ਦੁਬਈ- ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਆਈ. ਸੀ. ਸੀ. ਟੀ20 ਵਿਸ਼ਵ ਕੱਪ ਦਾ ਦੂਸਰਾ ਸੈਮੀਫਾਈਨਲ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਗਿਆ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਆਸਟਰੇਲੀਆ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਇਹ ਮੈਚ 5 ਵਿਕਟਾਂ ਨਾਲ ਜਿੱਤ ਗਈ ਤੇ ਫਾਈਨਲ ‘ਚ ਹੁਣ ਨਿਊਜ਼ੀਲੈਂਡ ਦਾ ਮੁਕਾਬਲਾ ਆਸਟਰੇਲੀਆ ਨਾਲ ਐਤਵਾਰ ਨੂੰ ਹੋਵੇਗਾ। ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਫਖ਼ਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਾਰਿਸ ਰਊਫ, ਸ਼ਾਹੀਨ ਸ਼ਾਹ ਅਫ਼ਰੀਦੀ। ਆਸਟਰੇਲੀਆ :- ਡੇਵਿਡ ਵਾਰਨਰ, ਐਰੋਨ ਫਿੰਚ (ਕਪਤਾਨ), ਮਿਸ਼ੇਲ ਮਾਰਸ਼, ਸਟੀਵ ਸਮਿੱਥ, ਗਲੇਨ ਮੈਕਸਵੈੱਲ, ਮਾਰਕਸ ਸਟੋਈਨਿਸ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ। ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 20 Eਵਰਾਂ ਵਿਚ ਚਾਰ ਵਿਕਟਾਂ ‘ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਰਿਜ਼ਵਾਨ ਤੇ ਕਪਤਾਨ ਬਾਬਰ ਆਜ਼ਮ ਨੇ ਓਪਨਿੰਗ ਸਾਂਝੇਦਾਰੀ ਵਿਚ 10 Eਵਰਾਂ ਵਿਚ 71 ਦੌੜਾਂ ਜੋੜੀਆਂ। ਆਜ਼ਮ 34 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ਬਣਾ ਕੇ ਲੈੱਗ ਸਪਿਨਰ ਐਡਮ ਜ਼ਾਂਪਾ ਦਾ ਸ਼ਿਕਾਰ ਬਣੇ। ਰਿਜ਼ਵਾਨ ਨੇ ਫਿਰ ਜਮਾਨ ਦੇ ਨਾਲ ਦੂਜੇ ਵਿਕਟ ਦੇ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ 52 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਸਟੀਵਨ ਸਮਿੱਥ ਦੇ ਹੱਥੋਂ ਕੈਚ ਆਊਟ ਹੋਏ। ਰਿਜ਼ਵਾਨ ਨੇ ਆਪਣਾ 11ਵਾਂ ਟੀ-20 ਅਰਧ ਸੈਂਕੜਾ ਲਗਾਇਆ। ਜ਼ਮਾਨ ਨੇ ਆਖਰੀ ਓਵਰ ਵਿਚ ਸਟਾਰਕ ਦੀਆਂ ਗੇਂਦਾਂ ‘ਤੇ ਲਗਾਤਾਰ 2 ਛੱਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਸਿਫ ਅਲੀ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ ਜਦਕਿ ਸ਼ੋਏਬ ਮਲਿਕ 1 ਦੌੜ ਬਣਾ ਕੇ ਸਟਾਰਕ ਦੀ ਗੇਂਦ ‘ਤੇ ਬੋਲਡ ਹੋਏ। ਆਸਿਫ ਦਾ ਵਿਕਟ ਪੈਟ ਕਮਿੰਸ ਨੇ ਹਾਸਲ ਕੀਤਾ। ਜ਼ਮਾਨ 32 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾ ਕੇ ਅਜੇਤੂ ਰਹੇ। ਮੁਹੰਮਦ ਹਫੀਜ਼ ਇਕ ਦੌੜ ‘ਤੇ ਅਜੇਤੂ ਰਹੇ। ਆਸਟਰੇਲੀਆ ਵਲੋਂ ਸਟਾਰਕ ਨੇ 38 ਦੌੜਾਂ ‘ਤੇ 2 ਵਿਕਟਾਂ ਤੇ ਕਮਿੰਸ ਤੇ ਐਡਮ ਜ਼ਾਂਪਾ ਨੇ 1-1 ਵਿਕਟ ਹਾਸਲ ਕੀਤਾ।