ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ

Home » Blog » ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ
ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ

ਨਵੀਂ ਦਿੱਲੀ: ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਸੂਬੇ ਦੀ ਪ੍ਰਬੰਧਕੀ ਪ੍ਰੀਖਿਆ ਨੂੰ ਪਾਸ ਕੀਤਾ ਹੈ।

ਇਹਨਾਂ ਭੈਣਾਂ ਦੀਆਂ ਦੋ ਹੋਰ ਭੈਣਾਂ ਪਹਿਲਾਂ ਹੀ ਆਰਏਐਸ ਅਧਿਕਾਰੀ ਹਨ। ਆਰਏਐਸ ਵਿਚ ਚੁਣੀਆਂ ਗਈਆਂ ਇਹਨਾਂ ਤਿੰਨ ਭੈਣਾਂ ਦੇ ਨਾਮ ਰਿਤੂ, ਅੰਸ਼ੂ ਅਤੇ ਸੁਮਨ ਸਹਾਰਨ ਹਨ। ਤਿੰਨਾਂ ਨੇ 2018 ਵਿਚ ਆਰਏਐਸ ਦੀ ਪ੍ਰੀਖਿਆ ਦਿੱਤੀ ਸੀ। ਇਹਨਾਂ ਤੋਂ ਇਲਾਵਾ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀਆਂ ਸੜਕਾਂ ਦੀ ਸਫਾਈ ਕਰਨ ਵਾਲੀ ਇਕ ਮਿਊਂਸੀਪਲ ਕਰਮਚਾਰੀ ਆਸ਼ਾ ਕੰਡਾਰਾ ਦੀ ਵੀ ਆਰਏਐਸ 2018 ਵਿਚ ਚੋਣ ਹੋਈ ਹੈ। ਆਰਏਐਸ 2018 ਦਾ ਫਾਈਨਲ ਨਤੀਜਾ 13 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਨਤੀਜਿਆਂ ਤੋਂ ਬਾਅਦ ਇਹਨਾਂ ਭੈਣਾਂ ਵਿਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਰਿਤੂ, ਅੰਸ਼ੂ ਅਤੇ ਸੁਮਨ ਦੀਆਂ ਦੋ ਵੱਡੀਆਂ ਭੈਣਾਂ ਪਹਿਲਾਂ ਹੀ ਆਰਏਐਸ ਲਈ ਚੁਣੀਆਂ ਗਈਆਂ ਹਨ। ਉਹਨਾਂ ਵਿਚੋਂ ਮੰਜੂ ਕਾਰਪੋਰੇਟ ਇੰਸਪੈਕਟਰ ਹੈ ਅਤੇ ਰੋਮਾ ਸੁਜਾਨਗੜ ਵਿਚ ਬੀਡੀE ਵਜੋਂ ਤਾਇਨਾਤ ਹੈ। ਇੰਡੀਅਨ ਫੌਰੈਸਟ ਸਰਵਿਸ (ਆਈਐਫਐਸ) ਅਧਿਕਾਰੀ ਪ੍ਰਵੀਨ ਕਾਸਵਾਨ ਨੇ ਟਵਿਟਰ ‘ਤੇ ਇਹਨਾਂ ਤਿੰਨਾਂ ਭੈਣਾਂ ਦੀ ਖ਼ਬਰ ਸਾਂਝੀ ਕੀਤੀ ਅਤੇ ਵਧਾਈ ਦਿੱਤੀ। ਇਹ ਤਿੰਨ ਭੈਣਾਂ ਹਨੂੰਮਾਨਗੜ੍ਹ ਦੇ ਪਿੰਡ ਭੈਰੂਸਰੀ ਵਿਚ ਰਹਿੰਦੀਆਂ ਹਨ। ਅੰਸ਼ੂ ਨੇ 31, ਰੀਤੂ ਨੇ 96 ਅਤੇ ਸੁਮਨ ਨੇ 98ਵਾਂ ਰੈਂਕ ਹਾਸਲ ਕੀਤਾ ਹੈ। ਸਭ ਤੋਂ ਵੱਡੀ ਭੈਣ ਮੰਜੂ ਸਹਾਰਨ ਨੂੰ ਸਾਲ 2012 ਵਿਚ ਸਹਿਕਾਰੀ ਵਿਭਾਗ ਵਿਚ ਚੁਣਿਆ ਗਿਆ ਸੀ। ਉੱਥੇ ਹੀ 11 ਸਾਲ ਪਹਿਲਾਂ ਰੋਮਾ ਸਹਾਰਨ ਨੂੰ ਆਰਏਐਸ ਵਿਚ ਚੁਣਿਆ ਗਿਆ ਸੀ

Leave a Reply

Your email address will not be published.