ਪਾਕਿ ‘ਚ ਭਿਆਨਕ ਸੜਕ ਹਾਦਸਾ 31 ਮੌਤਾਂ-40 ਜ਼ਖ਼ਮੀ

Home » Blog » ਪਾਕਿ ‘ਚ ਭਿਆਨਕ ਸੜਕ ਹਾਦਸਾ 31 ਮੌਤਾਂ-40 ਜ਼ਖ਼ਮੀ
ਪਾਕਿ ‘ਚ ਭਿਆਨਕ ਸੜਕ ਹਾਦਸਾ 31 ਮੌਤਾਂ-40 ਜ਼ਖ਼ਮੀ

ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਹਿੰਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਡੇਰਾ ਗ਼ਾਜ਼ੀ ਖਾਨ ‘ਚ ਹਾਈਵੇਅ ‘ਤੇ ਇਕ ਯਾਤਰੀ ਬੱਸ ਦੇ ਟਰੱਕ ਨਾਲ ਟਕਰਾਉਣ ਨਾਲ ਲਗਭਗ 31 ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ‘ਚ 40 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਜ਼ਖ਼ਮੀ ਹੋਏ ਅਤੇ ਮਾਰੇ ਗਏ ਲੋਕਾਂ ‘ਚ ਵੱਡੀ ਗਿਣਤੀ ਉਨ੍ਹਾਂ ਯਾਤਰੂਆਂ ਦੀ ਹੈ ਜੋ ਈਦ-ਉਲ-ਅਜ਼ਹਾ ਮਨਾਉਣ ਲਈ ਆਪਣੇ ਘਰਾਂ ਨੂੰ ਜਾ ਰਹੇ ਸਨ। ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਕੁਝ ਦੀ ਹਾਲਤ ਗੰਭੀਰ ਸੱਟਾਂ ਲੱਗਣ ਕਰਕੇ ਚਿੰਤਾਜਨਕ ਬਣੀ ਹੋਈ ਹੈ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ 18 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ, ਤਾਂ ਉਹ ਜ਼ਿਲ੍ਹਾ ਡੇਰਾ ਗ਼ਾਜ਼ੀ ਖ਼ਾਨ ਦੇ ਤਾਉਂਸਾ ਬਾਈਪਾਸ ਨੇੜੇ ਸਿੰਧ ਰਾਜ ਮਾਰਗ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਨੇ ਪੁਸ਼ਟੀ ਕੀਤੀ ਹੈ ਕਿ ਡੇਰਾ ਗ਼ਾਜ਼ੀ ਖਾਨ ਨੇੜੇ ਹੋਏ ਹਾਦਸੇ ‘ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਸੀ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੱਜਦਾਰ ਅਤੇ ਗ੍ਰਹਿ ਮੰਤਰੀ ਸ਼ੇਖ਼ ਰਾਸ਼ੀਦ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ।

Leave a Reply

Your email address will not be published.