ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ

Home » Blog » ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ
ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ

ਇਸਲਾਮਾਬਾਦ / ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿੱਤ ਮੰਤਰੀ ਡਾ. ਅਬਦੁਲ ਹਫੀਜ ਸ਼ੇਖ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੇ ਸਥਾਨ ’ਤੇ ਉਦਯੋਗ ਅਤੇ ਉਤਪਾਦਨ ਮੰਤਰੀ ਹਮਾਦ ਅਜਹਰ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ।

ਸੂਚਨਾ ਮੰਤਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾ ਟੀਵੀ ਨਿਊਜ਼ ਚੈਨਲ ਨੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼ਿਬਲੀ ਫਰਾਜ ਦੇ ਹਵਾਲੇ ਤੋਂ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਨਵੀਂ ਵਿੱਤ ਟੀਮ ਨੂੰ ਲਿਆਉਣ ਦਾ ਫ਼ੈਸਲਾ ਲਿਆ ਹੈ। ਖਾਨ ਦੇ 2018 ਵਿਚ ਸੱਤਾ ਵਿਚ ਆਉਣ ਦੇ ਬਾਅਦ ਤੋਂ ਵਿੱਤ ਮੰਤਰਾਲਾ ਸੰਭਾਲਣ ਵਾਲੇ ਅਜਹਰ ਤੀਜੇ ਮੰਤਰੀ ਹੋਣਗੇ। ਫਰਾਜ ਨੇ ਕਿਹਾ ਕਿ ਮੰਗਲਵਾਰ ਤੱਕ ਕਈ ਹੋਰ ਬਦਲਾਅ ਦੇ ਸਬੰਧ ਵਿਚ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਅਜਹਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਵੱਲੋਂ ਮੈਨੂੰ ਵਿੱਤ ਮੰਤਰਾਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।’ ਹਾਲ ਹੀ ਵਿਚ ਸੈਨੇਟ ਚੋਣਾਂ ਵਿਚ ਯੁਸੂਫ ਰਜਾ ਗਿਲਾਨੀ ਤੋਂ ਹਾਰਨ ਦੇ ਬਾਅਦ ਸ਼ੇਖ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਸੀ। ਸ਼ੇਖ ਨੂੰ ਪਿਛਲੇ ਸਾਲ ਵਿੱਤ ਮੰਤਰੀ ਬਣਾਇਆ ਗਿਆ ਸੀ। ਹਾਂਲਕਿ ਉਹ ਸੰਸਦ ਦੇ ਮੈਂਬਰ ਨਹੀਂ ਸਨ।

Leave a Reply

Your email address will not be published.