ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ

Home » Blog » ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ
ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ

ਅੰਮ੍ਤਿਸਰ / ਪਾਕਿਸਤਾਨ ਦੇ ਸੂਬਾ ਸਿੰਧ ਤੇ ਲਹਿੰਦੇ ਪੰਜਾਬ ਦੀ ਸਰਹੱਦ ‘ਤੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਭੋਂਗ ਸ਼ਹਿਰ ‘ਚ ਅੱਜ ਦੇਰ ਸ਼ਾਮ ਉੱਥੇ ਉਸਾਰੇ ਨਵੇਂ ਗਣੇਸ਼ ਮੰਦਰ ‘ਚ ਕੱਟੜਪੰਥੀਆਂ ਵਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ |

ਇਲਾਕੇ ਦੇ ਹਿੰਦੂ ਆਗੂਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੇ ਮੁਸਲਿਮ ਪ੍ਰਦਰਸ਼ਨਕਾਰੀਆਂ ਦੀ ਭੜਕੀ ਭੀੜ ਨੇ ਪਹਿਲਾਂ ਹਾਈਵੇ ‘ਤੇ ਰੋਕ ਲਗਾ ਕੇ ਮੰਦਰ ਦੀ ਮੌਜੂਦਗੀ ਦਾ ਵਿਰੋਧ ਜਾਹਿਰ ਕੀਤਾ ਤੇ ਇਸ ਨੂੰ ਇਸਲਾਮ ਦੇ ਵਿਰੁੱਧ ਦੱਸਿਆ | ਇਸ ਦੇ ਬਾਅਦ ਉਨ੍ਹਾਂ ਮੰਦਰ ‘ਚ ਭੰਨਤੋੜ ਕਰਨ ਤੋਂ ਬਾਅਦ ਉੱਥੇ ਹਿੰਦੂ ਦੇਵੀ ਦੇਵਤਿਆਂ ਦੀਆਂ ਸਥਾਪਿਤ ਕੀਤੀਆਂ ਸਾਰੀਆਂ ਮੂਰਤੀਆਂ ਬੜੀ ਬੇਰਿਹਮੀ ਨਾਲ ਤੋੜ ਦਿੱਤੀਆਂ | ਪ੍ਰਦਰਸ਼ਨਕਾਰੀਆਂ ਦੇ ਹਮਲੇ ਦੇ ਬਾਅਦ ਭੋਂਗ ਸ਼ਹਿਰ ਦੇ ਸਭ ਹਿੰਦੂ ਪਰਿਵਾਰ ਉੱਥੋਂ ਆਪਣੀਆਂ ਜਾਨਾਂ ਬਚਾ ਕੇ ਕਿਸੇ ਸੁਰੱਖਿਅਤ ਸਥਾਨ ‘ਤੇ ਪਹੁੰਚ ਗਏ | ਰਾਤ ਲਗਪਗ 10 ਵਜੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਡੀ.ਪੀ.ਓ. ਅਸਦ ਸਰਫ਼ਰਾਜ ਤੇ ਡਿਪਟੀ ਕਮਿਸ਼ਨਰ ਡਾ. ਖ਼ੁਰਮ ਸ਼ਹਿਬਾਜ਼ ਤੇ ਹੋਰ ਅਧਿਕਾਰੀ ਵੱਡੀ ਗਿਣਤੀ ‘ਚ ਰੇਂਜ਼ਰਜ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉੱਧਰ ਪਾਕਿ ਹਿੰਦੂ ਕੌਂਸਲ ਦੇ ਸਦਰ ਐਮ.ਐਨ.ਏ. ਰਮੇਸ਼ ਕੁਮਾਰ ਵਾਂਕਵਾਨੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ਼ਹਿਰ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ |

Leave a Reply

Your email address will not be published.