ਪਹਿਲੀ ਵਾਰ ਇਕ ਦਿਨ ‘ਚ 4 ਲੱਖ ਤੋਂ ਵੱਧ ਠੀਕ ਹੋਏ ਮਰੀਜ਼

Home » Blog » ਪਹਿਲੀ ਵਾਰ ਇਕ ਦਿਨ ‘ਚ 4 ਲੱਖ ਤੋਂ ਵੱਧ ਠੀਕ ਹੋਏ ਮਰੀਜ਼
ਪਹਿਲੀ ਵਾਰ ਇਕ ਦਿਨ ‘ਚ 4 ਲੱਖ ਤੋਂ ਵੱਧ ਠੀਕ ਹੋਏ ਮਰੀਜ਼

ਨਵੀਂ ਦਿੱਲੀ, 18 ਮਈ-ਭਾਰਤ ‘ਚ ਕੋਰੋਨਾ ਮਾਮਲਿਆਂ ਦੀ ਘਟ ਰਹੀ ਗਿਣਤੀ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਵਧ ਰਹੀ ਦਰ ਨੂੰ ਸਿਹਤ ਮੰਤਰਾਲੇ ਨੇ ਸਾਂਝੀਆਂ ਅਤੇ ਵਿਵਸਥਿਤ ਤਰੀਕੇ ਨਾਲ ਉਲੀਕੀਆਂ ਕੋਸ਼ਿਸ਼ਾਂ ਦਾ ਨਤੀਜਾ ਕਰਾਰ ਦਿੰਦਿਆਂ ਨਾਲੋ-ਨਾਲ ਢਿੱਲ ਨਾ ਵਰਤਣ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਅਜੇ ਥੱਕਿਆ ਨਹੀਂ ਹੈ |

ਇਸ ਲਈ ਸਾਡੇ ਕੋਲ ਥੱਕਣ ਦਾ ਬਦਲ ਨਹੀਂ ਹੈ | ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਦੱਸਿਆ ਕਿ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 4 ਲੱਖ, 22 ਹਜ਼ਾਰ 436 ਲੋਕ ਸਿਹਤਯਾਬ ਹੋਏ ਹਨ, ਜੋ ਹੁਣ ਤੱਕ ਦਾ ਰਿਕਾਰਡ ਹੈ | ਹਾਲਾਂਕਿ ਇਸੇ ਹੀ ਸਮੇਂ ਦੌਰਾਨ ਮੌਤਾਂ ਦੇ ਅੰਕੜੇ ਨੇ ਵੀ ਰਿਕਾਰਡ ਬਣਾਉਂਦਿਆਂ ਹੁਣ ਤੱਕ ਦੀਆਂ ਸਭ ਤੋਂ ਵੱਧ 4329 ਮੌਤਾਂ ਦਰਜ ਕਰਵਾਈਆਂ, ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 2,78,719 ਤੱਕ ਪੁੱਜ ਗਿਆ |

ਮੌਤ ਦਰ ਚਿੰਤਾ ਦਾ ਕਾਰਨ ਨੀਤੀ ਆਯੋਗ ਦੇ ਮੈਂਬਰ ਡਾ: ਵੀ.ਕੇ. ਪਾਲ ਨੇ ਪੰਜਾਬ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ Eਡੀਸ਼ਾ ਦੇ ਹਾਲਾਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਰਾਜਾਂ ‘ਚ ਮੌਤ ਦਰ ਚਿੰਤਾ ਦਾ ਕਾਰਨ ਹੈ | ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 2 ਲੱਖ, 63 ਹਜ਼ਾਰ, 533 ਲੋਕ ਕੋਰੋਨਾ ਪਾਜ਼ੀਟਿਵ ਹੋਏ | ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋਰੋਨਾ ਮਾਮਲਿਆਂ ਦੀ ਗਿਣਤੀ 3 ਲੱਖ ਤੋਂ ਘੱਟ ਰਹੀ | ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪੂਰੇ ਦੇਸ਼ ‘ਚ ਇਕ ਦਿਨ ‘ਚ ਰਿਕਾਰਡ 4,22,436 ਲੋਕਾਂ ਦੇ ਠੀਕ ਹੋਣ ਦਾ ਅੰਕੜਾ ਸਾਂਝਾ ਕਰਦਿਆਂ ਦੇਸ਼ ‘ਚ ਵਧੀ ਹੋਈ ਸਿਹਤਯਾਬੀ ਦੀ ਦਰ ‘ਚ ਹੋਇਆ ਸੁਧਾਰ ਦੱਸਦਿਆਂ ਕਿਹਾ ਕਿ 3 ਮਈ ਨੂੰ ਠੀਕ ਹੋਣ ਦੀ ਔਸਤ ਦਰ 81.7 ਫ਼ੀਸਦੀ ਤੋਂ ਵਧ ਕੇ 85.6 ਫ਼ੀਸਦੀ ਹੋ ਗਈ ਹੈ | ਲਵ ਅਗਰਵਾਲ ਨੇ ਕਿਹਾ ਕਿ ਹੁਣ ਤੱਕ ਕੁੱਲ 2,15,96,512 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ 26 ਰਾਜਾਂ ‘ਚ ਰੋਜ਼ਾਨਾ ਮਿਲਣ ਵਾਲੇ ਮਾਮਲਿਆਂ ਤੋਂ ਵੱਧ ਤਦਾਦ ਠੀਕ ਹੋਣ ਵਾਲੇ ਮਾਮਲਿਆਂ ਦੀ ਸੀ |

ਦੋ ਫ਼ੀਸਦੀ ਆਬਾਦੀ ਅੰਦਰ ਹੀ ਕਾਬੂ ਪਾਉਣ ‘ਚ ਹੋਏ ਸਫ਼ਲ ਕੋਰੋਨਾ ਦੀ ਦੂਜੀ ਲਹਿਰ ਨੂੰ ਕਾਬੂ ਪਾਉਣ ਦਾ ਦਾਅਵਾ ਕਰਦਿਆਂ ਸਿਹਤ ਮੰਤਰਾਲੇ ਨੇ ਕਿਹਾ ਕਿ ਹਾਲੇ ਤੱਕ ਦੇਸ਼ ਦੀ ਕੁੱਲ ਆਬਾਦੀ ਦਾ 1.8 ਫ਼ੀਸਦੀ ਹਿੱਸਾ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਹੈ | ਲਵ ਅਗਰਵਾਲ ਨੇ ਕਿਹਾ ਕਿ ਭਾਰਤ ਵਾਇਰਸ ਦੇ ਪਸਾਰ ਨੂੰ 2 ਫ਼ੀਸਦੀ ਤੋਂ ਵੀ ਘੱਟ ਆਬਾਦੀ ‘ਚ ਰੋਕਣ ਦੇ ਸਮਰੱਥ ਹੈ | ਹਾਲਾਂਕਿ ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ 98 ਫ਼ੀਸਦੀ ਅਬਾਦੀ ਅਜੇ ਵੀ ਕੋਰੋਨਾ ਦੀ ਲਪੇਟ ‘ਚ ਆ ਸਕਦੀ ਹੈ |

ਬੱਚਿਆਂ ‘ਤੇ ਕੋਵੈਕਸੀਨ ਦਾ ਟ੍ਰਾਇਲ ਦੋ ਹਫ਼ਤੇ ‘ਚ ਕੋਰੋਨਾ ਦੀ ਤੀਜੀ ਲਹਿਰ ਦੇ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵ ਦੀ ਪੇਸ਼ੀਨਗੋਈ ਦਰਮਿਆਨ ਕੇਂਦਰ ਨੇ ਆਪਣੇ ਵਲੋਂ ਪਹਿਲਾਂ ਤੋਂ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਦਵਾਈਆਂ ਦੀ ਨੇਮਬੱਧ ਸੰਸਥਾ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਵਲੋਂ 2 ਤੋਂ 18 ਸਾਲ ਦੇ ਬੱਚਿਆਂ ‘ਤੇ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਇਹ ਟ੍ਰਾਇਲ 10-12 ਦਿਨਾਂ ਤੋਂ ਸ਼ੁਰੂ ਹੋ ਜਾਣਗੇ | ਹਾਲੇ ਤੱਕ ਹੋਏ ਅਧਿਐਨ ਮੁਤਾਬਿਕ ਛੋਟੀ ਉਮਰ ਦੇ ਬੱਚੇ ਕੋਰੋਨਾ ਪ੍ਰਭਾਵਿਤ ਹੁੰਦੇ ਹਨ ਪਰ ਉਨ੍ਹਾਂ ‘ਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਇਨ੍ਹਾਂ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ | ਡਾ: ਪਾਲ ਨੇ ਡੀ.ਆਰ.ਡੀ.E. ਵਲੋਂ ਵਿਕਸਿਤ ਕੀਤੀ ਕੋਰੋਨਾ ਰੋਕੂ ਦਵਾਈ 2-ਡੀ.ਜੀ. ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਨੂੰ ਇਲਾਜ ਕਰਨ ਦੇ ਪ੍ਰੋਟੋਕਾਲ ‘ਚ ਜੋੜਨ ਲਈ ਦਵਾਈ ਦੀ ਜਾਂਚ ਕਰੇਗੀ |

ਬਲੈਕ ਫੰਗਸ ਬਾਰੇ ਮੁੜ ਦਿੱਤੀ ਚਿਤਾਵਨੀ ਬਲੈਕ ਫੰਗਸ ਬਾਰੇ ਮੁੜ ਚਿਤਾਵਨੀ ਦਿੰਦਿਆਂ ਕੇਂਦਰ ਸਰਕਾਰ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਵਧੇਰੇ ਸਾਵਧਾਨੀ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਮੇਂ-ਸਮੇਂ ‘ਤੇ ਆਪਣਾ ਸ਼ੂਗਰ ਲੈਵਲ ਚੈੱਕ ਕਰਦੇ ਰਹੋ|

Leave a Reply

Your email address will not be published.