ਪਰੇਸ਼ਾਨ ਨਾ ਹੋਵੋ! ਕੋਰੋਨਾ ਦੇ ਇਲਾਜ ਲਈ SBI ਦੇ ਰਿਹੈ Loan, ਜਾਣੋ ਕਿਵੇਂ ਕਰੀਏ ਅਪਲਾਈ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।

ਇਸ ਕਾਰਨ ਪੂਰੇ ਦੇਸ਼ ਦੀਆਂ ਚਿੰਤਾਵਾਂ ਵਧ ਗਈਆਂ ਹਨ, ਪਰ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਹਾਂ ਜੋ ਕੁਝ ਹੱਦ ਤਕ ਤੁਹਾਡੀ ਚਿੰਤਾ ਨੂੰ ਘਟਾ ਦੇਵੇਗੀ। ਹਾਲਾਂਕਿ ਸਿਹਤ ਬੀਮਾ ਲੈਣਾ ਅੱਜ ਦੀ ਸਥਿਤੀ ਵਿਤ ਬਹੁਤ ਜ਼ਰੂਰੀ ਹੋ ਗਿਆ ਹੈ, ਜੇਕਰ ਤੁਹਾਡੇ ਕੋਲ ਸਿਹਤ ਬੀਮਾ ਨਹੀਂ ਹੈ ਤੇ ਤੁਸੀਂ ਕੋਰੋਨਾ ਪਾਜ਼ੇਟਿਵ ਆ ਗਏ ਹੋ ਤਾਂ ਇਲਾਜ ਵਿਚ ਆਉਣ ਵਾਲਾ ਖਰਚ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਜ਼ਿਆਦਾ ਪਰੇਸ਼ਾਨੀ ਉਦੋਂ ਹੋ ਸਕਦੀ ਹੈ ਜਦੋਂ ਤੁਹਾਡੇ ਕੋਲ ਇਲਾਜ ਲਈ ਪੈਸੇ ਪੂਰੇ ਨਾ ਹੋਣ, ਪਰ ਹੁਣ SBI ਦੇ ਗਾਹਕਾਂ ਲਈ ਇਹ ਪਰੇਸ਼ਾਨੀ ਕੁਝ ਘੱਟ ਹੋ ਗਈ ਹੈ।

SBI ਕਵਚ ਪਰਸਨਲ ਲੋਨ

ਦਰਅਸਲ, SBI ਕਵਚ ਪਰਸਨਲ ਲੋਨ ਆਫਰ ਕਰ ਰਿਹਾ ਹੈ। ਇਸ ਨਾਲ ਕੋਵਿਡ ਪਾਜ਼ੇਟਿਵ ਆਉਣ ਵਾਲੇ ਲੋਕਾਂ ਦਾ ਇਲਾਜ ਕੀਤਾ ਜਾਵੇਗਾ। SBI ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ, SBI ਕਵਚ ਪਰਸਨਲ ਲੋਨ ਦਾ ਟੀਚਾ ਬੈਂਕ ਦੇ ਸਮੂਹ ਗਾਹਕ ਹਨ ਜਿਵੇਂ ਕਿ ਤਨਖਾਹਦਾਰ, ਗੈਰ-ਤਨਖ਼ਾਹਦਾਰ ਤੇ ਪੈਨਸ਼ਨਰ ਹਨ। ਇਸ ਲੋਨ ਦਾ ਪੈਸਾ ਗਾਹਕਾਂ ਦੀ ਤਨਖਾਹ, ਪੈਨਸ਼ਨ ਜਾਂ ਬਚਤ ਖਾਤੇ ‘ਚੋਂ ਜਮ੍ਹਾਂ ਕਰਵਾਇਆ ਜਾਂਦਾ ਹੈ ਜਿਸ ਨੂੰ ਗਾਹਕ ਆਪਣੇ ਇਲਾਜ ਦੇ ਖਰਚੇ ‘ਚ ਵਰਤ ਸਕਦਾ ਹੈ।

ਫੀਸ, ਵਿਆਜ, ਕਾਰਜਕਾਲ ਤੇ ਰਕਮ

SBI ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ SBI Kavach Personal Loan ਦੀ ਪ੍ਰੋਸੇਸਿੰਗ ਫੀਸ, ਸਿਕਓਰਿਟੀ, ਰੀ-ਪੇਮੈਂਟ ਜੁਰਮਾਨਾ ਤੇ ਫੋਰਕਲੋਜ਼ਰ ਫੀਸ ਕੋਈ ਨਹੀਂ ਹੈ। ਇਸ ਲਈ ਗਾਹਕ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ, ਉੱਥੇ ਹੀ ਜੇਕਰ ਵਿਆਜ ਦੀ ਗੱਲ ਕਰੀਏ ਤਾਂ ਇਸ ‘ਤੇ 8.5 ਫੀਸਦੀ ਤਕ ਵਿਆਜ ਦਰ ਲਾਗੂ ਹੁੰਦੀ ਹੈ। ਇਸ ਦੀ ਮਿਆਦ 60 ਮਹੀਨੇ ਤਕ ਹੋ ਸਕਦੀ ਹੈ। SBI ਇਸ ਤਹਿਤ ਘੱਟੋ-ਘੱਟ 25,000 ਰੁਪਏ ਤੇ ਜ਼ਿਆਦਾ ਤੋਂ ਜ਼ਿਆਦਾ 5 ਲੱਖ ਰੁਪਏ ਦਾ ਲੋਨ ਆਫਰ ਕਰਦਾ ਹੈ।

ਕਿਵੇਂ ਲੈ ਸਕਦੇ ਹਾਂ SBI ਕਵਚ ਪਰਸਨਲ ਲੋਨ

ਜੇ ਤੁਸੀਂ ਖੁਦ ਲੋਨ ਲੈਣਾ ਚਾਹੁੰਦੇ ਹੋ ਤਾਂ SBI ਇੰਟਰਨੈੱਟ ਬੈਂਕਿੰਗ, SBI Yono ਐਪ ਤੇ ਆਪਣੀ ਨੇੜਲੀ SBI ਸ਼ਾਖਾ ਤੋਂ ਲੋਨ ਲੈ ਸਕਦੇ ਹੋ। ਹਾਲਾਂਕਿ ਬੈਂਕ ਦੀ ਵੈੱਬਸਾਈਟ ‘ਤੇ ਇਸ ਦੇ ਲਈ ਜ਼ਰੂਰੀ ਦਸਤਾਵੇਜ਼ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਗਿਆ ਹੈ ਕਿ SBI ਕਵਚ ਪਰਸਨਲ ਲੋਨ ਲਈ ਕੋਰੋਨਾ ਪਾਜ਼ੇਟਿਵ ਰਿਪੋਰਟ ਦੀ ਜ਼ਰੂਰਤ ਹੁੰਦੀ ਹੈ।

Leave a Reply

Your email address will not be published. Required fields are marked *