ਨਿਊਯਾਰਕ ਵਿੱਚ ਰੇਸਤਰਾਂ ਖੋਲ੍ਹੇਗੀ ਪ੍ਰਿਯੰਕਾ ਚੋਪੜਾ

ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਵਿਚ ਆਪਣਾ ਰੇਸਤਰਾਂ ਖੋਲ੍ਹੇਗੀ ਜਿੱਥੇ ਭਾਰਤੀ ਭੋਜਨ ਦਾ ਆਨੰਦ ਲਿਆ ਜਾ ਸਕੇਗਾ।

ਅਦਾਕਾਰਾ ਨੇ ਕਿਹਾ ਕਿ ਉਹ ਭਾਰਤੀ ਭੋਜਨ ਨੂੰ ਪਿਆਰ ਕਰਦੀ ਹੈ ਤੇ ਇਸੇ ਲਈ ਉਸ ਨੇ ‘ਸੋਨਾ’ ਨਾਂ ਦਾ ਭਾਰਤੀ ਰੇਸਤਰਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਉਦਘਾਟਨ ਇਸ ਮਹੀਨੇ ਦੇ ਅੰਤ ਵਿਚ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਭਾਰਤੀ ਭੋਜਨ ਨਾਲ ਬਹੁਤ ਪਿਆਰ ਹੈ ਜੋ ਉਸ ਦੇ ਰੇਸਤਰਾਂ ਦੇ ਮੈਨਿਊ ’ਚ ਦਿਖਾਈ ਦੇਵੇਗਾ। ਉਸ ਨੇ ਕਿਹਾ ਕਿ ਸ਼ੈੱਫ ਹਰੀ ਨਾਇਕ ਆਪਣੀ ਭੋਜਨ ਕਲਾ ਨਾਲ ਰੇਸਤਰਾਂ ਦਾ ਮੈਨਿਊ ਤਿਆਰ ਕਰੇਗਾ। ਇਸ ਬਾਰੇ ਪੋਸਟ ਕੀਤੀ ਟਵੀਟ ਵਿਚ ਉਸ ਨੇ ਕਿਹਾ ਹੈ ਕਿ ‘ਸੋਨਾ’ ਰੇਸਤਰਾਂ ਇਸ ਮਹੀਨੇ ਦੇ ਅੰਤ ਤਕ ਖੁੱਲ੍ਹ ਜਾਵੇਗਾ। ਪ੍ਰਿਯੰਕਾ ਨੇ ਇਸ ਪੋਸਟ ਵਿਚ ਰੇਸਤਰਾਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਉਹ ਆਪਣੇ ਪਤੀ ਨਿਕ ਜੋਨਸ ਨਾਲ ਪੂਜਾ ਕਰਦੀ ਨਜ਼ਰ ਆ ਰਹੀ ਹੈ। ਇਸ ਪੋਸਟ ’ਚ ਸਹਿਯੋਗ ਲਈ ਉਸ ਨੇ ਆਪਣੇ ਦੋਸਤਾਂ ਅਤੇ ਡਿਜ਼ਾਈਨਰ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published.