ਨਿੱਕੀਆਂ ਬੱਚੀਆਂ ਨੇ ਪੀ.ਐਮ  ਮੋਦੀ ਦੇ ਗੁੱਟ ‘ਤੇ ਸਜਾਇਆ ਰੱਖਿਆ ਦਾ ਧਾਗਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਨਿੱਕੀਆਂ ਬੱਚੀਆਂ ਨਾਲ ਰਕਸ਼ਾ ਬੰਧਨ ਮਨਾਇਆ। ਇਹ ਇੱਕ ਖਾਸ ਰਕਸ਼ਾਬੰਧਨ ਸੀ ਕਿਉਂਕਿ ਪੀਐਮ ਮੋਦੀ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਵਾਲੀਆਂ ਕੁੜੀਆਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਪੀਐਮਓ ਦੇ ਸਵੀਪਰਾਂ, ਸਹਾਇਕਾਂ, ਮਾਲੀਆਂ ਅਤੇ ਡਰਾਈਵਰਾਂ ਦੀਆਂ ਧੀਆਂ ਨੂੰ ਰੱਖੜੀ ਬੰਨ੍ਹਦੇ ਹੋਏ ਦਿਖਾਈ ਦੇ ਰਹੇ ਹਨ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਰਕਸ਼ਾ ਬੰਧਨ ਦੀ ਵਧਾਈ ਦਿੱਤੀ ਸੀ। ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਵਜੋਂ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਦੇਸ਼ ਭਰ ਵਿੱਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾਂਦਾ ਹੈ।

Leave a Reply

Your email address will not be published.