ਬਰਮਿੰਘਮ / ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਤੇ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫ਼ਜ਼ਈ (24) ਨੇ ਇੰਗਲੈਂਡ ਦੇ ਬਰਮਿੰਘਮ ‘ਚ ਆਪਣੇ ਬਚਪਨ ਦੇ ਦੋਸਤ ਅਸਹਰ ਮਲਿਕ ਨਾਲ ਨਿਕਾਹ ਕਰਵਾ ਲਿਆ।
ਮਲਾਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਿਕਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜਿਸ ‘ਚ ਉਸ ਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ। ਮਲਾਲਾ ਨੇ ਲਿਿਖਆ ਕਿ ਅੱਜ ਮੇਰੇ ਜੀਵਨ ਦਾ ਇਕ ਅਨਮੋਲ ਦਿਨ ਹੈ। ਅਸਹਰ ਤੇ ਮੈਂ ਜੀਵਨ ਭਰ ਇਕ-ਦੂਸਰੇ ਦਾ ਸਾਥ ਨਿਭਾਉਣ ਲਈ ਵਿਆਹ ਬੰਧਨ ‘ਚ ਬੱਝ ਗਏ। ਲੜਕੀਆਂ ਦੀ ਪੜ੍ਹਾਈ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੀ ਮਲਾਲਾ ਪਾਕਿਸਤਾਨ ਦੇ ਸਵਾਤ ਘਾਟੀ ਦੀ ਰਹਿਣ ਵਾਲੀ ਹੈ। 9 ਅਕਤੂਬਰ 2012 ਨੂੰ ਸਕੂਲ ਬੱਸ ‘ਚ ਜਾਂਦਿਆਂ ਹੋਇਆਂ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਦੇ ਸਿਰ ‘ਚ ਗੋਲੀ ਮਾਰ ਦਿੱਤੀ ਸੀ। ਉਸ ਸਮੇਂ ਮਲਾਲਾ ਦੀ ਉਮਰ 15 ਸਾਲ ਸੀ। ਮਲਾਲਾ ਨੂੰ 2014 ‘ਚ ਸ਼ਾਂਤੀ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ। ਮਲਾਲਾ ਦੇ ਨਾਂਅ ਸਭ ਤੋਂ ਘੱਟ ਉਮਰ ‘ਚ ਇਹ ਪੁਰਸਕਾਰ ਹਾਸਲ ਕਰਨ ਦਾ ਰਿਕਾਰਡ ਹੈ, ਉਸ ਸਮੇਂ ਮਲਾਲਾ ਦੀ ਉਮਰ 17 ਸਾਲ ਸੀ।