ਪਿਊਸ਼ ਗੋਇਲ ਬਣੇ ਰਾਜ ਸਭਾ ‘ਚ ਸਦਨ ਦੇ ਨੇਤਾ

Home » Blog » ਪਿਊਸ਼ ਗੋਇਲ ਬਣੇ ਰਾਜ ਸਭਾ ‘ਚ ਸਦਨ ਦੇ ਨੇਤਾ
ਪਿਊਸ਼ ਗੋਇਲ ਬਣੇ ਰਾਜ ਸਭਾ ‘ਚ ਸਦਨ ਦੇ ਨੇਤਾ

ਨਵੀਂ ਦਿੱਲੀ / ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪਿਊਸ਼ ਗੋਇਲ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਭਾਜਪਾ ਸੰਸਦੀ ਦਲ ਦੇ ਸਦਨ ਦਾ ਨੇਤਾ ਬਣਾਇਆ ਗਿਆ ਹੈ |

ਇਹ ਅਹੁਦਾ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਬਣਾਏ ਜਾਣ ਬਾਅਦ ਤੋਂ ਖ਼ਾਲੀ ਸੀ | ਗੋਇਲ ਦੀ ਨਿਯੁਕਤੀ ਤੋਂ ਪਹਿਲਾਂ ਇਸ ਅਹੁਦੇ ਲਈ ਭੁਪਿੰਦਰ ਯਾਦਵ, ਨਿਰਮਲਾ ਸੀਤਾਰਮਨ ਅਤੇ ਮੁਖਤਾਰ ਅੱਬਾਸ ਨਕਵੀ ਦਾ ਨਾਂਅ ਅੱਗੇ ਚੱਲ ਰਿਹਾ ਸੀ ਪਰ ਹੁਣ ਇਹ ਜ਼ਿੰਮੇਵਾਰੀ ਗੋਇਲ ਨੂੰ ਦਿੱਤੀ ਗਈ ਹੈ | ਗੋਇਲ 2010 ਤੋਂ ਰਾਜ ਸਭਾ ਦੇ ਮੈਂਬਰ ਹਨ | ਉਨ੍ਹਾਂ ਦੀ ਸੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਾਲੀ ਹੋਵੇਗੀ |

Leave a Reply

Your email address will not be published.