ਪਾਕਿਸਤਾਨ ‘ਚ ਨਹੀਂ ਮਿਲ ਰਹੀਆਂ ਬੁਖ਼ਾਰ ਦੀਆਂ ਦਵਾਈਆਂ, ਮੱਚੀ ਹਾਹਾਕਾਰ

Home » Blog » ਪਾਕਿਸਤਾਨ ‘ਚ ਨਹੀਂ ਮਿਲ ਰਹੀਆਂ ਬੁਖ਼ਾਰ ਦੀਆਂ ਦਵਾਈਆਂ, ਮੱਚੀ ਹਾਹਾਕਾਰ
ਪਾਕਿਸਤਾਨ ‘ਚ ਨਹੀਂ ਮਿਲ ਰਹੀਆਂ ਬੁਖ਼ਾਰ ਦੀਆਂ ਦਵਾਈਆਂ, ਮੱਚੀ ਹਾਹਾਕਾਰ

ਪਾਕਿਸਤਾਨ ‘ਚ ਬੁਖਾਰ ਦੀਆਂ ਦਵਾਈਆਂ ਦੀ ਕਾਫੀ ਕਮੀ ਹੋ ਗਈ ਹੈ। ਪੈਰਾਸੀਟਾਮੋਲ ਵਰਗੀਆਂ ਦਵਾਈਆਂ ਵੀ ਮੈਡੀਕਲ ਸਟੋਰਾਂ ਤੋਂ ਨਹੀਂ ਮਿਲ ਰਹੀਆਂ।

ਦੱਸਿਆ ਜਾ ਰਿਹਾ ਹੈ ਕਿ ਬੁਖ਼ਾਰ ਦੀਆਂ ਦਵਾਈਆਂ ਵਿੱਚ ਆਈ ਕਮੀ ਦਾ ਮੁੱਖ ਕਾਰਨ ਏਸ਼ੀਆ ਵਿੱਚ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ ਹੈ।

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਪੂਰਾ ਵਿਸ਼ਵ ਕੋਰੋਨਾ ਅਤੇ ਕੋਰੋਨਾ ਦੇ ਆ ਰਹੇ ਨਵੇਂ ਰੂਪਾਂ ਨਾਲ ਜੂਝ ਰਿਹਾ ਹੈ। ਇਸ ਸਮੇਂ ਪਾਕਿਸਤਾਨ ਵਿੱਚ ਸਰਗਰਮ ਕੋਵਿਡ-19 ਦੇ ਮਰੀਜ਼ਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਬੁਖਾਰ ਦੀ ਦਵਾਈ ਦੀ ਮੰਗ ਤੇਜ਼ੀ ਨਾਲ ਵਧੀ ਹੈ, ਪਰ ਸਪਲਾਈ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਕਾਰਨਾਂ ਵਿੱਚ ਨਾ ਸਿਰਫ਼ ਪਾਕਿਸਤਾਨ ਦੀ ਫਾਰਮਾ ਇੰਡਸਟਰੀ ਬਲਕਿ ਏਸ਼ੀਆ ਦੇ ਫਾਰਮਾ ਵਪਾਰ ਦੀ ਵੀ ਭੂਮਿਕਾ ਹੈ।

Leave a Reply

Your email address will not be published.