ਨੌਸ਼ਹਿਰਾ ਪੰਨੂੰਆਂ ਨੇੜੇ ਸੜਕ ਹਾਦਸੇ ‘ਚ ਨਵ-ਵਿਆਹੁਤਾ ਸਣੇ ਚਾਰ ਜੀਆਂ ਦੀ ਮੌਤ

Home » Blog » ਨੌਸ਼ਹਿਰਾ ਪੰਨੂੰਆਂ ਨੇੜੇ ਸੜਕ ਹਾਦਸੇ ‘ਚ ਨਵ-ਵਿਆਹੁਤਾ ਸਣੇ ਚਾਰ ਜੀਆਂ ਦੀ ਮੌਤ
ਨੌਸ਼ਹਿਰਾ ਪੰਨੂੰਆਂ ਨੇੜੇ ਸੜਕ ਹਾਦਸੇ ‘ਚ ਨਵ-ਵਿਆਹੁਤਾ ਸਣੇ ਚਾਰ ਜੀਆਂ ਦੀ ਮੌਤ

ਸਰਹਾਲੀ ਕਲਾਂ / ਪਿੰਡ ਨੌਸ਼ਹਿਰਾ ਪੰਨੂੰਆਂ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ‘ਚ ਨਵ-ਵਿਆਹੁਤਾ ਸਣੇ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਟੋਰੇਵਾਲਾ ਦਾ ਇਹ ਪਰਿਵਾਰ ਆਪਣੇ ਨਵੇਂ ਵਿਆਹੇ ਨੂੰਹ-ਪੁੱਤ ਨੂੰ ਮੱਥਾ ਟਿਕਾਉਣ ਲਈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜਾ ਰਹੇ ਸਨ ਕਿ ਰਸਤੇ ‘ਚ ਇਹ ਹਾਦਸਾ ਵਾਪਰ ਗਿਆ। ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਇਸ ਪਰਿਵਾਰ ਨੇ ਪਿੰਡ ਸੰਘੇ ਵਿਆਹੀ ਆਪਣੀ ਧੀ ਨੂੰ ਭਰਾ ਦੇ ਵਿਆਹ ਦੀ ‘ਭਾਜੀ’ (ਮਠਿਆਈ) ਦੇਣ ਜਾਣਾ ਸੀ। ਮਠਿਆਈ ਮ੍ਰਿਤਕ ਦੇਹਾਂ ਕੋਲ ਸੜਕ ‘ਤੇ ਖਿਲਰੀ ਦੇਖ ਕੇ ਹਰ ਰਾਹਗੀਰ ਦੀਆਂ ਅੱਖਾਂ ‘ਚ ਹੰਝੂ ਸਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਨੌਸ਼ਹਿਰਾ ਪੰਨੂੰਆਂ ਕੋਲ ਇਸ ਪਰਿਵਾਰ ਦੀ ਆਲਟੋ ਕਾਰ ਮਿੱਟੀ ਲਿਜਾ ਰਹੀ ਟਰਾਲੀ ਨਾਲ ਪਿੱਛਿEਂ ਜਾ ਟਕਰਾਈ। ਟੱਕਰ ਏਨੀ ਜ਼ਬਰਦਸਤ ਸੀ ਕਿ ਅੱਧੀ ਕਾਰ ਤਹਿਸ-ਨਹਿਸ ਹੋ ਗਈ। ਟੱਕਰ ਦਾ ਕਾਰਨ ਟਰਾਲੀ ਦੇ ਖੱਬੇ ਪਾਸੇ ਜਾਣ ਦੀ ਬਜਾਇ ਸੱਜੇ ਹੱਥ ਜਾਣਾ ਬਣਿਆ।

ਇਸ ਸੜਕ ਹਾਦਸੇ ‘ਚ ਪਿੰਡ ਕਟੋਰੇਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਚਾਨਣ ਸਿੰਘ (62) ਪੁੱਤਰ ਮੋਹਨ ਸਿੰਘ, ਦਵਿੰਦਰ ਕੌਰ (50) ਪਤਨੀ ਚਾਨਣ ਸਿੰਘ, ਅਜੈਪਾਲ ਸਿੰਘ (32) ਪੁੱਤਰ ਸੁਖਵੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨਵ-ਵਿਆਹੁਤਾ ਗਗਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ ਅਤੇ ਚਾਨਣ ਸਿੰਘ ਦਾ ਪੁੱਤਰ ਨਵ- ਵਿਆਹਿਆ ਪੁੱਤਰ ਅਨਮੋਲਦੀਪ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।

Leave a Reply

Your email address will not be published.