ਨੀਰਵ ਮੋਦੀ ਦੀ ਕੰਪਨੀ ਦੇ ਸਾਬਕਾ ਅਧਿਕਾਰੀ ਖ਼ਿਲਾਫ਼ ਲੁੱਕਆਊਟ ਸਰਕੁਲਰ ਰੱਦ

ਮੁੰਬਈ, 24 ਜਨਵਰੀ

ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੀਐੱਨਬੀ ਨਾਲ 6498 ਕਰੋੜ ਰੁਪਏ ਦੇ ਘੁਟਾਲੇ ‘ਚ ਮੁਲਜ਼ਮ ਭਗੌੜੇ ਹੀਰਾ ਵਪਾਰੀ ਨੀਰਵ ਦੀ ਫਾਇਰਸਟਾਰ ਇੰਟਰਨੈਸ਼ਨਲ ਲਿਮਿਟਡ ਕੰਪਨੀ ਦੇ ਇੱਕ ਸਾਬਕਾ ਮੁੱਖ ਵਿੱਤੀ ਅਧਿਕਾਰੀ ਖ਼ਿਲਾਫ਼ ਸੀਬੀਆਈ ਵੱਲੋਂ ਜਾਰੀ ਲੁੱਕਆਊਟ ਨੋਟਿਸ ਰੱਦ ਕਰ ਦਿੱਤਾ ਹੈ। ਅਦਾਲਤ ਨੇ ਰਵੀ ਸ਼ੰਕਰ ਵੱਲੋਂ ਦਾਖਲ ਹਲਫਨਾਮੇ ਨਾਲ ਸਹਿਮਤੀ ਜਤਾਈ ਜਿਸ ਵਿੱਚ ਉਸ ਨੇ ਕਿਹਾ ਕਿ ਇਕ ਮਲਟੀਨੈਸ਼ਨਲ ਕੰਪਨੀ ਦਾ ਕਾਰਜਕਾਰੀ ਡਾਇਰੈਕਟਰ ਹੋਣ ਨਾਤੇ ਉਸ ਨੂੰ ਦੇਸ਼ ਤੋਂ ਬਾਹਰ ਸਫਰ ਕਰਨ ਦੀ ਲੋੜ ਪੈਂਦੀ ਹੈ। ਉਹ ਪੁੱਛ ਪੜਤਾਲ ਲਈ 31 ਵਾਰ ਸੀਬੀਆਈ ਸਾਹਮਣੇ ਪੇਸ਼ ਵੀ ਹੋ ਚੁੱਕਾ ਹੈ। ਲੁੱਕਆਊਟ ਸਰਕੁਲਰ ਰੱਦ ਕਰਨ ਦੀ ਮੰਗ ਕਰਦਿਆਂ ਨੋਇਡਾ ਅਧਾਰਿਤ ਕਾਰਜਕਾਰੀ ਡਾਇਰੈਕਟਰ ਨੇ ਕਿਹਾ ਕਿ ਦੇਸ਼ ਤੋਂ ਬਾਹਰ ਸਫਰ ਕਰਨਾ ਉਸ ਦੇ ਕੰਮ ਦਾ ਹਿੱਸਾ ਹੈ ਪਰ ਲੁੱਕਆਊਟ ਸਰਕੁਲਰ ਕਾਰਨ ਉਹ ਸਫਰ ਕਰਨ ਤੋਂ ਅਸਮਰੱਥ ਹੈ। -ਪੀਟੀਆਈ

Leave a Reply

Your email address will not be published. Required fields are marked *

Generated by Feedzy