ਪਲਾਸਟਿਕ ‘ਤੇ 8 ਦਿਨ ਤੇ ਚਮੜੀ ‘ਤੇ 21 ਦਿਨ ਤਕ ਜਿਉਂਦਾ ਰਹਿੰਦਾ ਹੈ ਓਮੀਕ੍ਰੋਨ

ਭਾਰਤ ‘ਚ ਕੋਰੋਨਾ ਦੇ ਕੁੱਲ 2,85,914 ਲੱਖ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ 24 ਘੰਟਿਆਂ ‘ਚ ਇਸ ਮਹਾਮਾਰੀ ਨਾਲ 665 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 4 ਕਰੋਡ਼ ਤੋਂ ਉਪਰ ਪਹੁੰਚ ਗਈ ਹੈ। ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਭਾਰਤ ਦੁਨੀਆਂ ਭਰ ‘ਚੋਂ ਦੂਸਰੇ ਸਥਾਨ ‘ਤੇ ਹੈ। ਅਮਰੀਕਾ 7.29 ਕਰੋਡ਼ ਲੋਕਾਂ ਦੇ ਸੰਕ੍ਰਮਣ ਨਾਲ ਪਹਿਲੇ ਸਥਾਨ ‘ਤੇ ਹੈ।ਇਹ ਮਾਮਲੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਰਕੇ ਵਧ ਰਹੇ ਹਨ।

ਪਲਾਸਟਿਕ ਤੇ ਚਮਡ਼ੀ ‘ਤੇ ਜ਼ਿਆਦਾ ਦੇਰ ਜਿੰਦਾ ਰਹਿੰਦਾ ਹੈ ਓਮੀਕ੍ਰੋਨ

ਜਾਪਾਨੀ ਸੋਧਕਰਤਾਵਾਂ ਨੇ ਲੈਬ ਪਰੀਖਣ ‘ਚ ਇਹ ਪਾਇਆ ਕਿ ਓਮੀਕ੍ਰੋਨ ਵੇਰੀਐਂਟ ਪਲਾਸਟਿਕ ਤੇ ਮਨੁੱਖੀ ਚਮਡ਼ੀ ‘ਤੇ ਕੋਰੋਨਾ ਦੇ ਪੁਰਾਣੇ ਵੇਰੀਐਂਟ ਦੀ ਬਜਾਏ ਜ਼ਿਆਦਾ ਸਮਾਂ ਜਿੰਦਾ ਰਹਿ ਸਕਦਾ ਹੈ। ਪਲਾਸਟਿਕ ‘ਤੇ ਅਲਫਾ, ਬੀਟਾ, ਗਾਮਾ ਤੇ ਡੈਲਟਾ ਵੇਰੀਐਂਟ ਦਾ ਜਿੰਦਾ ਰਹਿਣ ਦਾ ਔਸਤ ਸਮਾਂ ਕ੍ਰਮਵਾਰ-56 ਘੰਟੇ,191.3 ਘੰਟੇ,156.6 ਘੰਟੇ,59.3 ਘੰਟੇ ਤੇ 114.0 ਘੰਟੇ ਸੀ। ਉੱਥੇ ਹੀ ਓਮੀਕ੍ਰੋਨ 193.5 ਘੰਟੇ ਜਿੰਦਾ ਰਹਿ ਸਕਦਾ ਹੈ।ਚਮਡ਼ੀ ‘ਤੇ ਅਲਫਾ 19.6 ਘੰਟੇ, ਬੀਟਾ 19.1 ਘੰਟੇ,ਗਾਮਾ 11 ਘੰਟੇ, ਡੈਲਟਾ 16.8 ਘੰਟੇ ਤੇ ਓਮੀਕ੍ਰੋਨ 21.1 ਘੰਟੇ ਜਿੰਦਾ ਰਹਿ ਸਕਦਾ ਹੈ।

ਸੋਧ ‘ਚ ਇਹ ਪਾਇਆ ਗਿਆ ਹੈ ਕਿ ਅਲਕੋਹਲ ਯੁਕਤ ਕੋਈ ਵੀ ਸੈਨੇਟਾਈਜ਼ਰ ਵਰਤਣ ਨਾਲ 15 ਸੈਕਿੰਡ ‘ਚ ਕਿਸੇ ਵੀ ਤਰ੍ਹਾਂ ਦਾ ਵੇਰੀਐਂਟ ਖਤਮ ਹੋ ਜਾਂਦਾ ਹੈ।ਇਹੀ ਕਾਰਨ ਹੈ ਕਿ ਸੈਨੇਟਾਈਜ਼ਰ ਦੀ ਵਰਤੋਂ ਕਰਨ ‘ਤੇ ਹੀ ਜ਼ੋਰ ਦਿੱਤਾ ਜਾਂਦਾ ਹੈ। WHO ਵੀ ਲਗਾਤਾਰ ਕੋਰੋਨਾ ਨਾਲ ਜੁਡ਼ੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ ਜਿਸ ‘ਚ ਮਾਸਕ ਪਾਉਣਾ, ਸਰੀਰਕ ਦੂਰੀ ਬਣਾ ਕੇ ਰੱਖਣਾ ਤੇ ਸਫ਼ਾਈ ਦਾ ਧਿਆਨ ਰੱਖਣਾ ਸ਼ਾਮਲ ਹੈ।

Leave a Reply

Your email address will not be published. Required fields are marked *