ਪਾਕਿ ‘ਚ ਵੱਖ-ਵੱਖ ਕੈਂਪਾਂ ‘ਚ ਫ਼ੌਜ ਦੇ ਅਧਿਕਾਰੀਆਂ ਵਲੋਂ ਦਿੱਤੀ ਜਾ ਰਹੀ ਸਿਖਲਾਈ

Home » Blog » ਪਾਕਿ ‘ਚ ਵੱਖ-ਵੱਖ ਕੈਂਪਾਂ ‘ਚ ਫ਼ੌਜ ਦੇ ਅਧਿਕਾਰੀਆਂ ਵਲੋਂ ਦਿੱਤੀ ਜਾ ਰਹੀ ਸਿਖਲਾਈ
ਪਾਕਿ ‘ਚ ਵੱਖ-ਵੱਖ ਕੈਂਪਾਂ ‘ਚ ਫ਼ੌਜ ਦੇ ਅਧਿਕਾਰੀਆਂ ਵਲੋਂ ਦਿੱਤੀ ਜਾ ਰਹੀ ਸਿਖਲਾਈ

ਅੰਮ੍ਤਿਸਰ / ਪਿਛਲੇ ਲਗਪਗ ਦੋ ਮਹੀਨਿਆਂ ਤੋਂ ਅਫ਼ਗਾਨਿਸਤਾਨ ‘ਚ ਅਸ਼ਰਫ਼ ਗਨੀ ਦੀ ਸਰਕਾਰ ਦਾ ਤਖ਼ਤਾ ਉਲਟਾਉਣ ਲਈ ਤਾਲਿਬਾਨ ਵਲੋਂ ਜਾਰੀ ਜੰਗ ‘ਚ ਪਾਕਿਸਤਾਨ ਸਰਕਾਰ ਇਹ ਕਹਿ ਕੇ ਪੱਲਾ ਝਾੜਦੀ ਆ ਰਹੀ ਹੈ ਕਿ ਤਾਲਿਬਾਨ ਅੱਤਵਾਦੀਆਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ |

ਜਦਕਿ ਅਫ਼ਗਾਨਿਸਤਾਨ ਦੇ ਸੂਬਾ ਲੋਗਾਰ ਵਿਖੇ ਇਕ ਗੁਪਤ ਜੇਲ੍ਹ ‘ਚ ਬੰਦ ਤਾਲਿਬਾਨ ਅੱਤਵਾਦੀਆਂ ਨੇ ਸਪਸ਼ਟ ਤੌਰ ‘ਤੇ ਇਹ ਖ਼ੁਲਾਸਾ ਕੀਤਾ ਹੈ ਕਿ ਖ਼ਾਸ ਕਰਕੇ ਅਫ਼ਗਾਨ ਬਨਾਮ ਤਾਲਿਬਾਨ ਵਿਚਾਲੇ ਜੰਗ ‘ਚ ਪਾਕਿਸਤਾਨ ਦੀ ਬਹੁਤ ਵੱਡੀ ਭੂਮਿਕਾ ਹੈ | ਅਫ਼ਗਾਨ ਸੁਰੱਖਿਆ ਬਲਾਂ ਵਲੋਂ ਗਿ੍ਫ਼ਤਾਰ ਕੀਤੇ ਗਏ ਤਾਲਿਬਾਨ ਅੱਤਵਾਦੀਆਂ ਨੇ ਅਫ਼ਗਾਨ ਯੁੱਧ ਨੂੰ ਸਿੱਧੇ ਤੌਰ ‘ਤੇ ਪਾਕਿਸਤਾਨ ਦੀ ਦਿਮਾਗੀ ਖੇਡ ਦਾ ਨਤੀਜਾ ਦੱਸਿਆ ਹੈ | ਉਨ੍ਹਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪਾਕਿ ਤਾਲਿਬਾਨ ਅੱਤਵਾਦੀਆਂ ਦੀ ਵੱਡੀ ਖੇਪ ਤਿਆਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹਥਿਆਰਾਂ ਅਤੇ ਜੰਗ ਦੀ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਗੋਲਾ ਬਾਰੂਦ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਅਫ਼ਗਾਨ-ਤਾਲਿਬਾਨ ਯੁੱਧ ਦੌਰਾਨ ਜਿੰਦਾ ਫੜੇ ਗਏ ਤਾਲਿਬਾਨ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ਦੇ ਲੋਗਾਰ ਪ੍ਰਾਂਤ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ‘ਚ ਕੈਦ ਕੀਤਾ ਗਿਆ ਹੈ |

ਇਨ੍ਹਾਂ ਤਾਲਿਬਾਨੀ ਅੱਤਵਾਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿ ਦੇ ਵੱਖ-ਵੱਖ ਇਲਾਕਿਆਂ ‘ਚ ਫ਼ੌਜੀ ਅਫ਼ਸਰਾਂ ਵਲੋਂ ਹਥਿਆਰਾਂ ਦੀ ਸਿਖਲਾਈ ਦਿੱਤੀ ਗਈੇ ਅਤੇ ਨਾਲ ਹੀ ਕਈ ਤਰ੍ਹਾਂ ਦੇ ਲਾਲਚ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ | ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਫ਼ਵਾਦ ਅਮਾਨ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਅਕਵਾਮ-ਏ-ਮੁਤਹਿਦਾ ਨੇ ਦੋਹਾ ‘ਚ ਬੈਠਕ ਕਰਕੇ ਤਾਲਿਬਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਅਫ਼ਗਾਨ ਫ਼ੌਜ ਵਿਰੁੱਧ ਉਨ੍ਹਾਂ ਨੂੰ ਪਾਕਿ ਵਲੋਂ ਸਮਰਥਨ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਮਦਦ ਲਈ ਪਾਕਿ ‘ਚ ਸਿਖਲਾਈ ਲੈ ਚੁਕੇ ਜਿਹਾਦੀਆਂ ਨੂੰ ਹਥਿਆਰਾਂ ਸਮੇਤ ਵੱਡੀ ਗਿਣਤੀ ‘ਚ ਅਫ਼ਗਾਨਿਸਤਾਨ ਭੇਜਿਆ ਜਾ ਰਿਹਾ ਹੈ |

ਉੱਧਰ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਵਧਦੀ ਹਿੰਸਾ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਹੈ | ਉਨ੍ਹਾਂ ਨੇ ਕਿਹਾ ਕਿ ਅਫ਼ਗਾਨ ਸਰਕਾਰ ਅਤੇ ਫ਼ੌਜ ਹੁਣ ਤਾਲਿਬਾਨ ਦੇ ਵਧਦੇ ਪ੍ਰਭਾਵ ਨੂੰ ਘਟਾਉਣ ਅਤੇ ਮੁੱਖ ਸ਼ਹਿਰੀ ਖੇਤਰਾਂ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰੇਗੀ | ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਗਨੀ ਦੇ ਭਾਸ਼ਣ ਦੇ ਕੁਝ ਘੰਟਿਆਂ ਬਾਅਦ ਹੀ ਤਾਲਿਬਾਨ ਨੇ ਹੇਲਮੰਦ ਪ੍ਰਾਂਤ ਦੀ ਰਾਜਧਾਨੀ ਲਸ਼ਕਰ ਗਾਹ ‘ਚ ਸੂਬਾਈ ਸਰਕਾਰ ਦੇ ਰੇਡੀE ਅਤੇ ਟੀ. ਵੀ. ਸਟੇਸ਼ਨ ‘ਤੇ ਕਬਜ਼ਾ ਕਰ ਲਿਆ | ਲਸ਼ਕਰ ਗਾਹ ‘ਤੇ ਹੋਏ ਤਾਲਿਬਾਨੀ ਹਮਲੇ ‘ਚ 38 ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ 156 ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ |

Leave a Reply

Your email address will not be published.