ਨੋਕੀਆ ਦਾ ਫਿਰ ਤੋਂ ਧਮਾਕਾ! ਲਾਂਚ ਕੀਤਾ ਸਸਤਾ ਸਮਾਰਟਫੋਨ

 ਮੋਬਾਇਲ ਵਰਲਡ ਕਾਂਗਰਸ 2022 ਟੈੱਕ ਈਵੈਂਟ ਦੌਰਾਨ ਨੋਕੀਆ ਨੇ ਨੋਕੀਆ ਸੀ 21 ਅਤੇ ਨੋਕੀਆ ਸੀ 21 ਪਲੱਸ ਦੇ ਨਾਲ ਨੋਕੀਆ ਸੀ 2 ਸੈਕਿੰਡ ਅਡੀਸ਼ਨ ਨੂੰ ਪੇਸ਼ ਕੀਤਾ ਸੀ।

ਇਹ ਟੈੱਕ ਈਵੈਂਟ ਇਸ ਸਾਲ ਫਰਵਰੀ ਮਹੀਨੇ ’ਚ ਹੋਇਆ ਸੀ। ਹਾਲਾਂਕਿ, ਕੰਪਨੀ ਨੇ ਨੋਕੀਆ ਸੀ2  ਸੈਕਿੰਡ ਅਡੀਸ਼ਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਉਸ ਸਮੇਂ ਨਹੀਂ ਦੱਸਿਆ ਗਿਆ ਸੀ। ਕੰਪਨੀ ਨੇ ਇਸਨੂੰ ਹੁਣ ਖਰੀਦਣ ਲਈ ਉਪਲੱਬਧ ਕਰਵਾ ਦਿੱਤਾ ਹੈ। ਇਹ ਹੈਂਡਸੈੱਟ ਫਿਲਹਾਲ ਯੂਰਪ ’ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। 

ਨੋਕੀਆ ਸੀ2 ਸੈਕਿੰਡ ਅਡੀਸ਼ਨ ਦੀ ਕੀਮਤ ਯੂਰਪ ’ਚ 79 ਯੂਰੋ (ਕਰੀਬ 6,500 ਰੁਪਏ) ਰੱਖੀ ਗਈ ਹੈ। ਇਸ ਹੈਂਡਸੈੱਟ ਨੂੰ ਭਾਰਤ ’ਚ ਕਦੋਂ ਉਪਲੱਬਧ ਕਰਵਾਇਆ ਜਾਵੇਗਾ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਨੋਕੀਆ ਦੇ ਇਸੇ ਸਮਾਰਟਫੋਨ ਨੂੰ ਗ੍ਰੇਅ ਅਤੇ ਬਲਿਊ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। 

ਨੋਕੀਆ ਸੀ2 ਸੈਕਿੰਡ ਅਡੀਸ਼ਨ ’ਚ 5.7 ਇੰਚ ਦੀ ਆਈ.ਪੀ.ਐੱਸ. ਸਕਰੀਨ ਦਿੱਤੀ ਗਈ ਹੈ। ਇਸਦਾ ਰੈਜ਼ੋਲਿਊਸ਼ਨ 960×480 ਪਿਕਸਲ ਦਾ ਹੈ। ਇਸ ਐਂਟਰੀ ਲੈਵਲ ਸਮਾਰਟਫੋਨ ’ਚ ਮੀਡੀਆਟੈੱਕ ਦਾ ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜਿਸਨੂੰ 1.5Ghz ’ਤੇ ਕਲਾਕ ਕੀਤਾ ਗਿਆ ਹੈ। 

ਇਸ ਡਿਵਾਈਸ ’ਚ 1 ਜੀ.ਬੀ. ਅਤੇ 2 ਜੀ.ਬੀ. ਰੈਮ ਆਪਸ਼ਨ ਦਿੱਤਾ ਗਿਆ ਹੈ। ਇਸਦੀ ਇੰਟਰਨਲ ਸਟੋਰੇਜ 32 ਜੀ.ਬੀ. ਦੀ ਹੈ। ਐਡੀਸ਼ਨ ਸਟੋਰੇਜ ਲਈ ਇਸ ਵਿਚ ਮਾਈਕ੍ਰੋ-ਐੱਸ.ਡੀ. ਕਾਰ਼ ਸਲਾਟ ਦਿੱਤਾ ਗਿਆ ਹੈ। ਇਹ ਐਂਡਰਾਇਡ 11 ਗੋ ਐਡੀਸ਼ਨ ’ਤੇ ਚਲਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ 2 ਸਾਲਾਂ ਤਕ ਸਕਿਓਰਿਟੀ ਪੈਚ ਦਿੱਤਾ ਜਾਵੇਗਾ। 

ਇਸ ਵਿਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਪਰ ਇਹ ਫੇਸ ਅਨਲਾਕ ਨੂੰ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਵਿਚ ਰੀਅਰ ’ਚ 5 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਇਸਦੇ ਫਰੰਟ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਵੀ 5 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਦਿੱਤਾ ਗਿਆ ਹੈ। 

ਇਸ ਵਿਚ 2400ਐੱਮ ਏ ਐਚ ਦੀ ਬੈਟਰੀ 5ਵਾਟ ਚਾਰਜਿੰਗ ਸਪੋਰਟ ਨਾਲ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਸਮਾਰਟਫੋਨ ’ਚ 4ਜੀ ਐਲਟੀਈ, ਵਾਈਫਾਈ, ਜੀਪੀਐਸ, ਇਕ ਮਾਈਡ੍ਰੋ-ਯੂ.ਐੱਸ.ਬੀ. ਪੋਰਟ ਅਤੇ ਇਕ ਐੱਮ ਐੱਮ ਆਡੀਓ ਜੈੱਕ ਦਿੱਤਾ ਗਿਆ ਹੈ। ਇਹ ਫੋਨ ਸਿੰਗਲ ਸਿਮ ਵਰਜ਼ਨ ’ਚ ਆਉਂਦਾ ਹੈ। 

Leave a Reply

Your email address will not be published. Required fields are marked *