ ‘ਚ ਵੀ ਭਾਰਤ ਨੇ ਰਿਕਾਰਡ ਬਰਾਮਦਾਂ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ ਕੋਲ ਨਾ ਹੀ ਸਮਰੱਥਾ ਦੀ ਕਮੀ ਹੈ ਅਤੇ ਨਾ ਹੀ ਸਰੋਤਾਂ ਦੀ। ਮੋਦੀ ਨੇ ਕਿਹਾ ਕਿ ਅੱਜ ਜਿਸ ਦੇਸ਼ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਯੁਵਾ ਟੈਂਲੇਟ (ਪ੍ਰਤਿਭਾ) ਫੈਕਟਰੀ ਹੈ, ਉਹ ਭਾਰਤ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਅਲਬਨੀਜ਼ ਦਾ ਇੱਥੇ ਪੁੱਜਣ ‘ਤੇ ਵੈਦਿਕ ਉਚਾਰਨ ਅਤੇ ਰਵਾਇਤੀ ਆਸਟ੍ਰੇਲੀਆਈ ਆਦਿਵਾਸੀ ਰਸਮ ਨਾਲ ਸਵਾਗਤ ਕੀਤਾ ਗਿਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਜਿੱਥੇ ਵੀ ਜਾਂਦੇ ਹਨ, ਉਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ (ਰਾਕ ਸਟਾਰ ਰਿਸੈਪਸ਼ਨ) ਹੁੰਦਾ ਹੈ। ਮੋਦੀ ਦਾ ਸਵਾਗਤ ਕਰਦਿਆਂ ਅਲਬਨੀਜ਼ ਨੇ ਉਨ੍ਹਾਂ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪ੍ਰਿੰਗਸਟੀਨ ਨਾਲ ਕੀਤੀ। ਜਿਵੇਂ ਹੀ ਮੋਦੀ ਸਮਾਗਮ ‘ਚ ਪੁੱਜੇ ਤਾਂ ਅਲਬਨੀਜ਼ ਨੇ ਜੱਫੀ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਅਲਬਨੀਜ਼ ਨੇ ਕਿਹਾ ਕਿ ਪਿਛਲੀ ਵਾਰ ਮੈਂ ਇਸ ਮੰਚ ‘ਤੇ ਬਰੂਸ ਸਪ੍ਰਿੰਗਸਟੀਨ ਨੂੰ ਵੇਖਿਆ ਸੀ ਅਤੇ ਉਸ ਦਾ ਉਹ ਸਵਾਗਤ ਨਹੀਂ ਹੋਇਆ ਸੀ, ਜਿਸ ਤਰ੍ਹਾਂ ਦਾ ਅੱਜ ਮੋਦੀ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੌਸ ਹਨ। ਉਨ੍ਹਾਂ ਆਪਣੇ ਪਿਆਰ ਮਿੱਤਰ ਮੋਦੀ ਦਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਭਾਵਨਾ ਨੂੰ ਆਸਟ੍ਰੇਲੀਆ ‘ਚ ਲਿਆਉਣ ਲਈ ਧੰਨਵਾਦ ਕੀਤਾ।