ਪਹਿਲੀ ਵਾਰ ਕੋਈ ਸਿਆਹਫਾਮ ਔਰਤ ਹੋ ਸਕਦੀ ਹੈ ਅਮਰੀਕੀ ਸੁਪਰੀਮ ਕੋਰਟ ਦੀ ਜੱਜ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਫਰਵਰੀ ਦੇ ਆਖ਼ਿਰ ਵਿਚ ਪਹਿਲੀ ਵਾਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਦੇ ਅਹੁਦੇ ਲਈ ਇਕ ਸਿਆਹਫਾਮ ਔਰਤ ਨੂੰ ਨਿਯੁਕਤ ਕਰਨ ਦਾ ਇਤਿਹਾਸਕ ਕਦਮ ਚੁੱਕਣ ਵਾਲੇ ਹਨ।

ਇਹ ਔਰਤ ਜਸਟਿਸ ਸਟੀਫਨ ਬੇਯਰ ਦਾ ਸਥਾਨ ਲਵੇਗੀ। ਜਾਣਕਾਰੀ ਅਨੁਸਾਰ ਬਾਇਡਨ ਸੇਵਾਮੁਕਤ ਹੋ ਰਹੇ ਜਸਟਿਸ ਬੇਯਰ ਨੂੰ ਪੰਜ ਦਹਾਕਿਆਂ ਤੋਂ ਜਾਣਦੇ ਹਨ। 83 ਸਾਲਾ ਜਸਟਿਸ ਨੇ ਆਪਣੀ ਸੇਵਾ-ਮੁਕਤੀ ਦੀ ਸਵੈ-ਘੋਸ਼ਣਾ ਰਾਸ਼ਟਰਪਤੀ ਨੂੰ ਇਕ ਪੱਤਰ ਵਿਚ ਦਿੱਤੀ ਹੈ। ਅਮਰੀਕੀ ਸੈਨੇਟ ਨੇ ਜਸਟਿਸ ਦੇ ਉਤਰਾਧਿਕਾਰੀ ਦੀ ਪੁਸ਼ਟੀ ਕੀਤੀ ਹੈ। ਬਾਇਡਨ ਨੇ ਕਿਹਾ ਕਿ ਉਹ ਜਸਟਿਰ ਬੇਯਰ ਦੇ ਉਤਰਾਧਿਕਾਰੀ ਨਿਯੁੁਕਤ ਕਰਨ ਲਈ ਕਾਫੀ ਯਤਨਸ਼ੀਲ ਹਨ। ਬਾਇਡੇਨ ਦੇ ਮੁਤਾਬਿਕ ਕੇਤਨਜੀ ਬਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦਾ ਅਗਲਾ ਜਸਟਿਸ ਬਣਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਯਰ ਦੀ 27 ਸਾਲਾਂ ਬਾਅਦ ਹੋ ਰਹੀ ਸੇਵਾ-ਮੁਕਤੀ ’ਤੇ 9 ਮੈਂਬਰੀ ਅਦਾਲਤ ਵਿਚ ਪਹਿਲੀ ਵਾਰ ਸਥਾਨ ਖਾਲੀ ਹੋਇਆ ਹੈ।

Leave a Reply

Your email address will not be published. Required fields are marked *