ਨੋਰਥ ਉਨਟਾਰੀਓ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟ੍ਰਾਂਸਪੋਟੇਸ਼ਨ ਦੇ ਨਵੇਂ ਵਿਕਲਪ ਤਿਆਰ ਕਰ ਰਹੀ ਸਰਕਾਰ

ਓਨਟਾਰੀਓ ਸਰਕਾਰ ਦੀ ਨੋਰਥਨ ਟ੍ਰਾਂਸਪੋਟੇਸ਼ਨ ਟਾਸ੍ਕ ਫੋਰਸ, ਜੋ ਕਿ ਯਾਤਯਾਤ ਦੇ ਸਾਧਨਾਂ ਨੂੰ ਬੇਹਤਰ ਬਣਾਉਣ ‘ਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ, ਨੇ ਇਕ ਐਡਵਾਇਜਰੀ ਗਰੁੱਪ ਤਿਆਰ ਕੀਤਾ ਹੈ, ਤਾਕਿ ਨੋਰਥ ਏਰੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਇਹ ਟਾਸ੍ਕ ਫੋਰਸ ਨੋਰਥ ਉਨਟਾਰੀਓ ‘ਚ ਟ੍ਰਾਂਸਪੋਟੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਵਿਕਲਪ ਪੈਦਾ ਕਰ ਰਹੀ ਹੈ।ਟਾਸ੍ਕ ਫੋਰਸ ‘ਚ ਕਮਿਊਨਿਟੀ ਅਧਾਰਤ ਲੀਡਰ ਹੋਣਗੇ, ਜੋ ਨਵੀਆਂ ਯੋਜਨਾਵਾਂ ਤਹਿਤ ਹੋਣ ਵਾਲੇ ਕਮਾਂ ਨੂੰ ਸਿਰੇ ਚੜਾਉਣ ਲਈ ਸਹਿਯੋਗੀ ਦੇ ਨਾਲ-ਨਾਲ ਸਮੀਖਿਆ ਦੀ ਭੂਮਿਕਾ ਵਿੱਚ ਵੀ ਰਹਿਣਗੇ। ਇਸ ਯੋਜਨਾ ਦੇ ਨਾਲ ਜਿਥੇ ਟ੍ਰਾਂਸਪੋਟੇਸ਼ਨ ਦੇ ਨਵੇਂ ਸਾਧਨ ਵਧਣਗੇ, ਉੱਥੇ ਹੀ ਸਰਕਾਰ ਅਤੇ ਲੋਕਾਂ ਦਾ ਆਰਥਿਕ ਪੱਖ ਵੀ ਮਜਬੂਰ ਹੋਵੇਗਾ।
ਟਰਾਂਸਪੋਰਟ ਮਿਨਿਸਟਰ ਕੈਰੋਲਿਨ ਮਲਰੋਨੀ ਦਾ ਕਹਿਣਾ ਹੈ ਸਾਡੀ ਸਰਕਾਰ ਸਮਝਦੀ ਹੈ ਕਿ ਉੱਤਰੀ ਓਨਟਾਰੀਓ ਵਿੱਚ ਲੋਕਲ ਟ੍ਰਾਂਸਪੋਟੇਸ਼ਨ ਨੂੰ ਲੈ ਕੇ ਕਾਫੀ ਦਿੱਕਤਾਂ ਹਨ। ਜਿਹਨਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ।

ਨੋਰਥਨ ਟਾਸ੍ਕ ਫੋਰਸ ਟ੍ਰਾਂਸਪੋਟੇਸ਼ਨ ਦੀ ਪਲਾਨਿੰਗ ਨੂੰ ਯਕੀਨੀ ਬਣਾਏਗੀ, ਤਾਂ ਜੋ ਟ੍ਰਾਂਸਪੋਟੇਸ਼ਨ ਸੰਬੰਧੀ ਵੱਧ ਤੋ ਵੱਧ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਨੋਰਥ ਏਰੀਆ ਨੂੰ ਬਾਕੀ ਹਿੱਸਿਆਂ ਨਾਲ ਜੋੜਨ ਲਈ ਵੱਖ-ਵੱਖ 60 ਐਕਸ਼ਨ ਪਲੈਨ ਵਿਚੋਂ ਇਹ ਸਭ ਤੋ ਅਹਿਮ ਯੋਜਨਾ ਹੈ। ਟਾਸ੍ਕ ਫੋਰਸ ‘ਚ ਨੋਰਥ ਦੇ ਸਾਰੇ ਮੇਅਰ, ਚੀਫ, ਕਾਰੋਬਾਰੀ ਅਤੇ ਟਰਾਂਸਪੋਰਟ ਨੇਤਾ ਸ਼ਮਿਲ ਹੋਣਗੇ।
ਡੇਵਲਪਮੈਂਟ ਮਿਨਿਸਟਰ ਗ੍ਰੇਗ ਰਿਕਫੋਰਡ ਦਾ ਕਹਿਣਾ ਹੈ ਨੋਰਥ ਏਰੀਆ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸਾਡੀ ਪ੍ਰਾਥਮਿਕਤਾ ਵਿੱਚ ਸ਼ਾਮਿਲ ਹੈ। ਨੋਰਥਨ ਟ੍ਰਾਂਸਪੋਟੇਸ਼ਨ ਟਾਸ੍ਕ ਫੋਰਸ ਦੀ ਸਥਾਪਨਾ ਸਾਡੇ ਲਈ ਕਾਫੀ ਅਹਿਮ ਹੈ, ਤਾਂ ਜੋ ਨੋਰਥਨ ਓਨਟਾਰੀਓ ‘ਚ ਟ੍ਰਾਂਸਪੋਟੇਸ਼ਨ ਨੈਟਵਰਕ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਅਸੀਂ ਬਚਵੱਧ ਹਾਂ ਕਿ ਟ੍ਰਾਂਸਪੋਟੇਸ਼ਨ ਅਤੇ ਸਟ੍ਰੈਕਚ ਨੂੰ ਹੋਰ ਵਧੀਆ ਬਣਾਈਏ, ਤਾਂ ਜੋ ਨੋਰਥ ਏਰੀਆ ਦੀ ਆਰਥਿਕ ਹਾਲਤ ਨੂੰ ਮਜਬੂਤ ਬਣਾਇਆ ਜਾ ਸਕੇ।

ਨੋਰਥਨ ਟਾਸ੍ਕ ਫੋਰਸ ਦੇ ਕੋ-ਚੇਅਰ ਪਰਸਨ ਡੈਨੀ ਵ੍ਹੇਲਨ ਨੇ ਕਿਹਾ ਕਿ ਉਹ ਉਤਸ਼ਾਹਿਤ ਨੇ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਇਹ ਜਿੰਮੇਦਾਰੀ ਦਿੱਤੀ ਗਈ ਹੈ। ਟਰਾਂਸਪੋਰਟ ਮਿਨਿਸਟਰ ਨੇ ਨੋਰਥ ਏਰੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਿੰਤਾ ਜਤਾਈ ਹੈ, ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। 2021-22 ਵਿੱਚ, ਸੂਬਾ ਵਿਸਥਾਰ ਕਰਨ ਲਈ $641 ਮਿਲੀਅਨ ਦੀ ਵਚਨਬੱਧਤਾ ਕਰ ਰਿਹਾ ਹੈ ਅਤੇ ਉੱਤਰੀ ਹਾਈਵੇਅ ਅਤੇ ਪੁਲਾਂ ਦੀ ਮੁਰੰਮਤ, ਬਣਾਉਣ ਲਈ  ਲਗਭਗ 4,487 ਨੌਕਰੀਆਂ ਮਿਲਣਗੀਆਂ।

ਟੀਮ ਦੇ ਇਹ ਮੈਂਬਰ ਦੇਣਗੇ ਆਪਣਾ ਸਹਿਯੋਗ- ਮੇਅਰ ਬ੍ਰਾਇਨ ਬਿਗਰ: ਗ੍ਰੇਟਰ ਸਡਬਰੀ ਮੇਅਰ ਡੈਨੀਅਲ ਰੇਨਾਰਡ: ਕੇਨੋਰਾ ਮੇਅਰ ਡੇਵ ਪਲੋਰਡ: ਕਾਪੁਸਕਾਸਿੰਗ ਮੇਅਰ ਡੱਗ ਲਾਰੈਂਸ: ਸਿਓਕਸ ਲੁੱਕਆਊਟ ਮੇਅਰ ਜੋਹਾਨ ਬਾਰਿਲ: ਵੈਲ ਰੀਟਾ-ਹਾਰਟੀ
 ਉੱਤਰ-ਪੂਰਬੀ ਓਨਟਾਰੀਓ ਮਿਉਂਸਪਲ ਐਸੋਸੀਏਸ਼ਨ ਦੇ ਪ੍ਰਧਾਨ ਗ੍ਰੈਂਡ ਚੀਫ ਓਗੀਚਿਦਾ ਫ੍ਰਾਂਸਿਸ ਕਵਾਨੌਗ: ਗ੍ਰੈਂਡ ਕੌਂਸਲ ਸੰਧੀ #3 ਚੀਫ ਮੇਲਵਿਨ ਹਾਰਡੀ: ਉੱਤਰੀ ਸੁਪੀਰੀਅਰ ਰੀਜਨਲ ਡਿਪਟੀ ਗ੍ਰੈਂਡ ਕੌਂਸਲ ਚੀਫ਼, ਅਨੀਸ਼ੀਨਾਬੇਕ ਨੇਸ਼ਨ ਕੇਵਿਨ ਐਸ਼ਕਾਵਕੋਗਨ: ਇੰਡੀਜੀਨਸ ਟੂਰਿਜ਼ਮ ਓਨਟਾਰੀਓ ਦੇ ਸੀ.ਈ.ਓ ਐਲਨ ਸਪੇਕ: ਓਨਟਾਰੀਓ ਨੌਰਥਲੈਂਡ ਟ੍ਰਾਂਸਪੋਰਟੇਸ਼ਨ ਦੀ ਚੇਅਰ ਕਮਿਸ਼ਨ ਚਾਰਲਸ ਸਰਟਵਿਲ: ਉੱਤਰੀ ਨੀਤੀ ਸੰਸਥਾ ਦੇ ਪ੍ਰਧਾਨ ਅਤੇ ਸੀ.ਈ.ਓ ਰੌਨ ਬਮਸਟੇਡ: ਮਾਲਕ, ਬਮਸਟੇਡ ਟਰੱਕਿੰਗ

Leave a Reply

Your email address will not be published. Required fields are marked *