ਪਦਮ ਵਿਭੂਸ਼ਨ ਨਾਲ ਸਨਮਾਨੇ ਜਾਣਗੇ ਮੁਲਾਇਮ ਯਾਦਵ, ਐੱਸ. ਐੱਮ. ਕ੍ਰਿਸ਼ਨਾ ਤੇ ਜ਼ਾਕਿਰ ਹੁਸੈਨ

ਨਵੀਂ ਦਿੱਲੀ, 25 ਜਨਵਰੀ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ, ਸਾਬਕਾ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਸਣੇ ਛੇ ਪ੍ਰਮੁੱਖ ਹਸਤੀਆਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਿਆ ਜਾਵੇਗਾ। ਇਸੇ ਦੌਰਾਨ ਦੇਸ਼ ਦੇ ਸਰਬੋਤਮ ਸਨਮਾਨ ‘ਭਾਰਤ ਰਤਨ’ ਲਈ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਪਦਮ ਸਨਮਾਨ ਜੇਤੂਆਂ ਨੂੰ ਵਧਾਈ ਦਿੱਤੀ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਐਲਾਨੀ ਗਈ ਸੂਚੀ ਅਨੁਸਾਰ ਸਨਅਤਕਾਰ ਕੁਮਾਰ ਮੰਗਲਮ ਬਿਰਲਾ, ਨਾਵਲਕਾਰ ਐੱਸ. ਐੱਲ ਭਈਰੱਪਾ ਅਤੇ ਆਥਰ ਸੁਧਾ ਮੂਰਤੀ ਸਣੇ 9 ਸਖ਼ਸ਼ੀਅਤਾਂ ਦੀ ਚੋਣ ਪਦਮ ਭੂਸ਼ਨ ਸਨਮਾਨ ਲਈ ਹੋਈ ਹੈ। -ਪੀਟੀਆਈ

Leave a Reply

Your email address will not be published. Required fields are marked *

Generated by Feedzy