ਪਾਣੀ ਦੇ ਵਧੇ ਰੇਟਾਂ ਖਿਲਾਫ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਝੜਪ, ਚੱਲੇ ਵਾਟਰ ਕੈਨਨ

ਚੰਡੀਗੜ੍ਹ ; ਚੰਡੀਗੜ੍ਹ ਵਿੱਚ ਪਾਣੀ ਦੇ ਵਧੇ ਹੋਏ ਰੇਟਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਸ਼ਹਿਰ ਵਿੱਚ ਮਜੁਜ਼ਾਹਰੇ ਕਰ ਰਹੀ ਹੈ।

‘ਆਪ’ ਲੀਡਰਾਂ ਦਾ ਦੋਸ਼ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਬੀਜੇਪੀ ਦਾ ਕਬਜ਼ਾ ਹੈ ਤੇ ਅਜਿਹੇ ਵਿੱਚ ਬੀਜੇਪੀ ਨੇ ਪਾਣੀ ਦੀਆਂ ਕੀਮਤਾਂ ਵਧਾ ਕੇ ਸ਼ਹਿਰ ਦੇ ਲੋਕਾਂ ‘ਤੇ ਵਾਧੂ ਬੋਝ ਪਾਇਆ ਹੈ। ਇਸ ਲਈ ਪਾਣੀ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ‘ਆਪ’ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹਿਆ ਹੈ।ਮੁਜ਼ਾਹਰੇ ਦੌਰਾਨ ‘ਆਪ’ ਵਰਕਰ ਤੇ ਨੇਤਾ ਜਿਵੇਂ ਹੀ ਨਗਰ ਨਿਗਮ ਦਫਤਰ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਤੇ ਆਮ ਆਦਮੀ ਪਾਰਟੀ ਵਰਕਰਾਂ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ ਜਿਸ ਨਾਲ ਕੁਝ ਵਰਕਰ ਇਸ ਦੌਰਾਨ ਜ਼ਮੀਨ ‘ਤੇ ਡਿੱਗ ਕੇ ਜ਼ਖਮੀ ਹੋ ਗਏ।

ਪੁਲਿਸ ਨੇ ‘ਆਪ’ ਵਰਕਰਾਂ ਨੂੰ ਰੋਕਣ ਲਈ ਪਹਿਲਾਂ ਹੀ ਇੰਤਜ਼ਾਮ ਕਰ ਲਏ। ਪੁਲਿਸ ਨੇ ਮੁਜ਼ਾਹਰੇ ਵਾਲੀ ਥਾਂ ‘ਤੇ ਬੈਰੀਕੇਡਿੰਗ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣਾ ਚਾਹਿਆ ਪਰ ‘ਆਪ’ ਵਰਕਰ ਬੈਰੀਕੇਡ ਦੇ ਉਪਰ ਚੜ੍ਹ ਗਏ। ਇਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਨਾਲ ਉਨ੍ਹਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਭਾਰੀ ਪੁਲਿਸ ਦਸਤੇ ਤਾਇਨਾਤ ਕੀਤੇ ਗਏ ਹਨ। ਇਸ ਪ੍ਰਦਰਸ਼ਨ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਬੇਟੇ ਵਿਕਰਮ ਧਰਮ ਵੀ ਸ਼ਾਮਲ ਹੋਏ। ਦੱਸ ਦੇਈਏ ਕਿ ਇੱਕ ਅਪ੍ਰੈਲ ਤੋਂ ਪਾਣੀ ਦੇ ਰੋਟ ਵਧਾਏ ਗਏ ਹਨ।

ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾ ਖਿਲਾਫ ਹਰ ਵਾਰਡ ਵਿੱਚ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਦੇ ਕਨਵੀਰਨ ਪ੍ਰੇਮ ਗਰਗ ਦਾ ਕਹਿਣਾ ਹੈ ਕਿ ਪਾਣੀ ਦੀਆਂ ਕੀਮਤਾਂ ਵਧਾਉਣ ਦੀ ਲੋੜ ਨਹੀ ਸੀ। ਇਸ ਮਹੀਨੇ ਹੋਣ ਵਾਲੀ ਸਦਨ ਦੀ ਬੈਠਕ ਵਿੱਚ ‘ਆਪ’ ਕੌਂਸਲਰ ਸ਼ਹਿਰਵਾਸੀਆਂ ਦੀ ਆਵਾਜ਼ ਨੂੰ ਉਠਾਉਣਗੇ।

Leave a Reply

Your email address will not be published. Required fields are marked *