ਪਾਕਿ ਸੰਗਠਿਤ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼ 8 ਗਿ੍ਫ਼ਤਾਰ

Home » Blog » ਪਾਕਿ ਸੰਗਠਿਤ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼ 8 ਗਿ੍ਫ਼ਤਾਰ
ਪਾਕਿ ਸੰਗਠਿਤ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼ 8 ਗਿ੍ਫ਼ਤਾਰ

ਨਵੀਂ ਦਿੱਲੀ / ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੰਗਲਵਾਰ ਨੂੰ ਪਾਕਿਸਤਾਨ-ਸੰਗਠਿਤ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 6 ਲੋਕਾਂ ਨੂੰ ਗਿ੍ਫ਼ਤਾਰ ਕੀਤਾ, ਜਿਨ੍ਹਾਂ ‘ਚ ਪਾਕਿਸਤਾਨ ਦੀ ਆਈ.ਐਸ.ਆਈ. ਤੋਂ ਸਿਖ਼ਲਾਈ ਹਾਸਲ 2 ਅੱਤਵਾਦੀ ਵੀ ਸ਼ਾਮਿਲ ਹਨ |

ਪੁਲਿਸ ਨੇ ਦੱਸਿਆ ਕਿ ਅੱਤਵਾਦੀ ਆਉਣ ਵਾਲੇ ਤਿਉਹਾਰਾਂ ਦੌਰਾਨ ਦੇਸ਼ ਭਰ ‘ਚ ਕਈ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ | ਮੁਲਜ਼ਮਾਂ ਦੀ ਪਛਾਣ ਜਾਨ ਮੁਹੰਮਦ ਸ਼ੇਖ਼ (47) ਉਰਫ਼ ਸਮੀਰ, Eਸਾਮਾ (22), ਮੂਲਚੰਦ (47), ਜੀਸ਼ਾਨ ਕਮਰ (28), ਮੁਹੰਮਦ ਅਬੂ ਬਕਰ (23) ਅਤੇ ਮੁਹੰਮਦ ਆਮਿਰ ਜਾਵੇਦ (31) ਵਜੋਂ ਹੋਈ ਹੈ | ਉਨ੍ਹਾਂ ਨੂੰ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਛਾਪੇ ਮਾਰਨ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ ‘ਚੋਂ Eਸਾਮਾ ਤੇ ਜੀਸ਼ਾਨ ਕਮਰ ਪਾਕਿਸਤਾਨ ਤੋਂ ਸਿਖ਼ਲਾਈ ਪ੍ਰਾਪਤ ਕਰ ਚੁੱਕੇ ਹਨ ਅਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ | ਉਨ੍ਹਾਂ ਨੂੰ ਆਈ.ਈ.ਡੀ. (ਬਾਰੂਦੀ ਸੁਰੰਗ ਧਮਾਕਾ) ਲਗਾਉਣ ਲਈ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਢੁਕਵੇਂ ਸਥਾਨਾਂ ਦੀ ਰੇਕੀ ਦਾ ਕੰਮ ਸੌਂਪਿਆ ਗਿਆ ਸੀ |

ਪੁਲਿਸ ਵਿਸ਼ੇਸ਼ ਸੈੱਲ ਦੇ ਡਿਪਟੀ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਸਪਾਂਸਰ ਅਤੇ ਸਿਖਲਾਈ ਪ੍ਰਾਪਤ ਅੱਤਵਾਦੀ ਗਰੋਹ ਦੇ ਅੰਡਰਵਰਲਡ ਸਰਗਨਿਆਂ ਦੇ ਗੱਠਜੋੜ ਦਾ ਪਰਦਾਫ਼ਾਸ਼ ਕੀਤਾ ਅਤੇ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਭਾਰਤ ਦੇ ਹੋਰਨਾਂ ਸੂਬਿਆਂ ‘ਚ ਕਈ ਸਿਲਸਿਲੇਵਾਰ ਧਮਾਕਿਆਂ ਅਤੇ ਮਿੱਥ ਕੇ ਹੱਤਿਆਵਾਂ ਨੂੰ ਨਾਕਾਮ ਕੀਤਾ | ਕੁਸ਼ਵਾਹ ਨੇ ਦੱਸਿਆ ਕਿ ਬਹੁ-ਸੂਬਾਈ ਆਪ੍ਰੇਸ਼ਨ ‘ਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਵਿਸਫੋਟਕ ਸਮੱਗਰੀ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ | ਪੁਲਿਸ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਯੋਜਨਾ ਦੇ ਵੱਖ-ਵੱਖ ਪਹਿਲੂਆਂ ਨੂੰ ਅੰਜਾਮ ਦੇਣ ਲਈ ਅਲੱਗ ਤੋਂ ਕੰਮ ਸੌਂਪਿਆ ਗਿਆ ਸੀ | ਅੰਡਰਵਰਲਡ ਸਰਗਨਾ ਦਾਊਦ ਇਬਰਾਹਮ ਦੇ ਭਰਾ ਅਨੀਸ ਇਬਰਾਹਮ ਦੇ ਕਰੀਬੀ ਸਮੀਰ ਨੂੰ ਪਾਕਿਸਤਾਨ ‘ਚ ਲੁਕੇ ਅੰਡਰਵਰਲਡ ਦੇ ਸਰਗਨਿਆਂ ਨਾਲ ਜੁੜੇ ਇਕ ਪਾਕਿ-ਆਧਾਰਿਤ ਵਿਅਕਤੀ ਵਲੋਂ ਭਾਰਤ ‘ਚ ਵੱਖ-ਵੱਖ ਸੰਸਥਾਵਾਂ ਲਈ ਆਈ.ਈ.ਡੀ., ਆਧੁਨਿਕ ਹਥਿਆਰਾਂ ਤੇ ਹੱਥਗੋਲਿਆਂ ਦੀ ਸੁਚਾਰੂ ਸਪੁਰਦਗੀ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਅਨੀਸ ਇਬਰਾਹਮ, ਜੋ ਇਸ ਸਮੇਂ ਪਾਕਿਸਤਾਨ ‘ਚ ਹੈ, ਅੰਡਰਵਰਲਡ ਦੇ ਸੰਪਰਕ ‘ਚ ਸੀ |

Leave a Reply

Your email address will not be published.