ਨੁਕਲੇਅਰ ਵਾਰ  ‘ਚ ਪੂਰੀ ਧਰਤੀ ਤਬਾਹ ਹੋ ਜਾਵੇ ਤਾਂ ਵੀ 5 ਥਾਵਾਂ ਸੁਰੱਖਿਅਤ’!

ਨੁਕਲੇਅਰ ਵਾਰ  ‘ਚ ਪੂਰੀ ਧਰਤੀ ਤਬਾਹ ਹੋ ਜਾਵੇ ਤਾਂ ਵੀ 5 ਥਾਵਾਂ ਸੁਰੱਖਿਅਤ’!

ਇੱਕ ਅੰਦਾਜ਼ੇ ਮੁਤਾਬਕ ਇਸ ਸਮੇਂ ਦੁਨੀਆ ਵਿੱਚ ਪਰਮਾਣੂ ਬੰਬਾਂ ਦੀ ਗਿਣਤੀ 13 ਹਜ਼ਾਰ ਤੋਂ ਵੱਧ ਹੈ।

ਇਹ ਦੁਨੀਆ ਦੇ ਕੁੱਲ 8 ਦੇਸ਼ਾਂ ਕੋਲ ਹਨ। ਇਸ ਸਮੇਂ ਯੂਕਰੇਨ ਨਾਲ ਲੜ ਰਹੇ ਰੂਸ ਕੋਲ ਇਕੱਲੇ 6800 ਪ੍ਰਮਾਣੂ ਬੰਬ ਹਨ, ਜਦਕਿ ਅਮਰੀਕਾ ਕੋਲ ਵੀ ਇਸ ਵਿਨਾਸ਼ਕਾਰੀ ਹਥਿਆਰਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਜੇਕਰ ਰੂਸ ਨੇ ਇਸ ਹਥਿਆਰ ਦੀ ਕਿਤੇ ਵਰਤੋਂ ਕੀਤੀ ਤਾਂ ਧਰਤੀ ਨੂੰ ਖਤਰਾ ਹੋ ਸਕਦਾ ਹੈ, ਪਰ 5 ਸਥਾਨ ਫਿਰ ਵੀ ਸੁਰੱਖਿਅਤ ਹੋਣਗੇ।ਦਿ ਸਨ’ ਦੀ ਰਿਪੋਰਟ ਮੁਤਾਬਕ ਪਰਮਾਣੂ ਯੁੱਧ ਦੌਰਾਨ ਅੰਟਾਰਕਟਿਕਾ ਮਹਾਦੀਪ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਇਸ ਕਰਕੇ ਜੂਨ 1961 ਵਿੱਚ ਸੰਧੀ ਹੋਈ, ਜਿਸ ਤਹਿਤ ਇੱਥੇ ਕਿਸੇ ਵੀ ਤਰ੍ਹਾਂ ਦੀ ਫੌਜੀ ਗਤੀਵਿਧੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੰਧੀ ਵਿਚ ਦੁਨੀਆ ਦੇ ਜ਼ਿਆਦਾਤਰ ਦੇਸ਼ ਪ੍ਰਮਾਣੂ ਸੰਪੱਤੀ ਵਾਲੇ ਦੇਸ਼ ਹਨ। ਅਜਿਹੇ ‘ਚ ਇਸ ਮਹਾਦੀਪ ‘ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।ਜੇਕਰ ਅਮਰੀਕਾ ਪਰਮਾਣੂ ਯੁੱਧ ਵਿੱਚ ਸ਼ਾਮਿਲ ਹੋ ਜਾਵੇ ਤਾਂ ਵੀ ਇਸ ਮਹਾਂਦੀਪ ਵਿੱਚ ਮੌਜੂਦ ਕੋਲੋਰਾਡੋ ਦਾ ਪਹਾੜੀ ਇਲਾਕਾ ਜੰਗ ਵਿੱਚ ਵੀ ਸੁਰੱਖਿਅਤ ਰਹੇਗਾ। ਕਾਰਨ ਇਹ ਹੈ ਕਿ ਇਸ ਸਥਾਨ ‘ਤੇ ਪਹਾੜ  ਦੇ ਅੰਦਰ ਨਿਊਕਲੀਅਰ ਪਰੂਫ ਗੁਫਾ ਹੈ।

ਇਸ ਗੁਫਾ ਦੇ ਪ੍ਰਵੇਸ਼ ਦੁਆਰ ‘ਤੇ 25 ਟਨ ਵਜ਼ਨ ਦਾ ਵਿਸ਼ਾਲ ਦਰਵਾਜ਼ਾ ਹੈ, ਜਿਸ ਨੂੰ ਐਟਮ ਬੰਬ ਵੀ ਪਿਘਲਾ ਨਹੀਂ ਸਕਦਾ। ਇਹ ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ ਅਤੇ ਸੰਯੁਕਤ ਰਾਜ ਉੱਤਰੀ ਕਮਾਂਡ ਦਾ ਹੈੱਡਕੁਆਰਟਰ ਹੈ ਅਤੇ ਇਸਨੂੰ 1966 ਵਿੱਚ ਸੋਵੀਅਤ ਯੂਨੀਅਨ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਦੁਆਰਾ ਬਣਾਇਆ ਗਿਆ ਸੀ।ਤੀਜਾ ਸਥਾਨ, ਜੋ ਪ੍ਰਮਾਣੂ ਹਥਿਆਰਾਂ ਤੋਂ ਸੁਰੱਖਿਅਤ ਹੈ, ਉੱਤਰੀ ਧਰੁਵ ‘ਤੇ ਸਥਿਤ ਇਕ ਛੋਟਾ ਜਿਹਾ ਦੇਸ਼ ਆਈਸਲੈਂਡ ਹੈ। ਆਈਸਲੈਂਡ, ਜੋ ਸਾਰਾ ਸਾਲ ਬਰਫ਼ ਨਾਲ ਢੱਕਿਆ ਰਹਿੰਦਾ ਹੈ, ਇੱਕ ਨਿਰਪੱਖ ਦੇਸ਼ ਹੈ। ਦੁਨੀਆ ਦਾ ਕੋਈ ਵੀ ਦੇਸ਼ ਉਸ ਨੂੰ ਦੁਸ਼ਮਣ ਵਜੋਂ ਨਹੀਂ ਦੇਖਦਾ। ਇਸ ਲਈ ਇੱਥੇ ਪ੍ਰਮਾਣੂ ਹਮਲੇ ਦੀ ਸੰਭਾਵਨਾ ਬਹੁਤ ਘੱਟ ਹੈ।ਪ੍ਰਮਾਣੂ ਸੁਰੱਖਿਅਤ ਸਥਾਨਾਂ ਦੀ ਸੂਚੀ ਵਿੱਚ ਅਗਲਾ ਨਾਮ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਛੋਟੇ ਟਾਪੂ ਗੁਆਮ ਦਾ ਹੈ। ਗੁਆਮ ਦੀ ਆਬਾਦੀ ਸਿਰਫ 1 ਲੱਖ 68 ਹਜ਼ਾਰ ਹੈ ਅਤੇ ਇੱਥੇ ਫੌਜ ਸਿਰਫ 1300 ਲੋਕ ਹੈ।

ਇਹ ਦੇਸ਼ ਪੂਰੀ ਤਰ੍ਹਾਂ ਸੈਰ-ਸਪਾਟੇ ‘ਤੇ ਨਿਰਭਰ ਹੈ ਅਤੇ ਕੋਈ ਵੀ ਦੇਸ਼ ਇਸ ਦਾ ਦੁਸ਼ਮਣ ਨਹੀਂ ਹੈ। ਇੱਥੇ ਪ੍ਰਮਾਣੂ ਹਮਲੇ ਦੀ ਕੋਈ ਸੰਭਾਵਨਾ ਨਹੀਂ ਹੈ। ਕਲਪਨਾ ਕਰੋ ਕਿ ਸਿਰਫ਼ 280 ਫੁੱਲ-ਟਾਈਮ ਸਿਪਾਹੀਆਂ ਵਾਲਾ ਦੇਸ਼ ਕਿੰਨਾ ਸੁਰੱਖਿਅਤ ਹੋਵੇਗਾ! ਇਸ ਸੂਚੀ ਦਾ ਆਖਰੀ ਨਾਂ ਥੋੜ੍ਹਾ ਹੈਰਾਨ ਕਰਨ ਵਾਲਾ ਹੈ। ਆਮ ਤੌਰ ‘ਤੇ ਮੁਸਲਿਮ ਦੇਸ਼ਾਂ ਤੋਂ ਇਜ਼ਰਾਈਲ ਦੀ ਹੋਂਦ ਨੂੰ ਮਿਟਾਉਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਇਜ਼ਰਾਈਲ ਵਿੱਚ ਪਰਮਾਣੂ ਹਮਲੇ ਦੀ ਸੰਭਾਵਨਾ ਘੱਟ ਜਾਂਦੀ ਹੈ ਕਿਉਂਕਿ ਇੱਥੇ ਮੁਸਲਿਮ, ਈਸਾਈ ਅਤੇ ਯਹੂਦੀ ਧਰਮ ਦੇ ਬਹੁਤ ਪੁਰਾਣੇ ਸਮਾਰਕ ਹਨ, ਜਿਨ੍ਹਾਂ ਨੂੰ ਕੋਈ ਵੀ ਤਬਾਹ ਨਹੀਂ ਕਰਨਾ ਚਾਹੇਗਾ। ਅਜਿਹੇ ‘ਚ ਪਰਮਾਣੂ ਹਮਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Leave a Reply

Your email address will not be published.