ਪਾਕਿਸਤਾਨ ਚ ਗੁਰਦੁਆਰੇ ਨੂੰ ਮਸਜਿਦ ਦੱਸ ਕੇ ਲਗਾ ਦਿੱਤਾ ਤਾਲਾ

ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ‘ਤੇ ਮੁਸਲਿਮ ਕੱਟੜਪੰਥੀਆਂ ਨੇ ਤਾਲਾ ਲਗਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਈਟੀਪੀਬੀ ਨੇ ਮੁਸਲਿਮ ਕੱਟੜਪੰਥੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਨੂੰ ਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁਸਲਿਮ ਕੱਟੜਪੰਥੀ ਗੁਰਦੁਆਰਾ ਨੂੰ ਮਸਜਿਦ ਦੱਸ ਰਹੇ ਹਨ। ਇਸ ਦੇ ਕਾਰਨ ਗੁਰਦੁਆਰੇ ‘ਤੇ ਤਾਲਾ ਲਗਾਇਆ ਗਿਆ ਹੈ। ਘਟਨਾ ਦੇ ਬਾਅਦ ਸਥਾਨਕ ਸਿੱਖ ਭਾਈਚਾਰੇ ਵਿਚਰੋਸ ਹੈ। ਹਾਲਾਂਕਿ ਗੁਰਦੁਆਰਾ ਨੂੰ ਮਸਜਿਦ ਦੱਸਣ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ। ਲਗਭਗ 2 ਸਾਲ ਪਹਿਲਾਂ ਵੀ ਇੰਝ ਹੀ ਹੋਇਆ ਸੀ ਜਦੋਂ ਇਤਿਹਾਸਕ ਗੁਰਦੁਆਰੇ ਨੂੰ ਮਸਜਿਦ ਦੱਸਿਆ ਗਿਆ ਸੀ। ਹਾਲਾਂਕਿ ਉਦੋਂ ਭਾਰਤ ਵੱਲੋਂ ਪਾਕਿਸਤਾਨ ਦੇ ਸਾਹਮਣੇ ਸਖਤ ਵਿਰੋਧ ਦਰਜ ਕਰਾਇਾ ਗਿਆ ਸੀ। ਰਿਪੋਰਟ ਮੁਤਾਬਕ ਦੋ ਸਾਲ ਪਹਿਲਾਂ ਅਜਿਹੀ ਹੀ ਘਟਨਾ ‘ਤੇ ਭਾਰਤ ਨੇ ਸਖਤ ਸ਼ਬਦਾਂ ਵਿਚ ਚਿੰਤਾ ਪ੍ਰਗਟ ਕੀਤੀ ਸੀ। ਭਾਰਤ ਨੇ ਕਿਹਾ ਸੀ ਕਿ ਗੁਰਦੁਆਰਾ ਸ਼ਰਧਾ ਦਾ ਸਥਾਨ ਹੈ ਤੇ ਸਿੱਖ ਭਾਈਚਾਰਾ ਇਸ ਨੂੰ ਪਵਿੱਤਰ ਮੰਨਦਾ ਹੈ। ਪਾਕਿਸਤਾਨ ਦੀ ਏਜੰਸੀ ਮੁਤਾਬਕ ਲਾਹੌਰ ਦੇ ਇਸ ਗੁਰਦੁਆਰੇ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਥੇ ਹਰ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਗੁਰਦੁਆਰਾ ਸ਼ਹੀਦ ਗੰਜ ਵਿਚ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਹੁੰਦੇ ਹਨ। ਇਹ ਗੁਰਦੁਆਰਾ ਸ਼ਹੀਦ ਗੰਜ ਨਲੋਖਾ ਇਲਾਕੇ ਵਿਚ ਲਾਹੌਰ ਸ਼ਹਿਰ ਤੋਂ ਥੋੜਾ ਬਾਹਰ ਸਥਿਤ ਹੈ। ਕੱਟੜਪੰਥੀਆਂ ਦਾ ਮੰਨਣਾ ਹੈ ਕਿ ਇਹ ਕਿਸੇ ਸਮੇਂ ਦਾਰਾ ਸ਼ਿਕੋਹ ਦਾ ਮਸ਼ਹੂਰ ਮਹਿਲ ਸੀ। ਦਾਰਾ ਸ਼ਿਕੋਹ ਨੇ ਆਪਣੇ ਛੋਟੇ ਭਰਾ ਔਰੰਗਜ਼ੇਬ ਦੇ ਹੱਥੋਂ ਆਪਣੀ ਹੱਤਿਆ ਤੋਂ ਪਹਿਲਾਂ ਲਾਹੌਰ ਦੇ ਗਵਰਨਰ ਵਜੋਂ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਸਿੱਖਾਂ ਦਾ ਮੰਨਣਾ ਹੈ ਕਿ ਲਾਹੌਰ ਦੇ ਗਵਰਨਰ ਅਤੇ ਮੁਗਲ ਸਾਮਰਾਜ ਦੇ ਨੁਮਾਇੰਦੇ ਮੀਰ ਮੰਨੂ ਦੇ ਹੁਕਮਾਂ ‘ਤੇ ਹਜ਼ਾਰਾਂ ਬੇਗੁਨਾਹ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਸੀ। 

Leave a Reply

Your email address will not be published. Required fields are marked *